Jul 31, 2026

ਵੈਨਕੂਵਰ, 30 ਜੁਲਾਈ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਹਿੱਸੇ ਵਿੱਚ ਲੱਗੀਆਂ ਭਿਆਨਕ ਜੰਗਲੀ ਅੱਗਾਂ ਕਾਰਨ ਬੀ.ਸੀ. ਹਾਈਡਰੋ ਦੇ ਸੈਂਕੜੇ ਬਿਜਲੀ ਦੇ ਖੰਭੇ ਨੁਕਸਾਨੇ ਗਏ ਹਨ। ਧੂੰਏਂ ਅਤੇ ਰਾਖ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਵਾਰ-ਵਾਰ ਝਪਕਣ ਅਤੇ ਸਪਲਾਈ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।

ਬੀ.ਸੀ. ਹਾਈਡਰੋ ਅਨੁਸਾਰ ਅੱਗ ਕੈਲੀ ਲੇਕ ਸਬ-ਸਟੇਸ਼ਨ ਦੇ ਨੇੜੇ ਤੱਕ ਪਹੁੰਚ ਗਈ ਹੈ। ਇਹ ਸਬ-ਸਟੇਸ਼ਨ ਸੂਬੇ ਦੇ ਉੱਤਰੀ ਹਿੱਸੇ ਤੋਂ ਹੋਰ ਖੇਤਰਾਂ ਤੱਕ ਬਿਜਲੀ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਾਰਨ ਸੜੇ ਅਤੇ ਨੁਕਸਾਨੇ ਗਏ ਸੈਂਕੜੇ ਬਿਜਲੀ ਦੇ ਖੰਭਿਆਂ ਨੂੰ ਬਦਲਣਾ ਪਵੇਗਾ। ਅੱਗ ‘ਤੇ ਕਾਬੂ ਪੈਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ।

ਬੀ.ਸੀ. ਹਾਈਡਰੋ ਦੀਆਂ ਟੀਮਾਂ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਅਤੇ ਜਿਵੇਂ ਹੀ ਹਾਲਾਤ ਸੁਰੱਖਿਅਤ ਹੋਣਗੇ, ਬਿਜਲੀ ਢਾਂਚੇ ਦੀ ਮੁਰੰਮਤ ਅਤੇ ਬਹਾਲੀ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਅੱਗ-ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਅਤੇ ਐਮਰਜੈਂਸੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

ਜੰਗਲਾਂ ਨੂੰ ਲੱਗੀ ਅੱਗ ਦੀ ਤਸਵੀਰ

Leave a Reply

Your email address will not be published. Required fields are marked *