Oct 3, 2026

ਵੈਨਕੂਵਰ, 7 ਅਗਸਤ (ਮਲਕੀਤ ਸਿੰਘ)- ਵੈਨਕੂਵਰ ਆਈਲੈਂਡ ਦੇ ਸਟ੍ਰੈਥਕੋਨਾ ਪ੍ਰੋਵਿੰਸ਼ੀਅਲ ਪਾਰਕ ਵਿੱਚ ਸੋਮਵਾਰ ਤੋਂ ਲਾਪਤਾ  ਪਰਬਤ ਆਰੋਹੀ ਕੇਸ਼ਵ ਜਿੰਦਲ ਨੂੰ ਵੱਡੀ ਤਲਾਸ਼ੀ ਮੁਹਿੰਮ ਤੋਂ ਬਾਅਦ ਜਿਊਂਦਾ ਲੱਭ ਲਿਆ ਗਿਆ ਹੈ।

ਕੋਮੌਕਸ ਵੈਲੀ ਖੋਜ ਅਤੇ ਬਚਾਅ ਦਲ ਮੁਤਾਬਕ ਉਸਦੇ ਦੇ ਲਾਪਤਾ ਹੋਣ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸੀ ਮੁਹਿਮ  ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਵਿੱਚ ਵੈਨਕੂਵਰ ਆਈਲੈਂਡ ਅਤੇ ਲੋਅਰ ਮੇਨਲੈਂਡ ਦੀਆਂ ਖੋਜ ਅਤੇ ਬਚਾਅ ਟੀਮਾਂ ਸਮੇਤ ਹੋਰ ਏਜੰਸੀਆਂ ਨੇ ਹਿੱਸਾ ਲਿਆ।

ਅਧਿਕਾਰੀਆਂ ਵੱਲੋਂ ਉਕਤ ਪਰਬਤ ਆਰੋਹੀ ਦੇ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਸ ਦੇ ਜਿਊਂਦਾ ਮਿਲਣ ਨਾਲ ਪਰਿਵਾਰ ਅਤੇ ਬਚਾਅ ਕਰਮਚਾਰੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ

error: Content is protected !!