Sep 12, 2026

ਪਾਕਿਸਤਾਨੀ ਕਲਾਕਾਰ ਸਲੀਮ ਅਲਬੇਲਾ ਨੇ ਵੀ ਲਵਾਈ ਹਾਜ਼ਰੀ-

ਵੈਨਕੂਵਰ,16 ਅਗਸਤ  (ਮਲਕੀਤ ਸਿੰਘ)- ਸਥਾਨਕ ਪੰਜਾਬੀ ਭਾਈਚਾਰੇ ਅਤੇ ਸੰਗੀਤ ਪ੍ਰੇਮੀਆਂ ਦੇ ਸਾਂਝੇ ਉਦਮ  ਸਦਕਾ ਸਰੀ ਸਥਿਤ ਮਹਾਰਾਣੀ ਬੈਂਕੁਟਹਾਲ ਵਿੱਚ ‘ਸ਼ਾਮ ਏ ਸੂਫ਼ੀ’ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਲੱਖਾ ਤੇ ਨਾਜ ਵੱਲੋਂ ਕਵਾਲੀਆਂ ਤੇ ਅਧਾਰਿਤ ਕੀਤੀ ਗਈ ਪੇਸ਼ਕਾਰੀ ਦੌਰਾਨ ਅੱਧੀ ਰਾਤ ਤੱਕ ਮਾਹੌਲ ਸੰਗੀਤਮਈ ਬਣਿਆ ਮਹਿਸੂਸ ਹੋਇਆ ਸਭ ਤੋਂ ਪਹਿਲਾਂ ਇਸ ਸੰਗੀਤਮਈ ਸ਼ਾਮ ਦੀ ਸ਼ੁਰੂਆਤ ਉਨਾਂ ਵੱਲੋਂ ‘ਅੱਲਾਹ ਹੂ ਤੂੰਬਾ ਕਹਿੰਦਾ ਏ’ ਗਾ ਕੇ ਕੀਤੀ ਗਈ ਉਪਰੰਤ  ਚਰਚਿਤ ਕਵਾਲੀ ਗੀਤਾਂ ‘ਮੈਂ ਲੱਜ ਪਾਲਾਂ’, ‘ਮੇਰੀ ਬਾਂਹ ਨਾ ਛੋੜੀ ਵੇ ਮੈਂ ਲੜ ਲੱਗ ਗਈ ਤੇਰੇ’, ‘ਨਿਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ’,  ‘ਮੁਹੱਬਤ ਕੀ ਰਾਹ ਮੇ ਆ ਕੇ ਤੋ ਦੇਖੋ’, ‘ਦਿਲ ਲਗੀ ਲਗਾਨੀ ਪੜੇਗੀ’, ਆਦਿ ਗੀਤਾਂ ਦੀ ਲਗਾਈ ਝੜੀ ਦੌਰਾਨ ਰਾਤ 12 ਵਜੇ ਤੱਕ ਸਿਰਜੇ ਗਏ ਸੰਗੀਤਕ ਮਾਹੌਲ ਦੌਰਾਨ ਬਹੁਗਿਣਤੀ ਸਰੋਤੇ ਸੰਗੀਤਕ ਧੁੰਨਾਂ ਤੇ ਝੂਮਦੇ ਨਜ਼ਰ ਆਏ।  ਸੰਗੀਤਕ ਸ਼ਾਮ ਦੌਰਾਨ ਪਾਕਿਸਤਾਨੀ ਹਾਸਰਾਸ  ਕਲਾਕਾਰ  ਸਲੀਮ  ਅਲਬੇਲਾ ਅਤੇ ਲੱਖਾ ਨਾਜ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਚੋਣਵੇਂ ਗੀਤਾਂ ਦੀ ਬਾ ਕਮਾਲ ਪੇਸ਼ਕਾਰੀ ਨਾਲ ਦੋਵਾਂ ਪੰਜਾਬਾਂ ਦੀ ਸੰਗੀਤਕ ਸਾਂਝ ਦਾ ਰਲਵਾਂ ਰੰਗ ਵੇਖਣ ਨੂੰ ਮਿਲਿਆ।
ਇਸ ਮੌਕੇ ਤੇ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਵਿਧਾਇਕ ਮਨਦੀਪ ਧਾਲੀਵਾਲ, ਸੋਨੂੰ ਪਡਵਾਲ, ਪਰਮਿੰਦਰ, ਰਾਣਾ ਯੂਕੇ, ਰਸ਼ਪਾਲ ਭਾਰਦਵਾਜ,  ਗੁਰਮੇਲ ਧਾਮੀ, ਸੁਰਿੰਦਰ ਸੂਰੀ, ਮੇਜਰ ਸਿੱਧੂ, ਜੈਕ ਵਿਰਕ, ਬੌਬੀ ਸ਼ਰਮਾ, ਰਿੱਕੀ ਸ਼ਰਮਾ ਅਤੇ ਬਲਰਾਮ ਬੱਲੀ ਆਦਿ ਦੇ ਨਾਮ ਜ਼ਿਕਰਯੋਗ ਹਨ। ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਜਿੰਮੇਵਾਰੀ ਪੂਜਾ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *