ਵੈਨਕੂਵਰ, 9 ਅਗਸਤ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਮੈਪਲ ਰਿੱਜ ਵਿੱਚ ਇੱਕ ਜੰਗਲੀ ਰਿੱਛ ਵੱਲੋਂ ਕੀਤੇ ਗਏ ਹਮਲੇ ਵਿੱਚ 3 ਸਾਲਾ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਬੱਚੀ ਨੂੰ ਹਮਲੇ ਦੌਰਾਨ ਕਈ ਸੱਟਾਂ ਲੱਗੀਆਂ ਹਨ ਘਟਨਾ ਤੋਂ ਬਾਅਦ ਪੁਲਿਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਰਿੱਛ ਨੇ ਬੱਚੀ ’ਤੇ ਹਮਲਾ ਕਿਹੜੇ ਹਾਲਾਤ ਵਿੱਚ ਕੀਤਾ ਅਤੇ ਘਟਨਾ ਸਮੇਂ ਬੱਚੀ ਕਿਸ ਦੇ ਨਾਲ ਸੀ, ਇਸ ਬਾਰੇ ਸਾਹਮਣੇ ਆਈ ਮੁੱਢਲੀ ਜਾਣਕਾਰੀ ਵਿੱਚ ਹੋਰ ਵੇਰਵੇ ਨਹੀਂ ਦਿੱਤੇ ਗਏ।
