Jun 30, 2026

ਸਿੰਗਾਪੁਰ-ਸਿੰਗਾਪੁਰ ਦੀ ਵਿਰੋਧੀ ਧਿਰ ਵਰਕਰਜ਼ ਪਾਰਟੀ ਨੇ ਐਤਵਾਰ ਨੂੰ ਪ੍ਰੀਤਮ ਸਿੰਘ ਨੂੰ ਮੁੜ ਆਪਣਾ ਜਨਰਲ ਸਕੱਤਰ ਚੁਣ ਲਿਆ ਹੈ। ਇਹ ਫ਼ੈਸਲਾ ਉਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਕਈ ਕਾਨੂੰਨੀ ਅਤੇ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿੱਚ ਆਪਣੀ ਹੀ ਪਾਰਟੀ ਦੇ ਇੱਕ ਹੋਰ ਸੰਸਦ ਮੈਂਬਰ ਨਾਲ ਜੁੜੇ ਬਿਆਨਾਂ ਦੇ ਮਾਮਲੇ ਵਿੱਚ ਸੰਸਦ ਨੂੰ ਗੁੰਮਰਾਹ ਕਰਨ ਦੇ ਦੋਸ਼ੀ ਠਹਿਰਾਏ ਜਾਣਾ ਵੀ ਸ਼ਾਮਲ ਹੈ। 50 ਸਾਲਾ ਪ੍ਰੀਤਮ ਸਿੰਘ ਨੂੰ ਪਾਰਟੀ ਮੈਂਬਰਾਂ ਵੱਲੋਂ ਬਿਨਾਂ ਕਿਸੇ ਵਿਰੋਧ ਦੇ ਇਸ ਅਹੁਦੇ ਲਈ ਚੁਣਿਆ ਗਿਆ ਹੈ। ਇਹ ਪਾਰਟੀ ਸਿੰਗਾਪੁਰ ਦੇ ਸਭ ਤੋਂ ਛੋਟੇ ਵਿਰੋਧੀ ਸਮੂਹਾਂ ਵਿੱਚੋਂ ਇੱਕ ਹੈ। ਸਿੰਗਾਪੁਰ ਵਿਚ 1965 ਵਿੱਚ ਆਜ਼ਾਦੀ ਮਿਲਣ ਅਤੇ ਗੁਆਂਢੀ ਮੁਲਕ ਮਲੇਸ਼ੀਆ ਤੋਂ ਵੱਖ ਹੋਣ ਮਗਰੋਂ ਲਗਾਤਾਰ ਪੀਪਲਜ਼ ਐਕਸ਼ਨ ਪਾਰਟੀ (ਪੀ ਏ ਪੀ) ਦਾ ਸ਼ਾਸਨ ਰਿਹਾ ਹੈ। ਝੂਠ ਬੋਲਣ ਦੇ ਇਸ ਮਾਮਲੇ ਨਾਲ ਜੁੜੀ ਕਾਨੂੰਨੀ ਪ੍ਰਕਿਰਿਆ ਦੌਰਾਨ ਪ੍ਰੀਤਮ ਸਿੰਘ ਤੋਂ ‘ਵਿਰੋਧੀ ਧਿਰ ਦੇ ਨੇਤਾ’ ਦਾ ਅਹੁਦਾ ਵੀ ਖੋਹ ਲਿਆ ਗਿਆ ਸੀ। ਪ੍ਰੀਤਮ ਸਿੰਘ ਦੀ ਪਾਰਟੀ ਕੋਲ ਸੰਸਦ ’ਚ 12 ਸੀਟਾਂ ਹਨ, ਜਿਨ੍ਹਾਂ ਵਿੱਚ ਦੋ ‘ਨਾਨ-ਕੰਸਟੀਚਿਊਐਂਸੀ’ ਸੰਸਦ ਮੈਂਬਰ ਸ਼ਾਮਲ ਹਨ। ਇਹ ਉਹ ਮੈਂਬਰ ਹਨ ਜਿਨ੍ਹਾਂ ਨੂੰ ਹਾਰਨ ਵਾਲੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਦੀ ਯੋਗਤਾ ਦੇ ਆਧਾਰ ’ਤੇ ਸੰਸਦ ’ਚ ਜਗ੍ਹਾ ਮਿਲਦੀ ਹੈ।

Leave a Reply

Your email address will not be published. Required fields are marked *