Aug 22, 2026

ਸਰੀ, 22 ਜੁਲਾਈ (ਹਰਦਮ ਮਾਨ) – ਅਕਤੂਬਰ ਮਹੀਨੇ ਹੋਣ ਜਾ ਰਹੀਆਂ ਸਰੀ ਸਿਟੀ ਚੋਣਾਂ ਨੂੰ ਲੈ ਕੇ ਸ਼ਹਿਰ ਵਿਚ ਸਿਆਸੀ ਸਰਗਰਮੀਆਂ ਪੂਰੇ ਜ਼ੋਰਾਂ ਤੇ ਹਨ। ਕੰਜ਼ਰਵੇਟਿਵ ਪਾਰਟੀ ਆਫ ਸਰੀ‘ ਵੱਲੋਂ ਮੇਅਰ ਪਦ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਰਵਾਇਤੀ ਰਾਜਨੀਤੀ ਦੀ ਲੀਹ ਤੋਂ ਹਟ ਕੇ ਇੱਕ ਨਵੀਂਅਗਾਂਹਵਧੂ ਅਤੇ ਵਿਕਾਸਮੁਖੀ ਚੋਣ ਮੁਹਿੰਮ ਵਿੱਢ ਦਿੱਤੀ ਹੈ। ਸ਼ਹਿਰ ਦੇ ਵੱਖ-ਵੱਖ ਵਰਗਾਂ ਨਾਲ ਸਿੱਧਾ ਸੰਵਾਦ ਰਚਾ ਕੇ ਅਤੇ ਸਪੱਸ਼ਟ ਰੋਡਮੈਪ ਪੇਸ਼ ਕਰ ਕੇ ਸ. ਰੰਧਾਵਾ ਆਪਣੀ ਮੁਹਿੰਮ ਨੂੰ ਇੱਕ ਵੱਖਰਾ ਰੂਪ ਦੇ ਰਹੇ ਹਨ। ਇਸ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਨਾਲ ਕੌਂਸਲ ਉਮੀਦਵਾਰ ਰਿੱਕੀ ਬਾਜਵਾਡੋਨਾ ਵੂਕੈਲਵਿਨ ਵੈਂਡਰਪਲੌਗ ਅਤੇ ਡੈਨ ਬੀ. ਕਾਰਲੋਸ ਵੀ ਪੂਰੀ ਸਰਗਰਮੀ ਨਾਲ ਡਟੇ ਹੋਏ ਹਨ।

ਬੀਤੇ ਦਿਨੀਂ ਦਸ਼ਮੇਸ਼ ਹਾਕੀ ਕਲੱਬ ਦੇ ਵਿਸ਼ੇਸ਼ ਸਮਾਗਮ ਦੌਰਾਨ ਹੋਨਵੀਰ ਰੰਧਾਵਾ ਨੇ ਖਿਡਾਰੀਆਂਉਨ੍ਹਾਂ ਦੇ ਪਰਿਵਾਰਾਂ ਅਤੇ ਖੇਡ ਪ੍ਰੇਮੀਆਂ ਨਾਲ ਮੁਲਾਕਾਤ ਕੀਤੀ। ਨੌਜਵਾਨਾਂ ਨੂੰ ਨਸ਼ਿਆਂ ਅਤੇ ਗਲਤ ਸੰਗਤ ਤੋਂ ਦੂਰ ਰੱਖ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਸੰਕਲਪ ਦੁਹਰਾਉਂਦਿਆਂ ਉਨ੍ਹਾਂ ਐਲਾਨ ਕੀਤਾ ਕਿ ਉੱਭਰਦੇ ਖਿਡਾਰੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡਣ ਵਾਲੇ ਖਿਡਾਰੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿੱਤੀ ਸਹਾਇਤਾ ਮਿਲੇਗੀ ਅਤੇ ਸ਼ਹਿਰ ਵਿੱਚ ਖੇਡਾਂ ਦੇ ਬਿਹਤਰ ਮੌਕੇ ਪੈਦਾ ਕੀਤੇ ਜਾਣਗੇ।

ਸਥਾਨਕ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਹੋਨਵੀਰ ਸਿੰਘ ਰੰਧਾਵਾ ਨੇ ਛੋਟੇ ਵਪਾਰੀਆਂ ਲਈ ਵੱਡੇ ਆਰਥਿਕ ਸੁਧਾਰਾਂ ਦਾ ਪ੍ਰਸਤਾਵ ਵੀ ਰੱਖਿਆ ਹੈ। ਗਰਬਾ ਨਾਈਟ‘ ਸਮਾਗਮ ਦੌਰਾਨ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵਾਅਦਾ ਕੀਤਾ ਕਿ ਛੋਟੇ ਕਾਰੋਬਾਰਾਂ ਲਈ ਵਪਾਰਕ ਲਾਇਸੈਂਸ ਫੀਸ ਪੂਰੀ ਤਰ੍ਹਾਂ ਮੁਆਫ਼ ਕੀਤੀ ਜਾਵੇਗੀਅਗਲੇ ਸਾਲਾਂ ਲਈ ਕਮਰਸ਼ੀਅਲ ਪ੍ਰਾਪਰਟੀ ਟੈਕਸ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਅਤੇ ਨਵੀਆਂ ਨੌਕਰੀਆਂ ਪੈਦਾ ਕਰਨ ਵਾਲੇ ਛੋਟੇ ਕਾਰੋਬਾਰਾਂ ਨੂੰ ਫੀਸਦੀ ਟੈਕਸ ਛੋਟ ਦਿੱਤੀ ਜਾਵੇਗੀ। ਇਸ ਸਮਾਗਮ ਦੌਰਾਨ ਉਨ੍ਹਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਗਰਬਾ ਅਤੇ ਆਰਤੀ ਸਮਾਗਮ ਵਿੱਚ ਵੀ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਤੋਂ ਇਲਾਵਾ ਸ. ਰੰਧਾਵਾ ਨੇ ਬੈਥਲ ਚਰਚ ਦਾ ਦੌਰਾ ਕਰ ਕੇ ਧਾਰਮਿਕ ਤੇ ਭਾਈਚਾਰਕ ਆਗੂਆਂ ਨਾਲ ਇੱਕ ਸੁਰੱਖਿਅਤ ਅਤੇ ਮਜ਼ਬੂਤ ਸਰੀ ਬਣਾਉਣ ਦੀ ਆਪਣੀ ਯੋਜਨਾ ਸਾਂਝੀ ਕੀਤੀਜਿੱਥੇ ਚਰਚ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਟੀ.ਈ. ਸਕਾਟ ਪਾਰਕ ਮੇਲੇ ਵਿੱਚ ਵੀ ਉਨ੍ਹਾਂ ਨੇ ਆਮ ਲੋਕਾਂ ਨਾਲ ਮੁਲਾਕਾਤ ਕਰਕੇ ਸਰੀ ਨੂੰ ਵਧੇਰੇ ਸੁਰੱਖਿਅਤਖੁਸ਼ਹਾਲ ਅਤੇ ਇਕਜੁੱਟ ਬਣਾਉਣ ਦਾ ਪ੍ਰਣ ਦੁਹਰਾਇਆ।

ਪੇਸ਼ੇ ਤੋਂ ਵਕੀਲ ਹੋਨਵੀਰ ਸਿੰਘ ਰੰਧਾਵਾ ਦੀ ਪਛਾਣ ਇੱਕ ਗੰਭੀਰ ਅਤੇ ਸਮਾਜ ਸੇਵੀ ਸ਼ਖਸੀਅਤ ਵਜੋਂ ਉੱਭਰੀ ਹੈਜਿਨ੍ਹਾਂ ਨੂੰ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਲੋਕ ਭਲਾਈ ਦੇ ਕੰਮਾਂ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸ. ਰੰਧਾਵਾ ਦੀ ਮੁਹਿੰਮ ਦਾ ਸਭ ਤੋਂ ਅਹਿਮ ਪੱਖ ਇਹ ਹੈ ਕਿ ਉਹ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਨਹੀਂ ਹਨਬਲਕਿ ਨੌਜਵਾਨਾਂਖਿਡਾਰੀਆਂਵਪਾਰੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨਾਲ ਸਿੱਧਾ ਜ਼ਮੀਨੀ ਸੰਪਰਕ ਬਣਾ ਕੇ ਸਰੀ ਦੇ ਬਹੁ-ਸੱਭਿਆਚਾਰਕ ਸਮਾਜ ਨੂੰ ਇੱਕ ਨਵੀਂ ਅਤੇ ਸਪੱਸ਼ਟ ਦਿਸ਼ਾ ਦੇ ਰਹੇ ਹਨ।