Screenshot
ਸਿਡਨੀ (ਨੋਵਾਸਕੋਸੀਆ) (ਕੈਨੇਡਾ) 23 ਅਗਸਤ (ਦਲਜੀਤ ਸਿੰਘ ਬੇਦੀ )- ਪੰਜਾਬ ਸਰਕਾਰ ਨੇ ਸੀਨੀਅਰ ਡਾਕਟਰ, ਡਾਕਟਰ ਰਜਿੰਦਰ ਕੁਮਾਰ ਬਾਂਸਲ, ਨਿਊਰੋਲੋਜਿਸਟ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫਰੀਦਕੋਟ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਕੁਰਸੀ ਪਿਛਲੇ ਲਗਭਗ 1 ਮਹੀਨੇ ਤੋਂ ਖਾਲੀ ਸੀ। ਪੰਜਾਬ ਸਰਕਾਰ ਵਲੋਂ ਮਾਨਯੋਗ ਗਵਰਨਰ ਪੰਜਾਬ ਨੂੰ 3 ਉਮੀਦਵਾਰਾਂ ਦਾ ਪੈਨਲ ਭੇਜਿਆ ਗਿਆ ਸੀ, ਜਿਸ ਵਿਚੋਂ ਗਵਰਨਰ ਪੰਜਾਬ ਵਲੋਂ ਡਾਕਟਰ ਰਜਿੰਦਰ ਕੁਮਾਰ ਬਾਂਸਲ ਨੂੰ ਅਗਲੇ ਤਿੰਨ ਸਾਲ ਲਈ ਚੁਣਿਆ ਗਿਆ ਅਤੇ ਅੱਜ ਉਨ੍ਹਾਂ ਦੀ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ।
ਡਾਕਟਰ ਬਾਂਸਲ ਪੰਜਾਬ ਦੇ ਮੰਨੇ-ਪ੍ਰਮੰਨੇ ਨਿਊਰੋਲੋਜਿਸਟ ਹਨ, ਅਤੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਖੇ ਲੰਮੇ ਸਮੇਂ ਤੱਕ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਡੀਐਮ ਨਿਊਰੋਲੋਜੀ ਪੀਜੀਆਈ ਲਖਨਊ ਤੋਂ ਕੀਤੀ ਹੈ, ਅਤੇ ਇਸ ਸਮੇਂ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਕੰਮ ਕਰਨ ਦੇ ਨਾਲ ਨਾਲ ਆਪਣੀ ਪ੍ਰਾਈਵੇਟ ਪ੍ਰੈਕਟਿਸ ਵੀ ਕਰ ਰਹੇ ਸਨ। ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਬੋਰਡ ਆਫ ਡਾਇਰੈਕਟਰਸ ਦਾ ਹਿੱਸਾ ਵੀ ਰਹੇ ਹਨ।
ਕੈਪਸਨ ਵਾਈਸ ਚਾਂਸਲਰ ਡਾਕਟਰ ਰਜਿੰਦਰ ਬਾਂਸਲ ਫੋਟੋ ਬੇਦੀ
