Jul 20, 2026

ਪੁਲਿਸ ਨੇ ਮੰਗੀ ਲੋਕਾਂ ਦੀ ਮਦਦ-

ਵੈਨਕੂਵਰ, 18 ਜੁਲਾਈ (ਮਲਕੀਤ ਸਿੰਘ) – ਅਲਬਰਟਾ ਪੁਲਿਸ ਦੀ ਮੇਜਰ ਕਰਾਈਮਜ਼ ਯੂਨਿਟ ਨੇ ਦੋ ਲਾਪਤਾ ਬੱਚਿਆਂ ਦੀ ਭਾਲ ਲਈ ਲੋਕਾਂ ਤੋਂ ਮੁੜ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਦੋਵੇਂ ਬੱਚੇ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋ ਸਕਦੇ ਹਨ। ਮਾਮਲਾ 8 ਜੁਲਾਈ ਨੂੰ ਜਾਰੀ ਕੀਤੇ ਗਏ ਐਂਬਰ ਅਲਰਟ ਨਾਲ ਜੁੜਿਆ ਹੋਇਆ ਹੈ।
ਲਾਪਤਾ ਬੱਚਿਆਂ ਦੀ ਪਛਾਣ ਲਨਾਕਾਈ ਮੌਰੀਸਨ ਅਤੇ ਕਾਰਲ ਮੌਰੀਸਨ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚਕਾਰਾਂ ਨੂੰ ਵਿਸ਼ਵਾਸ ਹੈ ਕਿ ਦੋਵੇਂ ਬੱਚੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਸੁਰੱਖਿਅਤ ਬਰਾਮਦਗੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਨ੍ਹਾਂ ਬੱਚਿਆਂ ਜਾਂ ਉਨ੍ਹਾਂ ਨਾਲ ਸੰਬੰਧਿਤ ਕਿਸੇ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਆਪਣੇ ਨੇੜਲੇ ਪੁਲਿਸ  ਨਾਲ ਸੰਪਰਕ ਕੀਤਾ ਜਾਵੇ। ਜਾਂਚ ਅਧਿਕਾਰੀਆਂ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਦਿੱਤੀ ਗਈ ਛੋਟੀ ਤੋਂ ਛੋਟੀ ਜਾਣਕਾਰੀ ਵੀ ਬੱਚਿਆਂ ਨੂੰ ਸੁਰੱਖਿਅਤ ਲੱਭਣ ਵਿੱਚ ਅਹਿਮ ਸਾਬਤ ਹੋ ਸਕਦੀ ਹੈ।
ਕੈਪਸ਼ਨ ਲਾਪਤਾ ਬੱਚਿਆਂ ਦੀਆਂ ਤਸਵੀਰਾਂ

Leave a Reply

Your email address will not be published. Required fields are marked *