Oct 3, 2026
ਸਰੀ (ਗੁਰਪ੍ਰੀਤ ਸਿੰਘ ਤਲਵੰਡੀ)-
ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵਲੋਂ ਸਿੱਖ ਵਿਦਵਾਨ ਅਤੇ ਲੇਖਕ ਡਾ: ਪੂਰਨ ਸਿੰਘ ਗਿੱਲ ਦੀਆਂ ਚਾਰ ਕਿਤਾਬਾਂ ਦਾ ਲੋਕ ਅਰਪਣ ਸਮਾਰੋਹ 25 ਜੁਲਾਈ 2026, ਦਿਨ ਸ਼ਨਿੱਚਰਵਾਰ ਨੂੰ ਬਾਅਦ ਦੁਪਹਿਰ 1 ਵਜੇ ਗੁਰੂ ਨਾਨਕ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਲੇਖਕ ਡਾ: ਗੁਰਵਿੰਦਰ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਤਲਵੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ: ਪੂਰਨ ਸਿੰਘ ਗਿੱਲ ਦੁਆਰਾ ਲਿਖੀਆਂ ਗਈਆਂ ਇਹ ਕਿਤਾਬਾਂ ‘ਹਉ ਆਪਹੁ ਬੋਲਿ ਨ ਜਾਣਦਾ, ਸਿੱਖ ਧਰਮ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਗਈਆਂ ਹਨ, ਜਦਕਿ ਅੰਗਰੇਜੀ ਭਾਸ਼ਾ ਵਿੱਚ ਲਿਖੀਆਂ ਕਿਤਾਬਾਂ ਹਉ ਟੂ ਬੂ ਟਰੂਥਫੁੱਲ (ਕਿਵ ਸਚਿਆਰਾ ਹੋਈਐ) ਅਤੇ ਸੁਪਰਸਟੀਸ਼ਨਜ ਐਂਡ ਰਿਚੁਅਲਜ ਇਨ ਸਿੱਖ ਪਰੈਕਟਿਸਜ ਹਨ। ਇਸ ਤੋਂ ਪਹਿਲਾਂ ਡਾ: ਗਿੱਲ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ਼ ਸੰਬੰਧਿਤ ਬਹੁਤ ਹੀ ਖੋਜ ਭਰਪੂਰ ਕਿਤਾਬਾਂ ਲਿਖ ਚੁੱਕੇ ਹਨ। ਵੱਖ-ਵੱਖ ਸਿੱਖ ਵਿਦਵਾਨਾਂ ਦੀ ਹਾਜਰੀ ਵਿੱਚ ਇਹ ਕਿਤਾਬਾਂ ਲੋਕ ਅਰਪਿਤ ਕੀਤੀਆਂ ਜਾਣਗੀਆਂ। ਤਲਵੰਡੀ ਅਨੁਸਾਰ ਇਹ ਸੀਨੀਅਰ ਸੈਂਟਰ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਸਰੀ ਦੇ ਨਜਦੀਕ ਹੈ।
error: Content is protected !!