ਵੈਨਕੂਵਰ, (ਮਲਕੀਤ ਸਿੰਘ)- ਹੋਤੀ ਮਰਦਾਨ ਸੰਪਰਦਾਇ ਵਾਲੇ ਬਾਬਾ ਜੀਤ ਸਿੰਘ (ਮੁਖੀ ਨਿਰਮਲ ਕੁਟੀਆ ਜੌਹਲਾਂ,ਜਲੰਧਰ) ਦਾ ਕੈਨੇਡਾ ਪਹੁੰਚਣ ਉਪਰੰਤ ਉਨਾਂ ਦੇ ਸੇਵਾਦਾਰਾਂ ਅਤੇ ਹੋਰਨਾਂ ਪਤਵੰਤਿਆਂ ਵੱਲੋਂ ਸਰੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਹਰਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਾਬਾ ਜੀਤ ਸਿੰਘ ਆਪਣੇ ਇਸ ਧਾਰਮਿਕ ਫੇਰੀ ਦੌਰਾਨ 20 ਅਗਸਤ ਨੂੰ ਸਰੀ ਸਥਿਤ ਗੁ: ਨਾਨਕਸਰ ਸਾਹਿਬ,21 ਅਗਸਤ ਨੂੰ ਗੁ:ਦੂਖ ਨਿਵਾਰਨ ਸਾਹਿਬ, 22 ਅਗਸਤ ਨੂੰ ਗੁ: ਗੁਰੂ ਗ੍ਰੰਥ ਸਾਹਿਬ, 23 ਅਗਸਤ ਨੂੰ ਗੁ: ਗੁਰਸਾਗਰ ਮਸਤੂਆਣਾ ਸਾਹਿਬ ਅਤੇ ਉਸੇ ਦਿਨ ਗੁ: ਪੰਥ ਪ੍ਰਕਾਸ਼ ਸਾਹਿਬ ਵਿੱਚ ਹਾਜਰੀ ਭਰ ਕੇ ਸੰਗਤਾਂ ਨਾਲ ਗੁਰਮਤ ਦੀਆਂ ਵਿਚਾਰਾਂ ਦੀ ਸਾਂਝ ਪਾਉਣਗੇ>
