Aug 31, 2026

ਵੈਨਕੂਵਰ,30 ਅਗਸਤ (ਮਲਕੀਤ ਸਿੰਘ)- ਸਰੀ ਡੈਲਟਾ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਖੇ ਗੁਰਦੁਆਰਾ ਕਮੇਟੀ ਅਤੇ ਸਤਿਕਾਰ ਸੇਵਾ ਨੈਟਵਰਕ ਸੋਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੀਵਨ ਜਾਚ ਦੇ ਗੁਰਮਤਿ ਸਿਧਾਂਤਾਂ ਸਬੰਧੀ ਵਿਚਾਰਾਂ ਵਿਚਾਰ ਚਰਚਾ ਕਰਨ ਲਈ ਇੱਕ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਸੰਗਤ ਵਿੱਚ ਸ਼ਾਮਿਲ ਬੱਚਿਆਂ, ਬੀਬੀਆਂ ਤੇ ਨੌਜਵਾਨਾਂ ਵੱਲੋਂ ਇਸ ਪ੍ਰੋਗਰਾਮ ਚ ਹਾਜ਼ਰ ਉਘੇ ਬੁੱਧੀਜੀਵੀਆਂ ਅਤੇ ਵਿਦਵਾਨਾਂ  ਨਾਲ ਗੁਰਬਾਣੀ ਅਤੇ ਧਾਰਮਿਕ ਵਿਸ਼ਿਆਂ ਸਬੰਧੀ ਸਵਾਲ ਜਵਾਬ ਸਾਂਝੇ ਕੀਤੇ ਗਏ ਜਿਨਾਂ ਦੇ ਉੱਥੇ ਹਾਜ਼ਰ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਵੱਲੋਂ ਬੜੀ ਹੀ  ਸਹਿਜਤਾ ਅਤੇ ਸਰਲ ਤਰੀਕੇ ਦੇ ਨਾਲ ਜਵਾਬ ਦਿੱਤੇ ਗਏ  ਜਵਾਬ ਦੇਣ ਵਾਲੇ ਜਥੇ ਚ ਉੱਘੇ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ , ਗਿਆਨੀ ਜੈਮਲ ਸਿੰਘ, ਭਾਈ ਗੁਰਕੀਰਤ ਸਿੰਘ, ਭਾਈ ਨਵਤੇਜ ਸਿੰਘ ਆਦਿ ਦੇ ਨਾਮ ਜ਼ਿਕਰਯੋਗ ਹਨ। ਇਸ ਮੌਕੇ ਤੇ ਸਤਿਕਾਰ ਸੇਵਾ ਨੈੱਟਵਰਕ ਸੋਸਾਇਟੀ ਜਥੇਬੰਦੀ ਦੇ ਮੈਂਬਰਾ ਭਾਈ ਤਰਨਜੀਤ ਸਿੰਘ, ਭਾਈ ਅੰਮ੍ਰਿਤਪਾਲ, ਸਿੰਘ,ਭਾਈ ਜਸਵੀਰ ਸਿੰਘ,ਭਾਈ ਮਨਪ੍ਰੀਤ ਸਿੰਘ, ਉਸਤਾਦ ਜਗਜੀਤ ਸਿੰਘ,  ਭਾਈ ਜਸਦੀਪ ਸਿੰਘ ਅਤੇ ਭਾਈ ਕੁਲਪ੍ਰੀਤ ਸਿੰਘ ਸਮੇਤ ਬਹੁਤ ਸਾਰੇ ਗੁਰਮੁਖ ਪਿਆਰੇ ਹਾਜ਼ਰ ਸਨ।

Leave a Reply

Your email address will not be published. Required fields are marked *