Jul 7, 2026

ਫਾਈਨਲ ਮੁਕਾਬਲੇ ਚੋਂ ਸਟਰਾਈਵ ਅਕੈਡਮੀ  ਦੀ ਟੀਮ ਜੇਤੂ–ਵੱਖ-ਵੱਖ ਸਿਆਸੀ ਹਸਤੀਆਂ  ਨੇ  ਕੀਤੀ ਸ਼ਮੂਲੀਅਤ-

ਵੈਨਕੂਵਰ,6 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਸਿੱਧ ਬੀ.ਸੀ. ਟਾਈਗਰਜ਼ ਫੁੱਟਬਾਲ ਕਲੱਬ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਗਿਆ  14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਅੱਜ ਸ਼ਾਮੀ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ
ਅੱਜ ਫਾਈਨਲ ਮੁਕਾਬਲੇ ਦੌਰਾਨ ਸਟਰਾਈਵ ਅਕੈਡਮੀ ਦੀ ਟੀਮ ਜੇਤੂ ਰਹੀ ਜਿਸ ਨੂੰ ਇਨਾਮ ਵਜੋਂ  15 ਹਜ਼ਾਰ  ਡਾਲਰ ਦਾ ਚੈੱਕ ਅਤੇ ਟਰਾਫੀ ਭੇਟ ਕੀਤੀ ਗਈ ਜਦੋਂ ਕਿ ਇਸ ਟੂਰਨਾਮੈਂਟ ਦੌਰਾਨ ਬੀ.ਸੀ.ਟਾਈਗਰਜ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅਜਿੰਦਰਪਾਲ ਸਿੰਘ ਮਾਂਗਟ ਅਤੇ ਸੁਖਬੀਰ ਸਿੰਘ ਪੂਨੀਆ  ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਗਾਤਾਰ ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਵਿੱਚ ਟੋਰਾਂਟੋ,ਵਿਨੀ ਪੈਗ, ਐਡਮਿੰਟਨ ਅਤੇ ਕੈਲਗਰੀ ਨਾਲ ਸੰਬੰਧਿਤ  230 ਟੀਮਾਂ  ਪਹੁੰਚੀਆਂ ਜਿਨ੍ਹਾਂ ਵਿੱਚ ਅੰਡਰ-5 ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਵਰਗ  ਦੇ ਖਿਡਾਰੀਆ ਵੱਲੋਂ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ।

ਟੂਰਨਾਮੈਂਟ ਦੌਰਾਨ ਆਉਣ ਵਾਲੇ ਦਰਸ਼ਕਾਂ ਲਈ ਲਗਾਤਾਰ ਤਿੰਨ ਦਿਨ ਇੱਕ ਵੱਡ- ਆਕਾਰੀ ਐਲ ਸੀ ਡੀ ਸਕਰੀਨ ਤੇ ਫੀਫਾ ਵਿਸ਼ਵ ਕੱਪ ਦੇ ਮੈਚਾਂ   ਦਾ ਸਿੱਧਾ ਪ੍ਰਸਾਰਨ ਦਿਖਾਏ ਜਾਣ ਦਾ ਕੀਤਾ ਗਿਆ ਉਪਰਾਲਾ ਵੀ ਕਾਫੀ ਸ਼ਲਾਗਾਯੋਗ  ਸੀ।
ਟੂਰਨਾਮੈਂਟ ਦੌਰਾਨ ਗੁ: ਦਸ਼ਮੇਸ਼ ਦਰਬਾਰ ਅਤੇ ਗੁ: ਗੁਰੂ ਨਾਨਕ ਦਰਬਾਰ  ਵੱਲੋਂ ਅਤੁੱਟ  ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ । ਇਸ ਤੋਂ ਇਲਾਵਾ ‘ਦੀ ਹੱਟ’ ਕੰਪਨੀ ਵੱਲੋਂ ਫਰੀ ਪੀਜ਼ਾ ਵਰਤਾਉਣ ਦੀ ਸੇਵਾ ਵੀ ਕੀਤੀ ਗਈ
ਟੂਰਨਾਮੈਂਟ ਦੇ ਆਖਰੀ ਦਿਨ ਆਯੋਜਿਤ   ਕੀਤੇ ਗਏ ਰੰਗਾਰੰਗ ਪ੍ਰੋਗਰਾਮ ਦੌਰਾਨ ਸ਼ਾਨੇ ਪੰਜਾਬ  ਦੀ ਭੰਗੜਾ ਟੀਮ ਦੇ ਬੱਚਿਆਂ ਵੱਲੋਂ ਸਮੂਹਕ ਤੌਰ ਤੇ ਪੇਸ਼ ਕੀਤੇ ਭੰਗੜੇ ਨਾਲ ਸਮੁੱਚਾ ਮਾਹੌਲ ਰੰਗੀਨਮਈ ਬਣਿਆ ਨਜ਼ਰੀ ਆਇਆ ਹੋਰਨਾਂ ਤੋਂ ਇਲਾਵਾ  ਇਸ ਮੌਕੇ ਤੇ ਪੁੱਜੀਆਂ ਸਿਆਸੀ ਹਸਤੀਆਂ ਵਿੱਚ  ਪੰਜਾਬੀ ਸਾਂਸਦ ਸੁਖ ਧਾਲੀਵਾਲ, ਸਾਂਸਦ ਗੁਰਬਖਸ਼ ਸੈਣੀ, ਮੇਅਰ ਬਰੈਂਡਾ ਲੌਕ, ਚੈਨੀ ਕਲਾਰਕ,ਗੁਰਿੰਦਰ ਕਾਹਲੋਂ,ਗਗਨ ਨਹਿਲ, ਰਾਹੁਲ ਗਿੱਲ, ਗੁਰਿੰਦਰ ਕਾਹਲੋਂ, ਮਨਦੀਪ ਨਾਗਰਾ, ਪ੍ਰਦੀਪ ਕੂਨਰ, ਹੈਰੀ ਬੈਂਸ,ਪਵਨ ਜੋਸੀ, ਪ੍ਰੈਟੀ ਰਸੂਲਪੁਰ, ਨਿਊਵੇਅ ਰੇਲਿੰਗ ਤੋਂ ਨਿਰਭੈ ਕੈਂਥ ਅਤੇ  ਮਾਰਕੋਜ਼ ਸਿਕਿਉਰਟੀ ਕੰਪਨੀ ਤੋਂ ਦਿਲਾਵਰ ਰੰਧਾਵਾ  ਆਦਿ ਹਾਜ਼ਰ ਸਨ
ਟੂਰਨਾਮੈਂਟ ਦੇ ਅਖੀਰ ਚ ਪ੍ਰਬੰਧਕ ਕਮੇਟੀ ਵੱਲੋਂ ਅਜਿੰਦਰਪਾਲ ਸਿੰਘ ਮਾਂਗਟ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਕੈਪਸ਼ਨ ਟੂਰਨਾਮੈਂਟ ਦੀਆਂ ਵੱਖ ਵੱਖ ਝਲਕੀਆਂ-

Leave a Reply

Your email address will not be published. Required fields are marked *