Oct 3, 2026

ਬਰੈਂਪਟਨ- ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਗੰਭੀਰ ਕਾਨੂੰਨੀ ਵਿਵਾਦਾਂ ਵਿੱਚ ਘਿਰ ਗਏ ਹਨ। ਓਂਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਲਾਅ ਸੁਸਾਇਟੀ ਆਫ਼ ਓਨਟਾਰੀਓ ਨੇ ਉਨ੍ਹਾਂ ਦਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਗਰੇਵਾਲ ਖ਼ਿਲਾਫ਼ ਟਰੱਸਟ ਫ਼ੰਡਾਂ ਦੀ ਕਥਿਤ ਦੁਰਵਰਤੋਂ, ਧੋਖਾਧੜੀ ਵਿੱਚ ਸ਼ਮੂਲੀਅਤ ਅਤੇ ਪੇਸ਼ੇਵਾਰ ਇਮਾਨਦਾਰੀ ਦੇ ਮਾਪਦੰਡਾਂ ਦੀ ਉਲੰਘਣਾ ਸਬੰਧੀ ਜਾਂਚ ਚੱਲ ਰਹੀ ਹੈ। ਮਾਮਲੇ ਦੀ ਮੁੱਢਲੀ ਸੁਣਵਾਈ ਸੋਮਵਾਰ ਨੂੰ ਲਾਅ ਸੁਸਾਇਟੀ ਟ੍ਰਿਬਿਊਨਲ ਵਿੱਚ ਹੋਣੀ ਹੈ।

ਗਰੇਵਾਲ, ਉਨ੍ਹਾਂ ਵੱਲੋਂ ਸਥਾਪਤ ਕੀਤੀ ਗਈ RSG Law ਫ਼ਰਮ, ਪਰਿਵਾਰਕ ਮੈਂਬਰਾਂ ਅਤੇ ਕਾਰੋਬਾਰੀ ਸਹਿਯੋਗੀਆਂ ਖ਼ਿਲਾਫ਼ ਇਸ ਵੇਲੇ 20 ਤੋਂ ਵੱਧ ਸਿਵਲ ਕੇਸ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ। ਇਨ੍ਹਾਂ ਵਿੱਚ ਕਰੋੜਾਂ ਡਾਲਰ ਦੇ ਕਰਜ਼ਿਆਂ ਅਤੇ ਮਾਰਟਗੇਜ ਦੀ ਅਦਾਇਗੀ ਨਾ ਕਰਨ, ਟਰੱਸਟ ਵਿੱਚ ਰੱਖੀ ਗਈ ਰਕਮ ਦੀ ਕਥਿਤ ਹੇਰਾਫੇਰੀ, ਜਾਇਦਾਦ ਸੁਰੱਖਿਆ ਰਿਕਾਰਡਾਂ ਵਿੱਚ ਤਬਦੀਲੀਆਂ ਕਰਨ ਅਤੇ ਨਿਵੇਸ਼ਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਵਰਗੇ ਦੋਸ਼ ਲਗਾਏ ਗਏ ਹਨ।

error: Content is protected !!