Aug 23, 2026

ਵੈਨਕੂਵਰ ( ਮਲਕੀਤ ਸਿੰਘ, ਨਿਰੰਜਣ ਸਿੰਘ ਲੇਹਲ)- ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਪੰਜਾਬੀ ਮੂਲ ਦੇ ਕੁਝ ਬਜ਼ੁਰਗਾਂ ਨੇ ਆਪਸੀ ਸਹਿਯੋਗ ਨਾਲ ਸਰੀ ਬੈਂਡ ਰਿਵਰ ਪਾਰਕ ਵਿੱਚ ਇਕੱਠੇ ਹੋ ਕੇ  ਪਿਕਨਿਕ ਮਨਾਈ।  ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਮਨਾਈ ਗਈ ਇਸ ਪਿਕਨਿਕ ਦੌਰਾਨ ਜਿੱਥੇ ਕਿ ਉਹਨਾਂ ਵੱਲੋਂ ਇੱਕ ਦੂਜੇ ਨਾਲ ਗੱਲਾਂਬਾਤਾਂ ਕਰਦਿਆਂ  ਪੁਰਾਣੀਆਂ ਯਾਦਾਂ ਦੀ ਸਾਂਝ ਪਾਈ ਗਈ, ਉੱਥੇ ਨਾਲ ਲਿਆਂਦੇ ਗਏ ਸਵਾਦਲੇ ਖਾਣਿਆਂ ਦਾ ਵੀ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਹਾਜ਼ਰ ਹੋਏ ਬਲਬੀਰ ਸਿੰਘ ਢਿੱਲੋਂ, ਗੁਰਦਿਆਲ ਸਿੰਘ ਜੌਹਲ,ਗੁਰਦਰਸ਼ਨ ਸਿੰਘ ਤਤਲਾ, ਸੁਰਿੰਦਰ ਅਟਵਾਲ, ਚਮਕੌਰ ਸਿੰਘ, ਰਣਧੀਰ ਸਿੰਘ ਔਜਲਾ ਸਾਹਿਬ,ਸੁਰਜੀਤ ਸਿੰਘ, ਗਰਚਾ ਜੀ ਅਤੇ ਸੂਰਜ ਮੱਲ ਚਾਹਲ ਆਦਿ ਦੇ ਨਾਮ ਜ਼ਿਕਰਯੋਗ ਹਨ।