ਸਰੀ ਵਿਚ ਲਿਬਰਲ ਐਮ ਪੀ ਗੁਰਬਖਸ਼ ਸੈਣੀ ਵਲੋਂ ਸਮਾਗਮ ਦਾ ਆਯੋਜਨ-
ਸਰੀ ( ਦੇ ਪ੍ਰ ਬਿ)- ਬੀਤੇ ਮੰਗਲਵਾਰ ਦੀ ਸ਼ਾਮ ਨੂੰ ਕੈਨੇਡਾ ਦੇ ਵਿੱਤ ਮੰਤਰੀ ਫਰਾਂਸਵਾ-ਫਿਲਿਪ ਸ਼ੈਂਪੇਨ ਦੇ ਮਾਣ ਵਿਚ ਸਰੀ ਫਲੀਟਵੁੱਡ ਤੋਂ ਲਿਬਰਲ ਐਮ ਪੀ ਗੁਰਬਖਸ਼ ਸਿੰਘ ਸੈਣੀ ਵਲੋਂ ਰੱਖੇ ਗਏ ਇਕ ਇਕ ਸਮਾਗਮ ਵਿਚ ਭਰਵਾਂ ਸਵਾਗਤ ਕੀਤਾ ਗਿਆ। ਸਰੀ ਦੇ ਤਾਜ ਕਨਵੈਨਸ਼ਨ ਪਾਰਕ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਸ਼ੈਂਪੇਨ ਨੇ ਕੈਨੇਡੀਅਨ ਪ੍ਰਭੂਸੱਤਾ ਦੀ ਰੱਖਿਆ, ਆਰਥਿਕਤਾ ਦੀ ਮਜ਼ਬੂਤੀ ਦੀ ਗੱਲ ਕਰਦਿਆਂ ਕਿਹਾ ਕਿ ਕੈਨੇਡਾ ਤੇਜ਼ੀ ਨਾਲ ਬਦਲ ਰਹੀ ਵਿਸ਼ਵ ਅਰਥਵਿਵਸਥਾ ਵਿੱਚ ਮੁਕਾਬਲਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕੈਨੇਡਾ ਦੇ ਵਪਾਰਕ ਬੁਨਿਆਦੀ ਢਾਂਚੇ ਅਤੇ ਬੰਦਰਗਾਹ ਸਮਰੱਥਾ ਨੂੰ ਵਧਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਤਾਂ ਜੋ ਕੈਨੇਡੀਅਨ ਕਾਰੋਬਾਰ ਨਵੇਂ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਸਕਣ। ਮੰਤਰੀ ਨੇ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਰ ਵੱਡੇ ਬੁਨਿਆਦੀ ਢਾਂਚੇ ਦੇ ਨਿਰਮਾਣ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਹਨਾਂ ਵਿਸ਼ਵ ਸਾਹਮਣੇ ਆਰਥਿਕ ਮੰਦੀ ਦੀਆਂ ਚੁਣੌਤੀਆਂ, ਅਮਰੀਕਾ ਦਾ ਟੈਰਿਫ ਨੀਤੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਆਰਥਿਕ ਸੰਕਟ ਨਾਲ ਨਿਪਟਣ ਅਤੇ ਕੌਮਾਂਤਰੀ ਵਪਾਰ ਮੰਚ ਤੇ ਕੈਨੇਡਾ ਦੇ ਮਜਬੂਤ ਉਭਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਉਹਨਾਂ ਆਪਣੇ ਭਾਸ਼ਨ ਉਪਰੰਤ ਲੋਕਾਂ ਨੂੰ ਮਿਲਦਿਆਂ ਉਹਨਾਂ ਦੇ ਵਿਚਾਰ ਵੀ ਜਾਣੇ।
ਇਸ ਮੌਕੇ ਐਮ ਪੀ ਗੁਰਬਖਸ਼ ਸੈਣੀ ਨੇ ਅਫੋਰਡੇਬਿਲਟੀ ਤੇ ਗੱਲ ਕਰਦਿਆਂ ਬਿੱਲ ਸੀ-226 ਤਹਿਤ ਫੂਡ ਪ੍ਰਾਈਸ ਲਈ ਰਾਸ਼ਟਰੀ ਢਾਂਚਾ ਪਾਰਦਰਸ਼ਤਾ ਐਕਟ ਦੇ ਘਰੇਲੂ ਵਪਾਰ ਨੂੰ ਮਜ਼ਬੂਤ ਕਰਨ, ਮੱਧ ਵਰਗ ਲਈ ਘੱਟ ਟੈਕਸ ਅਤੇ ਕੈਨੇਡੀਅਨ ਕਾਮਿਆਂ ਅਤੇ ਕਾਰੋਬਾਰਾਂ ਦੀ ਰੱਖਿਆ ਲਈ ਸਰਕਾਰ ਦੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਅਖੀਰ ਵਿਚ ਐਮ ਪੀ ਗੁਰਬਖਸ਼ ਸੈਣੀ ਨੇ ਵਿਤ ਮੰਤਰੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Minister François-Philippe Champagne visited Surrey on Tuesday evening, joining MP Gurbux Saini and local community members for a discussion on Canada’s
economic future. Minister Champagne spoke about protecting Canadian sovereignty, strengthening economic resilience, and ensuring Canada is prepared to compete in a rapidly changing global economy. He highlighted the importance of expanding Canada’s trade infrastructure and port capacity so Canadian businesses can reach new international markets. The Minister also emphasized the need to build more major infrastructure, attract investment, and create good-paying jobs in Surrey and across British Columbia. MP Gurbux Saini discussed his work on affordability, including Bill C-226, the National Framework for Food Price Transparency Act, as well as the government’s efforts to strengthen internal trade, lower taxes for the middle class, and protect Canadian workers and businesses. The evening brought together community leaders and
supporters for a conversation focused on building a stronger, more competitive and more resilient Canadian economy.





