Sep 13, 2026

ਬਗੋਟਾ-ਪੱਛਮੀ ਕੋਲੰਬੀਆ ਵਿੱਚ 7.4 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਕਾਰਨ 111 ਲੋਕਾਂ ਦੀ ਮੌਤ ਹੋ ਗਈ। ਇਸ ਭੂਚਾਲ ਕਾਰਨ ਸੈਂਕੜੇ ਲੋਕ ਮਲਬੇ ਹੇਠਾਂ ਦੱਬ ਗਏ ਅਤੇ ਰਾਜਧਾਨੀ ਬਗੋਟਾ ਵਿਚ ਰਹਿੰਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਬਾਹਰ ਨਿਕਲਣਾ ਪਿਆ।

ਇਸ ਦੇ ਝਟਕੇ ਗੁਆਂਢੀ ਦੇਸ਼ਾਂ ਇਕਵਾਡੋਰ ਅਤੇ ਪਨਾਮਾ ਵਿੱਚ ਵੀ ਮਹਿਸੂਸ ਕੀਤੇ ਗਏ। ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਿਸਾਰਲਦਾ ਖੇਤਰ ਵਿੱਚ ਘੱਟੋ-ਘੱਟ 40 ਅਤੇ ਵਾਲੇ ਡੇਲ ਕੌਕਾ ਖੇਤਰ ਵਿੱਚ 27 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਚੋਕੋ ਵਿੱਚ 9, ਕਾਲਦਾਸ ਵਿੱਚ 2 ਅਤੇ ਐਂਟੀਓਕੀਆ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ। ਪਰੇਰਾ, ਕਿਬਡੋ, ਕੈਲੀ ਅਤੇ ਮਾਨੀਜ਼ਾਲੇਸ ਵਰਗੇ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਪੱਛਮੀ ਕੋਲੰਬੀਆ ਵਿੱਚ ਅੱਜ ਭੂਚਾਲ ਦੇ ਵੱਡੇ ਝਟਕੇ ਲੱਗੇ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 7.4 ਮਾਪੀ ਗਈ। ਇਸ ਦੌਰਾਨ 111 ਜਣੇ ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ। ਇਸ ਦੌਰਾਨ ਕਈ ਇਮਾਰਤਾਂ ਡਿੱਗ ਗਈਆਂ ਤੇ ਕਈਆਂ ਦੇ ਤਰੇੜਾਂ ਆ ਗਈਆਂ। ਇਸ ਦੌਰਾਨ ਅਫਰਾ ਤਫਰੀ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਭੂਚਾਲ ਦੇ ਵੱਡੇ ਝਟਕਿਆਂ ਨਾਲ ਦੱਖਣੀ ਅਮਰੀਕੀ ਦੇਸ਼ ਅਤੇ ਗੁਆਂਢੀ ਦੇਸ਼ ਇਕਵਾਡੋਰ ਦੇ ਲੋਕ ਸਹਿਮ ਗਏ। ਇਸ ਭੂਚਾਲ ਕਾਰਨ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਵਿੱਚੋਂ ਬਾਹਰ ਆ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਅਤੇ ਕੋਲੰਬੀਆ ਦੇ ਸਬੰਧਤ ਵਿਭਾਗ ਨੇ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਲਗਪਗ 400 ਕਿਲੋਮੀਟਰ ਪੱਛਮ ਵਿੱਚ ਚੋਕੋ ਖੇਤਰ ਦੀ ਨਗਰਪਾਲਿਕਾ ‘ਸਾਨ ਜੋਸੇ ਡੇਲ ਪਾਲਮਾਰ’ ਵਿੱਚ ਸੀ।