*ਦੋਗਾਣਾ ਜੋੜੀ ਆਤਮਾ ਬੁੱਢੇਵਾਲੀਆ ਤੇ ਪ੍ਰੀਤ ਲਾਲੀ ਦੇ ਨਾਲ ਗੀਤਾ ਜੈਲਦਾਰ ਤੇ ਹੋਰ ਕਲਾਕਾਰ ਲਾਉਣਗੇ ਰੌਣਕਾਂ—
ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਦਾ ਗੋਲਡ ਮੈਡਲ ਨਾਲ ਹੋਵੇਗਾ ਸਨਮਾਨ—
ਅਬਟਸਫੋਰਡ, (ਮਹੇਸ਼ਇੰਦਰ ਸਿੰਘ ਮਾਂਗਟ) -ਵੈਲੀ ਯੂਨਾਈਟਿਡ ਕਲਚਰਲ ਕਲੱਬ ਵੱਲੋਂ ‘ਮੇਲਾ ਪੰਜਾਬੀਆਂ’ ਦਾ ਇਸ ਐਤਵਾਰ, 16 ਅਗਸਤ 2026 ਨੂੰ ਰੋਟਰੀ ਸਟੇਡੀਅਮ, ਅਬਟਸਫੋਰਡ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਮੇਲਾ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਚੱਲੇਗਾ ਅਤੇ ਇਸ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ। ਮੇਲੇ ਦੌਰਾਨ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਮਨੋਰੰਜਨ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਸਮਾਗਮ ਵਿੱਚ ਗੀਤਾ ਜ਼ੈਲਦਾਰ, ਆਤਮਾ ਬੁੱਢੇਵਾਲੀਆ ਤੇ ਪ੍ਰੀਤ ਲਾਲੀ, ਮਲਕਾ ਤੇ ਜੋਤੀ , ਏਕਮ ਸੁਧਾਰ, ਬੋਬੀ ਭੁੱਲਰ, ਕੌਰ ਮਨਦੀਪ ਸਮੇਤ ਹੋਰ ਕਲਾਕਾਰ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਬੱਚਿਆਂ ਲਈ ਵੀ ਵਿਸ਼ੇਸ਼ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੇਲੇ ਵਿੱਚ ਰੈਡ ਐਫ ਰੇਡੀਓ ਦੇ ਹੋਸਟ ਹਰਜਿੰਦਰ ਸਿੰਘ ਥਿੰਦ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ| ਇਸ ਮੌਕੇ 3 ਸਾਲਾ ਗੁਰਮੋਹ ਦੀ ਮਦਦ ਲਈ ਦਾਨ ਕਰਨ ਅਤੇ ਇਸ ਅਪੀਲ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਮੇਲੇ ਸਬੰਧੀ ਵਧੇਰੇ ਜਾਣਕਾਰੀ ਲਈ ਮੇਲਾ ਪ੍ਰਬੰਧਕ ਜਤਿੰਦਰ ਗਿੱਲ: 604-832-4000, ਹਰਜੋਤ ਸੰਧੂ: 778-240-9959, ਲਖਵੀਰ ਮਾਨ: 604-751-3208, ਮਨਜੀਤ ਗਿੱਲ: 604-600-7328, ਸੁਰਜੀਤ ਉੱਪਲ: 604-857-3708 ਅਤੇ ਪਵਨ ਧਾਲੀਵਾਲ ਨਾਲ ਫੋਨ ਨੰਬਰ 778-552-8101 ਨਾਲ ਸੰਪਰਕ ਕੀਤਾ ਜਾ ਸਕਦਾ ਹੈ।