ਚੀਮਾ ਪਰਿਵਾਰ ਵਲੋਂ ਬੀਬਾ ਅਮਾਨਤ ਕੌਰ ਚੀਮਾ ਦਾ ਸੋਲਵਾਂ ਜਨਮ ਦਿਨ ਮਨਾਇਆ-
ਸਰੀ-(ਅਮਰਜੀਤ ਸਿੰਘ ਬਰਾੜ)–ਬੀਤੀ 25 ਜੁਲਾਈ ਦਿਨ ਸ਼ੁਨਿਚਵਾਰ ਨੂੰ ਬੀਬਾ ਅਮਾਨਤ ਕੌਰ ਚੀਮਾ (ਸਪੁਤਰੀ ਗੁਰਜੀਤ ਸਿੰਘ ਚੀਮਾ – ਮਨਵੀਰ ਕੌਰ ਚੀਮਾ ਪੋਤਰੀ ਦਰਸ਼ਨ ਸਿੰਘ ਚੀਮਾ-ਸੁਖਵਿੰਦਰ ਕੌਰ ਚੀਮਾ ਦੋਹਤਰੀ ਸ.ਅਵਤਾਰ ਸਿੰਘ ਮਾਂਗਟ -ਸੁਖਵਿੰਦਰ ਕੌਰ ਮਾਂਗਟ) ਦਾ ਸੋਲਵਾਂ ਜਨਮ ਦਿਨ ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲੈਕੇ ਮਨਾਇਆ ਗਿਆ। ਪਰਿਵਾਰ ਵਲੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਲੰਗਰ ਦੀ ਸੇਵਾ ਕਰਵਾਈ ਗਈ।ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋ ਬੀਬਾ ਅਮਾਨਤ ਕੌਰ ਚੀਮਾ ਦਾ ਸੋਲਵਾਂ ਜਨਮ ਦਿਨ, ਗੁਰਦਵਾਰਾ ਸਹਿਬ ਮਨਾਉਣ ਕਰਕੇ ਬੱਚੀ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ ਅਤੇ ਸੰਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।
ਸੰਧੂ ਪਰਿਵਾਰ ਵਲੋਂ ਕਾਕਾ ਅਭੈਰਾਜ ਸਿੰਘ ਸੰਧੁ ਦਾ ਚੌਥਾ ਜਨਮ ਦਿਨ ਮਨਾਇਆ-
ਸਰੀ-(ਅਮਰਜੀਤ ਸਿੰਘ ਬਰਾੜ)–ਬੀਤੀ 25 ਜੁਲਾਈ ਸ਼ੁਨਿਚਵਾਰ ਨੂੰ ਕਾਕਾ ਅਭੈਰਾਜ ਸਿੰਘ ਸੰਧੁ (ਸਪੁਤਰ ਹਰਸਿਮਰਨ ਸਿੰਘ ਸੰਧੂ – ਪ੍ਰਿਅੰਕਾ ਸੰਧੂ, ਪੋਤਰਾ ਹਰਪਿੰਦਰ ਸਿੰਘ ਸੰਧੂ-ਜਗਦੀਪ ਕੌਰ ਸੰਧੂ, ਦੋਹਤਰਾ ਸ.ਮੋਹਨ ਸਿੰਘ -ਹੇਮਲਤਾ) ਦਾ ਚੌਥਾ ਜਨਮ ਦਿਨ ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਕੇ ਮਨਾਇਆ ਗਿਆ। ਪਰਿਵਾਰ ਵਲੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਲੰਗਰ ਦੀ ਸੇਵਾ ਕਰਵਾਈ ਗਈ।ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋ ਕਾਕਾ ਅਭੈਰਾਜ ਸਿੰਘ ਸੰਧੂ ਦਾ ਜਨਮ ਦਿਨ, ਗੁਰਦਵਾਰਾ ਸਹਿਬ ਮਨਾਉਣ ਕਰਕੇ ਬੱਚੇ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ ਅਤੇ ਸੰਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।
ਜਗਦੇਓ ਪਰਿਵਾਰ ਵਲੋਂ ਕਾਕਾ ਅਤੇਵ ਦਾ ਪਹਿਲਾ ਜਨਮ ਦਿਨ ਮਨਾਇਆ ਗਿਆ-
ਸਰੀ-(ਅਮਰਜੀਤ ਸਿੰਘ ਬਰਾੜ)- -ਮਿਤੀ 26 ਜੁਲਾਈ ਐਤਵਾਰ ਨੂੰ ਕਾਕਾ ਅਤੇਵ ਸਿੰਘ ਜਗਦੇਓ (ਸਪੁਤਰ ਦਿਲਪਰੀਤ ਸਿੰਘ ਜਗਦੇਓ – ਸੁਪਨੀਤ ਕੌਰ ਜਗਦੇਓ , ਪੋਤਰਾ ਸਵ.ਕੁਲਵੰਤ ਸਿੰਘ ਜਗਦੇਓ -ਕੁਲਦੀਪ ਕੌਰ ਜਗਦੇਓ ) ਦਾ ਪਹਿਲਾ ਜਨਮ ਦਿਨ ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਤੇ ਅਸ਼ੀਰਵਾਦ ਲੈਕੇ ਮਨਾਇਆ ਗਿਆ। ਪਰਿਵਾਰ ਵਲੋਂ ਸੁਖਮਨੀ ਸਹਿਬ ਦੇ ਪਾਠ ਅਤੇ ਲੰਗਰ ਦੀ ਸੇਵਾ ਕਰਵਾਈ ਗਈ।ਗੁਰਦਵਾਰਾ ਸਹਿਬ ਦੀ ਪਰਬੰਧਕੀ ਕਮੇਟੀ ਵਲੋ ਬੱਚਾ ਅਤੇਵ ਸਿੰਘ ਦਾ ਜਨਮ ਦਿਨ, ਗੁਰਦਵਾਰਾ ਸਹਿਬ ਮਨਾਉਣ ਕਰਕੇ ਬੱਚੇ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ ਅਤੇ ਸੰਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।


