Sep 10, 2026

ਤਰਕਸ਼ੀਲ ਆਗੂਆਂ ਦਾ ਸੁਸਾਇਟੀ ਵਲੋਂ ਭਰਵਾਂ ਸਵਾਗਤ-

ਵੈਨਕੂਵਰ (ਜੁਗਿੰਦਰ ਸਿੰੰਘ ਸੁੰਨੜ)- ਹਰ ਵੀਰਵਾਰ ਅਤੇ ਮੰਗਲਵਾਰ ਨੂੰ 12 ਤੋਂ 2.30 ਵਜੇ ਸੀਨੀਅਰ ਸਨ ਸੈੱਟ ਸੀਨੀਅਰ ਸੈਂਟਰ ਵਿਖੇ ਮੀਟਿੰਗ ਹੁੰਦੀ ਹੈ। ਜਿਸ ਵਿਚ ਬਾਹਰੋਂ ਬੁਲਾਰੇ ਬਜ਼ੁਰਗਾਂ ਦੇ ਸਨਮੁੱਖ ਕੀਤੇ ਜਾਂਦੇ ਹਨ। ਇਸ ਵੀਰਵਾਰ 3 ਸਤੰਬਰ ਨੂੰ ਸਰਬਜੀਤ ਉੱਪਲਾਂ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਹੇਅਰ ਨਾਲ ਸਨ ਸੈੱਟ ਕਮਿਊਨਿਟੀ ਸੈਂਟਰ ਪਹੁੰਚੇ। ਮੇਜਰ ਸਿੰਘ ਸਿੱਧੂ (ਪ੍ਰਧਾਨ) ਨੇ ਉਨ੍ਹਾਂ ਨੂੰ ਜੀ ਆਇਆ ਆਖਿਆ। ਜਸਵਿੰਦਰ ਹੇਅਰ ਨੇ ਸਰਬਜੀਤ ਉੱਪਲਾਂ ਦੀ ਜਾਣ ਪਹਿਚਾਣ ਕਰਾਈ ਤੇ ਸਰਬਜੀਤ  ਉੱਪਲਾਂ ਨੇ ਧਾਗੇ ਤਵੀਤਾਂ ਤੇ ਪਾਖੰਡੀ ਬਾਬਿਆਂ ਦੇ ਸੰਗਤਾਂ ਨੂੰ ਗੁੰਮਰਾਹ ਕਰਨ ਵਾਲੇ ਢੰਗ ਤਰੀਕਿਆਂ ਤੋਂ ਸੁਚੇਤ ਕੀਤਾ। ਉਨ੍ਹਾਂ ਦੱਸਿਆ ਕੋਈ ਸਵਰਗ ਨਰਕ ਨਹੀਂ ਹੈ ਆਪਣੇ ਚੰਗੇ ਕਰਮ ਹੀ ਸਵਰਗ ਹਨ ਤੇ ਮਾੜੇ ਕਰਮ ਨਰਕ ਹਨ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਬਹੁਤ ਸਮਾਂ ਸੰਗਤਾਂ ਨੂੰ ਆਪ ਵਿਚੋਂ ਵਰਤ ਕੇ ਪ੍ਰੈਕਟਲੀ ਸਮਝਾਇਆ ਬੇਸ਼ੱਕ ਇਹ ਆਰਤੀ ਜਾਂ ਹਰਿਦੁਆਰ ਦੀਆਂ ਉਦਾਸੀਆਂ ਹੋਣ। ਉਨ੍ਹਾਂ ਦੀਆਂ ਬਾਕਮਾਲ ਦਲੀਲਾਂ ਨੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਕੁਲਦੀਪ ਸਿੰਘ ਧਾਲੀਵਾਲ (ਸਕੱਤਰ) ਨੇ ਵੀ ਉਨ੍ਹਾਂ ਦੀ ਹਾਮੀ ਭਰਦੇ ਹੋਏ ਮੁਸਲਮਾਨ ਸੂਫ਼ੀ ਸੰਤ ਰਾਬੀਆ ਦੀ ਉਦਾਹਰਨ ਦਿੱਤੀ ਕਿ ਉਨ੍ਹਾਂ ਨੇ ਵੀ ਸਵਰਗ ਨਰਕ  ਨੂੰ ਰੱਦ ਕੀਤਾ ਹੈ। ਮੰਗਲਵਾਰ ਦੀ ਮੀਟਿੰਗ ਦੇ ਸਕੱਤਰ ਗੁਰਚਰਨ ਸਿੰਘ ਵੜੈਚ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜਿਹੜੇ ਪਿਤਰਾਂ ਦੇ ਤੁਸੀਂ ਸਰਾਧ ਕਰਵਾਉਂਦੇ ਹੋ, ਗੁਰੂ ਨਾਨਕ ਦੇਵ ਜੀ ਨੇ ਇਸ ਦਾ ਖੰਡਨ ਕੀਤਾ ਹੈ। ਸਰਬਜੀਤ ਉੱਪਲਾਂ ਦੀਆਂ ਬਾਕਮਾਲ ਦਲੀਲਾਂ ਤੋਂ ਬਜ਼ੁਰਗ ਬਹੁਤ ਖ਼ੁਸ਼ ਨਜ਼ਰ ਆਏ। ਪਿਛਲੇ ਹਫ਼ਤਿਆਂ ਵਿਚ ਦੇਸ਼-ਭਗਤ ਯਾਦਗਾਰ ਹਾਲ (ਜਲੰਧਰ) ਦੇ ਖ਼ੋਜ ਵਿਭਾਗ ਦੇ ਚਰੰਜੀ ਲਾਲ ਕੰਗਣੀਵਾਲ ਵੀ ਗ਼ਦਰੀ ਬਾਬਿਆਂ ਅਤੇ ਬਬਰਾਂ ਅਕਾਲੀਆਂ ਬਾਰੇ ਬਜ਼ੁਰਗਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ ਜੋ ਸ਼ਲਾਘਾਯੋਗ ਕਦਮ ਹੈ।

Leave a Reply

Your email address will not be published. Required fields are marked *