Sep 10, 2026

Screenshot

ਐਬਸਫੋਰਡ- ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਸ਼ਹੀਦ ਭਾਈ ਕਰਮ ਸਿੰਘ ਬੱਬਰ ਜੀ ਦੀ 103ਵੀ ਬਰਸੀ ਦੇ ਸਬੰਧ ਵਿਚ  ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਨਮਨ ਕੀਤਾ। ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਦੀਵਾਨ ਸਜਾਏ ਗਏ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਸ ਰਾਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਈ ਕਰਮ ਸਿੰਘ ਬਬਰ ਵਲੋਂ  ਨਵੇ ਗੁਰੂ ਘਰ ਵਾਲੀ ਸਾਰੀ ਜ਼ਮੀਨ ਜੋ ਲਗਭਗ 4 ਏਕੜ ਹੈ  ਇਹਨਾਂ ਅਤੇ ਇਹਨਾਂ ਦੇ ਨਜ਼ਦੀਕੀ ਪਰਿਵਾਰਾਂ ਵੱਲੋਂ ਦਾਨ ਕੀਤੀ ਗਈ ਸੀ । ਦੇਸ਼ ਅਜ਼ਾਦ ਕਰਵਾਉਣ ਲਈ ਜਾਣ ਤੋਂ ਪਹਿਲਾਂ ਸ਼ਹੀਦ ਭਾਈ ਕਰਮ ਸਿੰਘ ਬੱਬਰ ਵਸੀਅਤ ਕਰਕੇ ਗਏ ਸਨ ਕਿ  ਜੇ ਮੈਂ ਸ਼ਹੀਦ ਹੋ ਗਿਆ ਤਾਂ ਮੇਰੀ ਇਹ ਜ਼ਮੀਨ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਨੂੰ ਦਿੱਤੀ ਜਾਵੇ। ਗੁਰੁਦੁਆਰਾ ਕਮੇਟੀ ਵਲੋਂ ਸ਼ਹੀਦ ਭਾਈ ਕਰਮ ਸਿੰਘ ਬੱਬਰ ਦੌਲਤਪੁਰ ਦੇ ਜੀਵਨ ਅਤੇ ਸੰਘਰਸ਼ ਨੂੰ ਸਮਰਪਿਤ ਪੁਸਤਕ ਉਘੇ ਵਿਦਵਾਨ ਡਾ ਗੋਪਾਲ ਸਿੰਘ ਬੁੱਟਰ ਨੂੰ ਲਿਖਣ ਲਈ ਬੇਨਤੀ ਕੀਤੀ ਗਈ ਹੈ। ਉਹਨਾਂ ਆਸ ਪ੍ਰਗਟਾਈ ਕਿ ਮਹਾਨ ਸ਼ਹੀਦ ਦੇ ਜੀਵਨ ਅਤੇ ਸੰਘਰਸ਼ ਬਾਰੇ ਖੋਜ ਭਰਪੂਰ ਕਿਤਾਬ ਜਲਦੀ ਮੁਕੰਮਲ ਹੋ ਜਾਵੇਗੀ।

Leave a Reply

Your email address will not be published. Required fields are marked *