Sep 8, 2026

ਨਸ਼ਿਆਂ ਖਿਲਾਫ ਸਵਾਲ ਚੁੱਕਣ ਵਾਲਿਆਂ ਤੇ ਪੁਲਿਸ ਤਸ਼ੱਦਦ ਦੀ ਕਰੜੀ ਨਿੰਦਾ-

ਲੁਧਿਆਣਾ- ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਚੇਅਰਮੈਨ ਮਿਲਕਫੈਡ ਸ ਅਜਮੇਰ ਸਿੰਘ ਭਾਗਪੁਰ ਢਿੱਲੋਂ ਕੈਨੇਡਾ ਫੇਰੀ ਉਪਰੰਤ ਵਾਪਸ ਪੰਜਾਬ ਪਰਤ ਆਏ ਹਨ। ਕੈਨੇਡਾ ਤੋਂ ਆਪਣੇ ਪਿੰਡ ਪਰਤਦਿਆਂ ਉਹਨਾਂ ਨੇ ਪਾਰਟੀ ਸਰਗਰਮੀਆਂ ਸ਼ੁਰੂ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਣ ਸੂਬੇ ਦੇ ਲੋਕ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਸੂਬੇ ਵਿਚ ਨਸ਼ਿਆਂ ਦਾ ਪ੍ਰਕੋਪ ਇੰਨਾ  ਵਧ ਗਿਆ ਹੈ ਕਿ ਸਰਕਾਰ ਆਪਣੀ ਅਸਫਲਤਾ ਸਵੀਕਾਰ ਕਰਨ ਦੀ ਥਾਂ ਸਵਾਲ ਕਰਨ ਵਾਲਿਆਂ ਤੇ ਪੁਲਿਸ ਤਸ਼ੱਦਦ ਕਰ ਰਹੀ ਹੈ। ਉਹਨਾਂ ਨਸ਼ਿਆਂ ਦੇ ਮੁੱਦੇ ਤੇ ਸਵਾਲ ਕਰਨ ਵਾਲੇ ਨੌਜਵਾਨ ਮੋਹਣਜੀਤ ਸਿੰਘ ਸੇਰੋਂ ਨੂੰ ਪੁਲਿਸ ਹਿਰਾਸਤ ਵਿਚ ਰੱਖਣ ਤੇ ਫਿਰ ਭਾਰੀ ਤਸ਼ੱਦਦ ਕੀਤੇ ਜਾਣ ਉਪਰੰਤ ਹੁਣ ਇਕ ਹੋਰ ਗੁਲਜ਼ਾਰ ਸਿੰਘ ਨਾਮ ਦੇ ਵਿਅਕਤੀ ਵਲੋਂ ਪੁਲਿਸ ਤਸ਼ੱਦਦ ਦੇ ਡਰੋਂ ਖੁਦਕੁਸ਼ੀ ਕੀਤੇ ਜਾਣ ਦੀਆਂ ਖਬਰਾਂ ਨੂੁੰ ਬਹੁਤ ਹੀ ਚਿੰਤਾਜਨਕ ਦਸਦਿਆਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੇ ਦਾਅਵੇਦਾਰਾਂ ਨੇ ਪੰਜਾਬ ਨੂੰ ਹਰ ਪਾਸੇ ਤੋਂ ਕੰਗਲਾ ਬਣਾ ਛੱਡਿਆ ਹੈ। ਉਹਨਾਂ ਹੋਰ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸ ਕੇਵਲ ਸਿੰਘ ਢਿੱਲੋਂ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪਾਰਟੀ ਨੂੰ ਪਿੰਡ ਪੱਧਰ ਤੱਕ ਮਜ਼ਬੂਤੀ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਜਿਵੇਂ ਕੇਂਦਰ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਜਪਾ ਨੇ ਮੁਲਕ ਨੂੰ ਤੀਸਰੀ ਵੱਡੀ ਆਰਥਿਕਤਾ ਬਣਾਉਣ ਦਾ ਮਾਅਰਕਾ ਮਾਰਿਆ ਹੈ, ਉਵੇਂ ਹੀ ਭਾਜਪਾ ਪੰਜਾਬ ਨੂੰ ਇਕ ਨਵੀ ਦਿਸ਼ਾ ਦੇਣ ਅਤੇ ਆਰਥਿਕ ਤੌਰ ਤੇ ਖੁਸ਼ਹਾਲ ਬਣਾਉਣ ਲਈ ਠੋਸ ਨੀਤੀਆਂ ਲੈਕੇ ਆਵੇਗੀ।

Leave a Reply

Your email address will not be published. Required fields are marked *