Sep 9, 2026

ਭਾਰਤੀ, ਚੀਨੀ,ਅਫਰੀਕੀ ਅਤੇ ਕੈਨੇਡੀਅਨ ਭਾਈਚਾਰੇ ਦੇ ਲੋਕਾਂ ਨੇ ਵੀ ਕੀਤੀ ਸਮੂਲੀਅਤ-

ਸਰੀ (ਮਲਕੀਤ ਸਿੰਘ)- ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਅਸਟਮੀ ਨੂੰ ਸਮਰਪਿਤ ਵੈਦਿਕ ਹਿੰਦੂ ਕਲਚਰ ਸੁਸਾਇਟੀ ਸਰੀ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਸਦਕਾ ਸਰੀ ਸਥਿਤ ਲਕਸ਼ਮੀ ਨਰਾਇਣ ਮੰਦਿਰ ਤੋ ਸਜਾਈ ਗਈ ਇੱਕ ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸਵੇਰ ਵੇਲੇ ਮੰਦਰ ਤੋਂ ਆਰੰਭ ਹੋਈ ਇਹ ਸ਼ੋਭਾ ਯਾਤਰਾ ਨਿਰਧਾਰਤ ਰੂਟਾਂ ਰਾਹੀਂ ਹੁੰਦੀ ਹੋਈ ਬਾਅਦ ਦੁਪਹਿਰ ਮੰਦਿਰ ਵਿੱਚ ਸਮਾਪਤ ਹੋਈ।
ਸ਼ੋਭਾ ਯਾਤਰਾ ਦੌਰਾਨ ਰੱਥ ਰੂਪੀ ਸਜਾਏ ਗਏ ਵਾਹਨ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਬੜੇ ਹੀ ਸਤਿਕਾਰਤ ਅਤੇ ਸ਼ਰਧਾ ਭਾਵਨਾ  ਨਾਲ ਸਜਾਇਆ ਗਿਆ ਸੀ। ਸ਼ੋਭਾ ਯਾਤਰਾ ਦੀ ਅਗਵਾਈ ਅਗਵਾਈ ਹਿੰਦੂ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਆਪਣੇ ਮੋਟਰਸਾਈਕਲਾਂ ਦੇ ਕਾਫਲੇ ਸਮੇਤ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਇਸ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਵਾਹਨਾਂ ਤੇ ਸਵਾਰ ਭਜਨ ਮੰਡਲੀਆਂ ਵੱਲੋਂ ‘ਰਾਧੇ ਕ੍ਰਿਸ਼ਨਾ, ਰਾਧੇ ਕ੍ਰਿਸ਼ਨਾ…’ ਦੇ ਜੈਕਾਰਿਆ   ਅਤੇ ਬੱਚਿਆਂ ਵੱਲੋਂ ਗਾਏ  ਭਜਨ ਨਾਲ ਸਮੁੱਚਾ ਮਾਹੌਲ ਧਾਰਮਿਕ ਰੰਗ ‘ਚ ਰੰਗਿਆ ਨਜ਼ਰੀ ਆਇਆ।
ਇਸ ਮੌਕੇ ਤੇ ਮੰਦਰ ਦੇ ਬਾਹਰਵਾਰ ਸਜਾਈ ਗਈ ਇੱਕ ਵੱਡਆਕਾਰੀ ਸਟੇਜ ਤੋਂ ਵੱਖ ਵੱਖ ਗਾਇਕਾਂ ਅਤੇ ਵੱਲੋਂ ਧਾਰਮਿਕ ਪੇਸ਼ਕਾਰੀਆਂ ਕੀਤੀਆਂ ਗਈਆਂ ਇਸ ਦੌਰਾਨ ਸਟੇਜ ਤੋਂ ਕੁਝ ਬੱਚਿਆਂ ਵੱਲੋਂ ਕੱਥਕ ਨ੍ਰਿਤ ਦੀ ਕੀਤੀ ਗਈ ਪੇਸ਼ਕਾਰੀ ਵੇਖਣਯੋਗ ਸੀ ਸ਼ੋਭਾ ਯਾਤਰਾ ਵਾਲੇ ਰੋਡ ਦੇ ਦੁਵੱਲੇ ਪਾਸੇ ਕੁਝ ਪਰਿਵਾਰਾਂ ਅਤੇ ਕਾਰੋਬਾਰੀ ਅਦਾਰਿਆਂ ਵੱਲੋਂ ਵੱਡੀ ਪੱਧਰ ਤੇ  ਲਗਾਏ ਗਏ ਵੱਖ ਵੱਖ ਤਰ੍ਹਾਂ ਦੇ ਸਵਾਦਲੇ ਲੰਗਰਾਂ ਦੇ ਇੰਤਜ਼ਾਮ ਕੀਤੇ ਗਏ ਸਨ ਜਿੱਥੇ ਤਕਰੀਬਨ ਸਾਰਾ ਦਿਨ ਸੰਗਤਾਂ ਦੀਆਂ ਭੀੜਾਂ ਲੱਗੀਆਂ ਦਿਖਾਈ ਦਿੱਤੀਆ ਟਰੈਫਿਕ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਥਾਨਕ ਪੁਲਿਸ ਅਤੇ ਸਰੀ ਸਿਟੀ ਕੌਂਸਲ ਵੱਲੋਂ ਬੜੇ ਹੀ ਸੁਚਾਰੂ ਅਤੇ ਬਦਲਵੇਂ ਰੂਟਾਂ ਦੇ ਪ੍ਰਬੰਧ ਕੀਤੇ ਗਏ ਸਨ।
ਸੋਭਾ ਯਾਤਰਾ ਦੌਰਾਨ ਭਾਰਤੀ ਭਾਈਚਾਰੇ ਤੋਂ ਇਲਾਵਾ ਕੈਨੇਡੀਅਨ,ਚੀਨੀ ਅਤੇ ਅਫਰੀਕੀ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹੋਏ ਦੇਖੇ ਗਏ ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਹਾਜਰੀ ਭਰਨ ਵਾਲਿਆਂ ਚ  ਵਿਧਾਇਕ ਮਨਦੀਪ ਧਾਲੀਵਾਲ, ਬਰਾਈਨ ਟੈਪਰ, ਹੋਨਵੀਰ ਰੰਧਾਵਾ, ਰਿਕੀ ਬਾਜਵਾ, ਲਿੰਡਾ ਐਨਸ, ਸਾਈਨਾ ਵਰਮਾਨੀ, ਮੋਹਨ ਮੌਦ ਗਿੱਲ,ਰਜੇਸ਼ ਮਿੱਤਲ,ਸੁਬਾ ਚੌਧਰੀ ਰਾਜ ਵਿਊਲੀ ਵੀ ਹਾਜ਼ਰ ਸਨ ਅਖੀਰ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਸੈਕਟਰੀ ਵਿਨੇ ਸ਼ਰਮਾ ਅਤੇ ਡਾ: ਐਨ ਕੇ ਦੱਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ

Leave a Reply

Your email address will not be published. Required fields are marked *