Jul 24, 2026

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਸ਼ਹਿਰ ਵਿੱਚ ਇਕ  23 ਸਾਲਾ ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਉਸ ਦੇ ਇਕ  ਨਜ਼ਦੀਕੀ ਸਾਥੀ, 22 ਸਾਲਾ ਰਿਤਿਸ਼ ਕੁਮਾਰ ਖ਼ਿਲਾਫ਼ ਦੂਜੇ ਦਰਜੇ ਦੇ ਕਤਲ  ਤਹਿਤ ਮਾਮਲਾ ਦਰਜ ਕੀਤਾ ਹੈ। ਐਡਮਿੰਟਨ ਪੁਲੀਸ ਸਰਵਿਸ ਨੇ ਇਸ ਘਟਨਾ ਨੂੰ ‘ਨਜ਼ਦੀਕੀ ਸਾਥੀ ਵੱਲੋਂ ਕੀਤੀ ਹੱਤਿਆ’ ਵਜੋਂ ਰਿਪੋਰਟ ਕੀਤਾ ਹੈ।

ਐਡਮਿੰਟਨ ਪੁਲੀਸ ਮੁਤਾਬਿਕ  18 ਜੁਲਾਈ ਨੂੰ ਸਵੇਰੇ ਕਰੀਬ 10:45 ਵਜੇ  ਸਿਲਵਰ ਬੈਰੀ ਇਲਾਕੇ ਵਿਚ ਸਥਿਤ ਇੱਕ ਰਿਹਾਇਸ਼ ਤੋਂ ਐਮਰਜੈਂਸੀ ਕਾਲ ਮਿਲੀ ਸੀ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਦਮਨਪ੍ਰੀਤ ਕੌਰ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ। 20 ਜੁਲਾਈ ਨੂੰ ਹੋਏ ਪੋਸਟਮਾਰਟਮ ਦੌਰਾਨ ਮੁੱਖ ਮੈਡੀਕਲ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮੌਤ ਦਾ ਕਾਰਨ ਗਲ਼ਾ ਘੁੱਟਣਾ  ਸੀ। ਮਾਮਲੇ ਦੀ ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਪੁਲੀਸ ਨੇ 22 ਜੁਲਾਈ ਨੂੰ ਰਿਤਿਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਅਗਲੇ ਦਿਨ ਉਸ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਦਾ ਕੇਸ ਦਰਜ ਕਰ ਦਿੱਤਾ।

featured-img

Leave a Reply

Your email address will not be published. Required fields are marked *