Jul 6, 2026

ਵਿਰਾਸਤੀ ਵਸਤਾਂ ਨਾਲ ‘ਸੈਲਫੀਆਂ’ ਲੈਣ ਚ ਮਸ਼ਰੂਫ ਨਜ਼ਰ ਆਈਆਂ ਬਹੁ ਗਿਣਤੀ ਮੁਟਿਆਰਾਂ

ਵੈਨਕੂਵਰ,5 ਜੁਲਾਈ(ਮਲਕੀਤ ਸਿੰਘ)- ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਦੀ ਧਰਤੀ ਤੇ ਪਸਾਰਨ ਲਈ ਯਤਨਸ਼ੀਲ ਵਿਰਸਾ ਫਾਉਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਐਤਕੀ  10ਵਾਂ ਸਲਾਨਾ
ਮੇਲਾ ਵਿਰਸੇ ਦਾ ਐਫਸਫੋਰਡ ਸਥਿਤ  ਏ ਜੀ  ਰਿਕ ਸੈਂਟਰ ਵਿੱਚ ਧੂਮ ਧੜੱਕੇ ਨਾਲ  ਕਰਵਾਇਆ ਗਿਆ ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਧਰਮਵੀਰ ਧਾਲੀਵਾਲ, ਦਵਿੰਦਰ ਬਚਰਾ, ਮਨਜੀਤ ਥਿੰਦ ਅਤੇ ਬਲਜਿੰਦਰ ਸੰਧੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਮਨ ਰੋਜੀ,  ਰਮਨ ਸੰਧੂ,ਜਿੰਦਰ ਸੈਣੀ,ਗੁਰਦੇਵ ਕੌਰ,  ਅਨਮੋਲ ਰਤਨ ਦੀ ਭੰਗੜਾ ਟੀਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ
ਸਵੇਰੇ 11 ਵਜੇ ਤੋਂ ਸ਼ਾਮੀ 6 ਵਜੇ ਤੱਕ ਨਿਰੰਤਰ ਚੱਲੇ ਇਸ ਮੇਲੇ ਵਿੱਚ ਸ਼ਾਮਿਲ ਵੱਖ-ਵੱਖ ਉਮਰ ਦੀਆਂ ਬਹੁਤ ਗਿਣਤੀ ਔਰਤਾਂ ਵੱਲੋਂ  ਸਟੇਜ ਦੇ ਮੂਹਰੇ ਸੰਗੀਤਕ ਧੁਨਾਂ ਦੀ ਤਾਲ ਤੇ ਲਗਾਤਾਰ ਕਈ ਘੰਟੇ ਦੇ ਭੰਗੜਾ ਅਤੇ ਗਿੱਧਾ ਪਾ ਕੇ ਖੂਬ ਮਨੋਰੰਜਨ ਕੀਤਾ ਗਿਆ  ਇਸ ਮੇਲੇ ਵਿੱਚ ਕੈਲਗਰੀ ਤੋਂ ਡਾ: ਬਲਵਿੰਦਰ ਕੌਰ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਮੇਲੇ ਦਾ ਆਨੰਦ ਮਾਣਿਆ।
ਅੱਜ ਦੇ ਇਸ ਮੇਲੇ ਵਿੱਚ ਪ੍ਰਬੰਧਕਾਂ ਵੱਲੋਂ ਹਾਲ ਦੇ ਬਾਹਰਵਾਰ ਖੁੱਲੇ ਵਿਹੜੇ ਵਿੱਚ ਪੰਜਾਬ ਦੀਆਂ ਪੁਰਾਣੀਆਂ ਵਿਰਾਸਤੀ ਵਸਤਾਂ ਚਰਖਾ, ਮਧਾਣੀਆਂ, ਦਰੀਆਂ ਬੁਣਨ ਵਾਲੀ ਖੱਡੀ, ਨਲਕਾ, ਸੰਧਾਰੇ ਵਾਲਾ ਸਾਈਕਲ, ਪੁਰਾਤਨ ਹੱਟੀ,ਪੰਗੂੜੇ,ਪੇਟੀਆਂ, ਤੰਦੂਰ, ਚੁੱਲਾ ਚੌਂਕਾ ਆਦਿ ਦੀ ਲਗਾਈ ਗਈ ਨੁਮਾਇਸ਼ ਨਾਲ ਇੱਕ ਤਰ੍ਹਾਂ ਨਾਲ ਪਿੰਡਾਂ ਵਾਲਾ ਮਾਹੌਲ ਸਿਰਜਿਆ ਮਹਿਸੂਸ ਹੋਇਆ ਬਹੁ ਗਿਣਤੀ ਔਰਤਾਂ ਇਹਨਾਂ ਪੁਰਾਤਨ ਵਸਤਾਂ ਨਾਲ ਤਸਵੀਰਾਂ ਖਿਚਾਉਂਦੀਆਂ ਨਜ਼ਰ ਆਈਆਂ । ਇਸ ਮੇਲੇ ਚ ਕਿਸੇ ਪੇਂਡੂ ਪ੍ਰਾਇਮਰੀ ਸਕੂਲ ਦਾ ਪੇਸ਼ ਕੀਤਾ ਗਿਆ ਦ੍ਰਿਸ਼ ਵੀ ਵੇਖਣਯੋਗ ਸੀ।
ਮੇਲੇ ਵਾਲੇ ਹਾਲ ਦੇ ਅੰਦਰਵਾਰ ਦੁਵੱਲੇ ਪਾਸੇ ਲਗਾਈਆਂ ਗਈਆਂ ਆਰਜੀ ਦੁਕਾਨਾਂ ਤੋਂ  ਬਹੁ ਗਿਣਤੀ ਔਰਤਾਂ ਆਪਣੇ ਮਨਪਸੰਦੀਦਾ ਰੰਗ ਬਿਰੰਗੇ ਸੂਟ, ਗਾਨੀਆਂ,ਚੂੜੀਆਂ, ਫੁਲਕਾਰੀਆਂ,ਆਰਟੀਫਿਸ਼ਲ ਗਹਿਣੇ, ਪਰਾਂਦੀਆਂ ਅਤੇ ਹੋਰ ਘਰੇਲੂ ਵਰਤੋਂ ਵਾਲੇ ਸਮਾਨ ਦੀ ਖਰੀਦਦਾਰੀ ਵੀ ਕਰਦੀਆਂ ਨਜ਼ਰ ਆਈਆਂ।
ਕੈਪਸ਼ਨ

ਮੇਲੇ ਵਿਰਸੇ ਦੀਆਂ ਵੱਖ ਵੱਖ ਝਲਕੀਆਂ

Leave a Reply

Your email address will not be published. Required fields are marked *