Jul 8, 2026

Screenshot

ਐਬਸਫੋਰਡ (ਗੁਰਦੇਵ ਸਿੰਘ ਆਲਮਵਾਲਾ) -ਐਬਸਫੋਰਡ ਵਿਖੇ ਕੈਨੇਡਾ ਡੇਅ ਮੌਕੇ ਪਹਿਲੀ ਜੁਲਾਈ  ਨੂੰ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਵੱਖ ਵੱਖ-ਵੱਖ ਦੇਸ਼ਾਂ ਤੋਂ ਆਏ ਵਸਿੰਦਿਆਂ ਨੇ ਇਸ ਸਾਲ ਇੱਕ ਵੱਖਰੇ ਤਰੀਕੇ ਨਾਲ ਸ਼ਿਰਕਤ ਕੀਤੀ । ਉਸ ਤਰ੍ਹਾਂ ਐਬਸਫੋਰਡ ਵਿਖੇ ਪਹਿਲੀ ਵਾਰ ਇਹ ਸਾਲ 1927 ਵਿੱਚ 60ਵਾਂ ਕੈਨੇਡਾ ਦਿਨ ਜੁਬਲੀ ਪਾਰਕ ਤੇ ਜੁਬਲੀ ਹਾਲ ਵਿਖੇ ਇੱਥੋਂ ਦੀ ਵੱਸੋਂ ਸਾਰੀ ਨੇਬਰਹੁੱਡ ਨੇ ਰਲ ਕੇ ਇੱਕ ਮੇਲੇ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਇਹ ਦਿਨ ਸਾਊਥ ਫਰੇਜ਼ਰ ਵੇਅ ਉੱਪਰ ਇੱਕ ਪਰੇਡ ਦਾ ਸ਼ਿੰਗਾਰ ਬਣ ਗਿਆ। ਇਸ ਸਾਲ 159ਵਾਂ ਕੈਨੇਡਾ ਡੇਅ ਪਰੇਡ ਦੀਆਂ ਤਿਆਰੀਆਂ ਦੇ ਸ਼ੁਰੂਆਤੀ ਪ੍ਰੋਗਰਾਮਾਂ ਵਿੱਚ ਇੱਥੋਂ ਦੀ ਮਿਊਸਿਪਲਟੀ ਤੇ ਟੂਰਿਸਟ ਮਹਿਕਮੇਂ ਵੱਲੋਂ ਪਰੇਡ ਦੀ ਇੱਕ ਵੱਖਰੀ ਦਿੱਖ ਬਨਾਉਣ ਵਾਸਤੇ ਸਾਰੀਆਂ ਕਮਿਊਨਿਟੀਆਂ ਨੂੰ ਦਰਖਾਸਤ ਕੀਤੀ ਕਿ ਆਪ ਦਾ ਵਿਰਾਸਤੀ, ਰਵਾਇਤੀ, ਪਹਿਰਾਵਾ, ਕੋਈ ਸਾਜ਼ ਜਾਂ ਵਸਤਾਂ ਦਾ ਵਿਖਾਵਾ ਕਰਕੇ ਆਮ ਲੋਕਾਂ ਵਾਸਤੇ ਨੁਮਾਇਸ਼ੀ ਪ੍ਰਦਰਸ਼ਨੀ ਕਰਨ ਵਾਸਤੇ ਫਲੋਟ ਸ਼ਾਮਲ ਕੀਤੇ ਜਾਣ। ਖ਼ਾਲਸਾ ਦੀਵਾਨ ਸੁਸਾਇਟੀ ਐਬਸਫੇਰਡ ਦੀ ਪ੍ਰਬੰਧਕ ਕਮੇਟੀ ਵੱਲੋਂ ਹੈਰੀਟੇਜ ਗੁਰ ਸਿੱਖ ਟੈਪਲ ਦੀਆਂ ਵੱਡੀਆਂ ਪਿਕਚਰਾਂ ਨਾਲ ਤਿਆਰ ਕੀਤਾ ਬੜਾ ਸੁੰਦਰ ਫਲੋਟ ਪਹਿਲੀ ਸ਼ਾਮਲ ਕੀਤਾ ਗਿਆ। ਫਲੋਟ ਦੇ ਸਾਹਮਣੇ ਜੱਥੇਦਾਰ ਹਰਬੰਸ ਸਿੰਘ ਬਿਲਗਾ ਦੇ ਢਾਡੀ ਜੱਥੇ ਨੇ ਸਿਰਫ ਸਾਰੰਗੀ ਤੇ ਢੱਡਾਂ ਰਾਹੀਂ ਬਹੁਤ ਵਧੀਆ ਟਿਊਨਾਂ ਤਰਜ਼ਾਂ ਨੇ ਚੰਗਾ ਰੰਗ ਬੰਨ੍ਹਿਆ, ਪਰੇਡ ਵਿਚ ਫਲੋਟ ਜਾਂਦੇ ਦੀਆਂ ਸਭ ਤੋਂ ਵੱਧ ਵੀਡੀਓ ਤੇ ਪਿਕਚਰਾਂ ਗੋਰੇ ਲੋਕਾਂ ਨੇ ਬਹੁਤ ਖਿੱਚੀਆਂ। ਸਾਰੇ ਰਸਤੇ ਇਹ ਸਿੱਖਾਂ ਦਾ ਫਲੋਟ ਖ਼ਾਸ ਖਿੱਚ ਦਾ ਕੇਂਦਰ ਬਣਿਆ ਰਿਹਾ। ਪਰੇਡ ਦੀ ਸਮਾਪਤੀ ਤੱਕ ਆਂਮ ਲੋਕਾਂ ਨੇ “ਪੀਪਲ ਚੌਆਈਸ ਅਵਾਰਡ” ਨੂੰ ਵੋਟਿੰਗ ਕਰਕੇ ਨੰਬਰ ਵੰਨ (1) ਚੁਣਨਾਂ ਸੀ। ਸਭ ਤੋਂ ਵਧੇਰੇ ਵੋਟਾਂ ਸਿੱਖਾਂ ਦੇ ਫਲੋਟ ਨੂੰ ਪਈਆਂ ਤੇ ਜੇਤੂ ਰਿਹਾ। ਪਰੇਡ ਪ੍ਰਬੰਧਕਾਂ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਐਬਸਫੇਰਡ ਨੂੰ ਯਾਦਗਾਰੀ ਚਿੰਨ੍ਹ ਸਾਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਨਾਲ ਕੁਝ ਮਾਇਆ ਦੇ ਰੂਪ ਵਿਚ ਕੈਸ਼ ਗਿਫਟ ਕਾਰਡ ਵੀ ਦਿੱਤਾ ਗਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਰਜਿੰਦਰ ਸਿੰਘ ਢਿੱਲੋਂ ਤੇ ਮੀਤ ਪ੍ਰਧਾਨ ਸ ਮੱਖਣ ਸਿੰਘ ਅਚੱਰਵਾਲ ਤੇ ਸਮੁੱਚੀ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਹਨ।

Leave a Reply

Your email address will not be published. Required fields are marked *