1. ਗੋਗੀ ਘੁਮਾਣ ਤੇ ਦੀਪਕ ਢਿੱਲੋਂ ਨੇ ਗਾਉਂਦੇ ਕਿਹਾ-ਸੁਣ ਵੇ ਕੰਡਕਟਰਾ-
ਅਮਰੀਕਨ ਪੰਜਾਬੀ ਗਾਇਕ ਗੋਗੀ ਘੁਮਾਣ ਨੂੰ ਦੋਗਾਣਾ ਗਾਇਕੀ ਦੁਨੀਆਂ ਦਾ ਬਾਦਸ਼ਾਹ ਬਣਾਉਣ ਲਈ ਅੰਮ੍ਰਿਤ ਸਿੰਘ ਸਿੱਧੂ ਨੇ ਤੀਰ ਕਮਾਨੋਂ ਕੱਢੇ ਹਨ।ਗੋਗੀ ਘੁਮਾਣ ਦਾ ਡਿਊਟ ਟਾਈਟਲ “ਸੁਣ ਵੇ ਕੰਡਕਟਰਾ ” ਰਲੀਜ਼ ਕਰਵਾ ਕਿ ਤੀਰ ਛੱਡ ਦਿੱਤਾ ਹੈ।ਸੰਸਾਰ ਪ੍ਰਸਿੱਧ ਗਾਇਕਾ ਦੀਪਕ ਢਿੱਲੋਂ ਨੇ ਗੋਗੀ ਘੁਮਾਣ ਨਾਲ ਇਹ ਦੋਗਾਣਾ ਗਾ ਕਿ ਅੰਮ੍ਰਿਤ ਸਿੱਧੂ ਦਾ ਤੀਰ ਟਿਕਾਣੇ ਲਾਇਆ ਹੈ। ਡਿਊਟ ਦਾ ਟਾਈਟਲ ਵੀ ਨਜ਼ਰੀਏ ਤੋਂ ਵਾਧੂ ਪਿਆਰਾ ਹੈ “ਸੁਣੀ ਵੇ ਕੰਡਕਟਰਾ “ਤੇ ਇਸ ਦੀ ਤਰਜ਼ ਤੇ ਸੰਗੀਤ ਵੀ ਆਪ ਮਿਊਜ਼ਿਕ ਐਂਪਾਇਰ ਬਣ ਦਿੱਤਾ ਹੈ।ਪ੍ਰੀਤ ਕਲੇਰ ਨੇ ਇਹ ਦੋਗਾਣਾ ਲਿਖ ਆਖ ਦਿੱਤਾ ਸੂ ਚੱਕੋ ਹਿੱਟ ਗੀਤ ਕਿ ਬੱਸਾਂ ਵਿੱਚ ਵੱਜਣ ਤੇ ਹਿੱਟ । ਵੀਡੀਓ ਟੀਮ ਮੀ ਦਾ ਹੈ। ਪੇਂਡੂ ਛੋਹ ਵਾਲਾ ਵੀਡੀਓ ਹਿੱਟ।ਅੰਮ੍ਰਿਤ ਸਿੰਘ ਸਿੱਧੂ ਦੇ ਇਸ ਪ੍ਰੋਜੈਕਟ ਦਾ ਨਿਰਮਾਣ ਮਨਜਿੰਦਰ ਕੌਰ ਤੇ ਧਰਮਿੰਦਰ ਸਿੰਘ ਨੇ ਰਲ ਮਿਲ ਖੁੱਲ੍ਹੇ ਦਿਲ ਨਾਲ ਕਰ ਦਿੱਤਾ ਹੈ। ਧੁੱਤਾ ਪਿੰਡੀ ਆਲਾ ਤੇ ਰਿਮਸਨ ਨੇ ਇਸ ਦੋਗਾਣੇ ਲਈ ਮਾਡਲਿੰਗ ਦੇ ਫੱਟੇ ਚੱਕ ਤੇ ਹਨ। “ਅੱਧਾ ਪਿੰਡ” ਫ਼ੇਮ ਗੋਗੀ ਘੁਮਾਣ ਤੇ ਦੀਪਕ ਢਿੱਲੋਂ ਦਾ ਇਹ ਦੋਗਾਣਾ ਹਿੱਟ ਹੋਣ ਦੇ ਸੌ ਪ੍ਰਤੀਸ਼ਤ ਚਾਂਸ ਪੂਰੇ ਹੋਣ ਵੱਲ ਹਨ।
ਚੇਤਨ ਤਿਵਾੜੀ ਦਾ ਮਨ ਹਰਪ੍ਰੀਤ ਰੰਧਾਵਾ ਨਾਲ ਐਸਾ ਮਿਲਿਆ ਹੈ ਕਿ ਏਕ ਸੇ ਬੜ੍ਹ ਕਰ ਏਕ ਓਸ ਦੇ ਗਾਣੇ ਆ ਰਹੇ ਹਨ।”ਪਿੱਤਲ ਦੇ ਰੌਂਦ” ਪੂਰੀ ਕਾਮਯਾਬੀ ਦੀ ਤਬਾਹੀ ਮਚਾ ਰਹੇ ਨੇ ਤੇ ਚੇਤਨ ਤਿਵਾੜੀ ਨੇ ਆਪ ਓਸ ਲਈ ਸੰਗੀਤਕਾਰ ਵੀ ਹੋਰ ਲਿਆ ਤੇ ਮਿਕਸ ਮਾਸਟਰ ਵੀ ਹੋਰ ਗਾਣਾ ਪੇਸ਼ਕਾਰ ਦੀ ਜ਼ਿੰਮੇਵਾਰੀ ਆਪ ਸੰਭਾਲੀ ਹੈ ।ਗਾਣੇ ਦਾ ਨਾਂਅ “ਡਬਲ ਫੇਸ” ਹੈ ਤੇ ਹਰਪ੍ਰੀਤ ਰੰਧਾਵਾ ਨੇ ਇਹ ਦੋਗਾਣਾ ਕਰਮਾ ਦੇ ਸੰਗੀਤ ਚ ਗਾਇਆ ਹੈ।ਮਿਕਸਿੰਗ ਇਸ ਵਾਰ ਹੈਰੀ ਬੀ ਹੈ।ਹਰਪ੍ਰੀਤ ਰੰਧਾਵਾ ਨੇ ਕਿਹਾ ਕਿ “ਡਬਲ ਫੇਸ,” ਐਸਾ ਗੀਤ ਹੈ ਜਿਸ ਵਿੱਚ ਦੁਨੀਆਂ ਦੇ ਦੂਹਰੇ ਤੀਹਰੇ ਚਿਹਰੇ ਦਿਖਾਏ ਗਏ ਨੇ ਤੇ ਇਹ ਸੱਚ ਵਾਲੇ ਬੋਲ ਗੀਤਕਾਰ ਰਜਤ ਸੋਖਲ ਨੇ ਲਿਖਤ ਹਨ ।ਗੌਰ ਕਰੋ ਮੰਦਿਰ ਮਸੀਤਾਂ ਦਾ ਰੌਲਾ ਹੈ ਹੀ ,ਗੁਰੂ ਘਰ ਪੰਜ ਪੰਜ ਬਣਗੇ।
3. ਬਿਜਲੀ ਅਧਿਕਾਰੀ ਰਿਹਾ ਐਕਟਿੰਗ ਵਿੱਚ ਚਮਕਿਆ-ਸੁਦੇਸ਼ ਵਰਪਾਲ-
ਲਓ ਜੀ ਬਿਜਲੀ ਮਹਿਕਮੇ ਵੱਲੋਂ ਕਿਹਾ ਜਾਂਦਾ ਕਿ ਬਿਜਲੀ ਚੋਰੀ ਨਾ ਕਰੋ ਲੋਕੀਂ ਕਰੀ ਜਾਂਦੇ ਨੇ ਤੇ ਘਰ ਦੇ ਆਖਦੇ ਸੀ ਐਕਟਰ ਨਹੀਂ ਬਣਨਾ ਆਪਾਂ ਇਸ ਕੰਨ ਤੋਂ ਸੁਣੀ ਦੂਜੇ ਤੋਂ ਬਾਹਰ।ਸੁਦੇਸ਼ ਵਰਪਾਲ ਦੀ ਇਹ ਕਹਾਣੀ ਹੈ ਤੇ ਬਿਜਲੀ ਮਹਿਕਮੇ ਦੇ ਵਧੀਆ ਅਫ਼ਸਰ ਰਹੇ ਵਰਪਾਲ ਹੁਣ “ਜੱਟ ਸੁੱਚਾ ਸਿੰਘ ” ਚ ਸੁਖਦੇਵ ਸਿੰਘ ਨਾਲ ਹਨ ਤੇ ਨਾਲ ਮਨਜੀਤ ਜਲੰਧਰ ਵਾਲੀ ਹੈ।ਆਖਦੇ ਨੇ ਕਿ ਘੁੱਲੇ ਸ਼ਾਹ ਨੇ ਥਾਪੀ ਦਿੱਤੀ ਹੈ ਕਿ ਸੁਦੇਸ਼ ਵਰਪਾਲ ਚੇਲਾ ਆਪਣਾ ਫ਼ਿਲਮਜ਼ ਵਾਧੂ ਹੋਣਗੀਆਂ।”ਮਿੱਟੀ ” ਤੇ ਕੁੱਝ ਵੀਡੀਓ ਗੀਤ ਵੀ ਬਸ ਛੇ ਮਹੀਨੇ ਤੱਕ ਟੋਪ ਐਕਟਰ ਬਣ ਜਾਣਗੇ ਸੁਦੇਸ਼ ਵਰਪਾਲ ਸੂਤਰਾਂ ਦੇ ਹਵਾਲੇ ਤੋਂ ਖ਼ਬਰ।
4. ਗਾਇਕੀ ਸਾਧਨਾ ਤੇ ਨਾਇਕੀ ਸ਼ੌਂਕ ਹੁਣ ਨਿਰਦੇਸ਼ਕ -ਰੇਸ਼ਮ ਛੀਨਾ-
ਰੇਸ਼ਮ ਛੀਨਾ ਨੇ ਗਾਇਕ ਬਣ ਲੋਕ ਦਿਲਾਂ ਨੂੰ ਭਰਪੂਰ ਖੁਸ਼ੀ ਦਿੱਤੀ ਹੈ,ਸ਼ੋ ਚਾਹੇ ਵਿਆਹਾਂ ਦੇ ਹੋਣ ਜਾਂ ਕਲਚਰ ਮੇਲੇ ਤੇ ਜਾਂ ਫ਼ਿਰ ਆਏ ਟਰੈਕ ਓਸ ਰੂਹ ਨਾਲ ਗਾਇਆ ਹੈ ਤੇ ਲੋਕਾਂ ਵੀ ਰੂਹ ਨਾਲ ਸੁਣਿਆ ਹੈ।ਬਾਕੀ ਫ਼ਿਲਮੀ ਪਰਦੇ ਤੇ ਹੀਰੋ ਬਣ ਵੀ ਓਹ ਚਮਕਿਆ ਹੈ ਤੇ ਹੁਣ ਸ਼ਾਈਨ ਮੋਸ਼ਨ ਪਿਕਚਰ ਅਧੀਨ ਸ਼ੋਰਟ ਫ਼ਿਲਮਾਂ ਦੇ ਮੇਕਰ ਬਣ ਅਨੇਕਾਂ ਮਨੋਰੰਜਕ ਫ਼ਿਲਮਾਂ ਤੇ ਵੈੱਬ ਸੀਰੀਜ਼ ਦਿੱਤੀਆਂ ਹਨ ਤੇ ਅੱਜ ਕਲ “ਦੋ ਲੱਡੂ” ਚਲ ਰਹੀ ਹੈ।ਰੇਸ਼ਮ ਛੀਨਾ ਦੀ ਯੁਵਾ ਟੀਮ ਹਮੇਸ਼ਾਂ ਦਸ ਸਾਲ ਅੱਗੇ ਦੀ ਸੋਚ ਨਾਲ ਚਲਦੀ ਹੈ।ਇਲਾਕੇ ਦੇ ਸਤਿਕਾਰਤ ਕਲਾਕਾਰ ਰੇਸ਼ਮ ਛੀਨਾ ਨੇ ਨਿਰਦੇਸ਼ਨ ਵਿੱਚ ਵੀ ਪ੍ਰਵੇਸ਼ ਕੀਤਾ ਹੈ ।ਰੇਸ਼ਮ ਦਾ ਕਹਿਣਾ ਹੈ ਕਿ ਗਾਉਣ ਦਾ ਕੰਮ ਇੱਕ ਰੂਹ ਨਾਲ ਕੀਤੀ ਤਪੱਸਿਆ ਹੈ ਤੇ ਐਕਟਿੰਗ ਵੀ ਸਾਧਨਾ ਤੇ ਦੋਵੇਂ ਕੰਮ ਕਰ ਓਹ ਸੰਤੁਸ਼ਟ ਹਨ।
5.ਰੇਡੀਓ ਰੌਣਕ ਪੰਜਾਬ ਦੀ ਦੀਆਂ ਰੌਣਕਾਂ ਨੇ -ਸੋਢੀ ਨਾਗਰਾ /ਲਖਵੀਰ ਗਿੱਲ –
ਰੇਡੀਓ ਰੌਣਕ ਪੰਜਾਬ ਦੀ ਵਿਦੇਸ਼ ਦਾ ਪੰਜਾਬੀ ਰੇਡੀਓ ਤੇ ਇਸ ਤੇ ਦਿਨ ਨੂੰ ਦੋ ਵਾਰ ਰੌਣਕਾਂ ਲਾਓਣ ਲਈ ਸੋਢੀ ਨਾਗਰਾ ਹਾਜ਼ਿਰ ਹਨ।ਸੋਢੀ ਨਾਗਰਾ ਲੱਗਦੇ ਫ਼ਿਲਮੀ ਖ਼ਲਨਾਇਕ ਨੇ ਪਰ ਕੰਮ ਓਹ ਪਿਆਰੀ ਮਿੱਠੀ ਪੰਜਾਬੀ ਚ ਪ੍ਰੋਗਰਾਮ ਦਾ ਸੰਚਾਲਨ ਤੇ ਨਾਲ ਪੰਜਾਬੀ ਗਾਣੇ।ਬਾਕੀ ਸੁਹਾਗਾ ਤੇ ਸੋਨਾ ਕਹਾਵਤ ਅਨੁਸਾਰ ਲਖਵੀਰ ਗਿੱਲ ਦੀਆਂ ਲੱਖ ਸੋਹਣੀਆਂ ਗੱਲਾਂ ਨਾਲ ਚਾਰ ਚੰਨ ਲੱਗ ਜਾਂਦੇ ਹਨ। ਹੁਣ ਰੇਡੀਓ ਰੌਣਕ ਪੰਜਾਬ ਦੀ ਚ ਸੁਸ਼ੀਲ ਦੁਸਾਂਝ ਦੀ ਐਂਟਰੀ ਵੀ ਹੋ ਰਹੀ ਹੈ ਪਰ ਇਸ ਨਾਲ ਕਿਤੇ ਕਾਮਰੇਡੀ ਨਾ ਹੋਏ ਪ੍ਰੋਗਰਾਮ ਸੋਢੀ ਨਾਗਰਾ ਨੂੰ ਖੁਦ ਇਸ ਗੱਲ ਦਾ ਧਿਆਨ ਦੇਣਾ ਪੈਣਾ ਹੈ।ਦੂਜਾ ਜਿਆਦਾ ਸਾਹਿਤਕ ਲਫਜ਼ ਆਮ ਸਰੋਤੇ ਨੂੰ ਪਚਦੇ ਨਹੀਂ ਹਨ।ਲਖਵੀਰ ਗਿੱਲ ਤੇ ਸੋਢੀ ਨਾਗਰਾ ਨੇ ਰੇਡੀਓ ਰੌਣਕ ਪੰਜਾਬ ਦੀ ਆਰ ਪੀ ਡੀ ਟੀਵੀ ਰੇਡੀਓ ਨੂੰ ਟੋਪ ਤੇ ਲਿਆਂਦਾ ਹੋਇਆ ਹੈ।ਸੋਢੀ ਨਾਗਰਾ ਨੇ ਬਹੁਤ ਮਿਹਨਤ ਸਟਾਰਟ ਤੋਂ ਇਸ ਸ਼ੋ ਤੇ ਕੀਤੀ ਹੈ ਤੇ ਕਰਦੇ ਨੇ ਤੇ ਲਖਵੀਰ ਗਿੱਲ ਦਾ ਗਲੈਮਰ ਤੜਕਾ ਪ੍ਰੋਗਰਾਮ ਦੀ ਜਿੰਦ ਜਾਨ ਹੈ।
6.ਰਮਨ ਪੰਨੂ ਨਾਲ ਗਾਇਆ ਵਧੀਆ ਰਿਹੈ ਤਜ਼ਰਬਾ-ਕੌਰ ਸਿੰਮੀ-
ਇੱਕ ਜੈਸੇ ਜਵਾਨ ਜਹਾਨ ਦੋ ਚਿਹਰੇ ਦੋਵਾਂ ਕੋਲ ਸੁਰ ਦੀ ਨਿਆਮਤ ਤੇ ਦੋਵੇਂ ਸੋਹਣੇ ਰੱਜਵੀਂ ਤਰਾਂ ਦੇ ਅੱਛੇ ਸੁਭਾਅ ਦੇ ਇੱਕ ਦਾ ਨਾਮ ਕੌਰ ਸਿੰਮੀ ਤੇ ਦੂਜਾ ਰਮਨ ਪੰਨੂੰ।ਕੌਰ ਸਿੰਮੀ ਪੰਜਾਬੀ ਗਾਇਕੀ ਦਾ ਚਰਚਿਤ ਚਿਹਰਾ ਤੇ ਰਮਨ ਪੰਨੂ ਯੁਵਾ ਪੀੜ੍ਹੀ ਦਾ ਚਹੇਤਾ ਗਾਇਕ ਤੇ ਨਾਇਕ ਹੈ।ਸਬੱਬ ਨਾਲ ਕੌਰ ਸਿੰਮੀ ਤੇ ਰਮਨ ਪੰਨੂ ਨੇ ਇਕੱਠੇ ਸਟੇਜ ਪ੍ਰੋਗਰਾਮ ਕੀਤੇ ਹਨ।ਦੋਵਾਂ ਦਾ ਨੱਚਣ ਟੱਪਣ ਦਾ ਅੰਦਾਜ਼ ਪਿਆਰਾ ਹੈ।ਕੌਰ ਸਿੰਮੀ ਨੇ ਕਿਹਾ ਕਿ ਰਮਨ ਨਾਲ ਜਿੰਨੀ ਦੇਰ ਜਿੰਨਾ ਵੀ ਕੰਮ ਕੀਤਾ ਅੱਛਾ ਅਨੁਭਵ ਰਿਹਾ ਹੈ।ਮੌਕੇ ਮਿਲਣ ਤਾਂ ਰਮਨ ਪੰਨੂ ਨਾਲ ਓਹ ਵਿਦੇਸ਼ ਟੂਰ ਤੇ ਜਾ ਸਕਦੀ ਹੈ,ਫ਼ਿਲਮਜ਼ ਕਰ ਸਕਦੀ ਹੈ।ਇਸ ਵੇਲੇ ਰਮਨ ਪੰਨੂ ਯੂ ਕੇ ਸ਼ੋ ਲਾ ਰਹੇ ਨੇ ਤੇ ਕੌਰ ਸਿੰਮੀ ਦੀ ਪੰਜਾਬ ਚ ਬੱਲੇ ਬੱਲੇ ਹੈ।
7. ਰਾਜੀ ਰਹਿ ਮਿੱਤਰਾ ਸਾਡੀਆਂ ਲੱਗਣ ਦੁਆਵਾਂ -ਬੰਨੀ ਸ਼ਰਮਾ –
ਹਰ ਇਨਸਾਨ ਦਾ ਅੰਦਾਜ਼ , ਸੋਚ ਤੇ ਦਿਲ ਵੱਖਰਾ ਹੁੰਦਾ ਹੈ, ਕਈ ਵਾਰ ਓਸ ਦੀਆਂ ਗੱਲਾਂ ਇੰਜ ਲੱਗਦੀਆਂ ਨੇ ਕਿ ਓਹ ਤੁਹਾਡੇ ਲਈ ਜਾਨ ਕੁਰਬਾਨ।ਖ਼ੈਰ ਦੂਰਦਰਸ਼ਨ ਜਲੰਧਰ ਤੇ ਕਦੇ ਵਰਾਇਟੀ ਨਿੱਜੀ ਪ੍ਰੋਗਰਾਮ ਬਣਾ ਕਿ ਚਲਾਉਂਦੇ ਰਹੇ ਬੰਨੀ ਸ਼ਰਮਾ ਨੇ ਬਹੁਤ ਕੁੱਝ ਦੇਖਿਆ ਦੁੱਖ ਸੁੱਖ,ਸੰਬੰਧ ਮਨਮੋਹਨ ਵਾਰਿਸ ਤੋਂ ਦੀਪਕ ਬਾਲੀ,ਜਰਨੈਲ ਘੁਮਾਣ ਤੋਂ ਭੱਟੀ ਭੜੀਵਾਲਾ ਤੱਕ ਤੇ ਕਨੇਡਾ ਵਿੱਚ ਨਾਟਕ ਸ਼ੋ ਬੰਨੀ ਸ਼ਰਮਾ ਦੀ ਪੂਰੀ ਗੱਲਬਾਤ ਹੈ। ਖ਼ੈਰ ਬੰਨੀ ਸ਼ਰਮਾ ਆਪਣੀ ਦੁਨੀਆਂ ਚ ਰਾਜੀ ਨੇ ਜਦ ਓਹਨਾਂ ਨੂੰ ਸੈੱਟ ਜੀਵਨ ਰੱਬ ਦਿੱਤਾ ਹੈ ਤਦ ਓਹ ਕਿਉਂ ਆਮ ਲੋਕਾਂ ਨਾਲ ਵਿਚਰਨ।ਇਸ ਲਈ ਬੰਨੀ ਸ਼ਰਮਾ ਹੁਣ ਹਾਈ ਫਾਈ ਲੋਕਾਂ ਨਾਲ਼ ਵਿਚਰਨਗੇ।ਦੁਆਵਾਂ ਤੇ ਦੇਣੀਆਂ ਬਣਦੀਆਂ ਨੇ ਅਗਲਾ ਚਾਹੇ ਵਸੂਲ ਕਰੇ ਜਾਂ ਨਾ।






