ਸਤੰਬਰ ਮਹੀਨੇ ਦੀ ਮੀਟਿੰਗ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਕੀਤੀ ਗਈ —
ਸਰੀ, (ਜਸਵੀਰ ਸਿੰਘ ਭਲੂਰੀਆ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਇਸ ਵਾਰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਰਹੀ। ਇਸ ਮੀਟਿੰਗ ਵਿੱਚ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਉੱਘੇ ਲੇਖਕ ਅਤੇ ਪਰਪੱਕ ਸਾਰੰਗੀ ਵਾਦਕ ਸ: ਚਮਕੌਰ ਸਿੰਘ ਸੇਖੋਂ (ਭੋਤਨਾ) ਦੀ ਸੱਤਵੀਂ ਪੁਸਤਕ ਕਿੱਸਾ-ਕਾਵਿ ‘ਸ਼ੀਰੀ-ਫਰਿਹਾਦ ਤੇ ਕਾਕਾ-ਪਰਤਾਪੀ’, ਅਤੇ ਉੱਭਰਦੇ ਲੇਖਕ ਤੇ ਪ੍ਰਕਾਸ਼ਕ ਵੀਤ ਬਾਦਸ਼ਾਹਪੁਰੀ ਦੀ ਸੰਪਾਦਿਤ ਪੁਸਤਕ ‘ਤਾਰਿਆਂ ਦੀ ਮਹਿਫਲ’ ਰਲੀਜ਼ ਕੀਤੀਆਂ ਗਈਆਂ। ਜਿਕਰਯੋਗ ਹੈ ਕਿ ਉਤਸ਼ਾਹੀ ਨੌਜਵਾਨ ਵੀਤ ਬਾਦਸ਼ਾਹਪੁਰੀ ‘ਸੀਰਤ’ ਮੈਗਜ਼ੀਨ ਵੀ ਪ੍ਰਕਾਸ਼ਿਤ ਕਰ ਰਹੇ ਹਨ।
ਇਸ ਮੀਟਿੰਗ ਦੌਰਾਨ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ,ਚਮਕੌਰ ਸਿੰਘ ਸੇਖੋਂ,ਵੀਤ ਬਾਦਸ਼ਾਹਪੁਰੀ, ਦਰਸ਼ਨ ਸਿੰਘ ਸੰਘਾ ਅਤੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਪ੍ਰਧਾਨਗੀ ਮੰਡਲ ਵਿੱਚ ਸਸ਼ੋਭਿਤ ਹੋਏ। ਸਟੇਜ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਲੇਖਕਾਂ,ਸਰੋਤਿਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਤੰਬਰ ਮਹੀਨੇ ਵਿੱਚ ਜਨਮ ਦਿਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਭਾ ਵੱਲੋਂ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਗਈ। ਸਭਾ ਦੀ ਪਰੰਪਰਾ ਅਨੁਸਾਰ ਲਿਖਾਰੀ ਸਭਾ ਜਗਤਪੁਰ ਦੇ ਬਾਨੀ ਸ: ਮਹਿੰਦਰ ਸਿੰਘ ਦੁਸਾਂਝ,ਹਰਜਿੰਦਰ ਸਿੰਘ ਚੀਮਾ ਉਰਫ ਠਾਣਾ ਦੇ ਸਪੁੱਤਰ ਸਤਪਾਲ ਸਿੰਘ ਚੀਮਾ ਅਤੇ ਅੰਤਰਰਾਸ਼ਟਰੀ ਫੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ ਦੇ ਸਦੀਵੀ ਵਿਛੋੜੇ ਤੇ ਇੱਕ ਮਿੰਟ ਦਾ ਮੋਨ ਰੱਖ ਕੇ ਸਭਾ ਵੱਲੋਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਪਿੱਛੋਂ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਵਿੱਚ ਗੁਰਮੀਤ ਸਿੰਘ ਕਾਲਕਟ ਨੇ ਧਾਰਮਿਕ ਗੀਤ ਪੇਸ਼ ਕੀਤਾ। ਫਿਰ ਪਵਨ ਭਾਮੀਆਂ,ਮਨਜੀਤ ਸਿੰਘ ਮੱਲ੍ਹਾ,ਆਦੇਸ਼ਪ੍ਰੀਤ ਕੌਰ,ਦਵਿੰਦਰ ਕੌਰ ਜੌਹਲ,ਹਰਚੰਦ ਸਿੰਘ ਗਿੱਲ,ਬਲਬੀਰ ਸਿੰਘ ਸੰਘਾ,ਹਰਮਨਦੀਪ ਸਿੰਘ,ਸੁਰਜੀਤ ਗਿੱਲ,ਕਵਿੰਦਰ ਚਾਂਦ,ਇੰਦਰਜੀਤ ਸਿੰਘ ਧਾਮੀ,ਡਾ: ਗੁਰਮਿੰਦਰ ਕੌਰ ਸਿੱਧੂ,ਅਮਰਜੀਤ ਕੌਰ,ਹਰਦਮ ਮਾਨ,ਹਰਚਰਨ ਸਿੰਘ ਸੰਧੂ(ਪੀ ਸੀ ਐਸ),ਡਾ: ਗੁਰਦਰਸ਼ਨ ਸਿੰਘ ਬਾਦਲ ਨੇ ਆਪਣੀਆਂ ਭਾਵਪੂਰਿਤ ਰਚਨਾਵਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਚਮਕੌਰ ਸਿੰਘ ਸੇਖੋਂ ਨੇ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ਬਾਰੇ ਜਾਣਕਾਰੀ ਦਿੱਤੀ,ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦਾ ਧੰਨਵਾਦ ਕੀਤਾ ਅਤੇ ਆਪਣੇ ਸਾਥੀਆਂ ਨਵਦੀਪ ਗਿੱਲ ਤੇ ਜਗਰਾਜ ਸਿੰਘ ਦੀਵਾਨਾ ਨਾਲ ਮਿਲਕੇ,ਢੱਡ-ਸਾਰੰਗੀ ਨਾਲ ਆਪਣੀ ਨਵੀਂ ਕਿਤਾਬ ਵਿੱਚੋਂ ਰਚਨਾ ਪੇਸ਼ ਕਰਕੇ ਵਾਹ ਵਾਹ ਕਰਵਾਈ। ਇਸ ਉਪਰੰਤ ਡਾ: ਦਵਿੰਦਰ ਪਾਲ ਕੌਰ,ਪਿੰ: ਮਲੂਕ ਚੰਦ ਕਲੇਰ,ਪ੍ਰੋ: ਕਸ਼ਮੀਰਾ ਸਿੰਘ ਗਿੱਲ,ਹਰਜਿੰਦਰ ਥਿੰਦ( ਰੇਡੀਓ ਹੋਸਟ) ਅਤੇ ਮੋਹਨ ਗਿੱਲ ਨੇ ਵੀ ਚਮਕੌਰ ਸਿੰਘ ਸੇਖੋਂ ਦੀ ਕਿਤਾਬ ਉੱਪਰ ਕਾਵਿ ਤਕਨੀਕ ਅਤੇ ਇਤਿਹਾਸਕ ਪੱਖ ਤੋਂ ਪਰਚੇ ਪੜੇਂ ਅਤੇ ਚਮਕੌਰ ਸਿੰਘ ਸੇਖੋਂ ਦੇ ਕਾਰਜ ਦੀ ਪ੍ਰਸੰਸਾ ਕੀਤੀ। ਹਰਵਿੰਦਰ ਕੌਰ ਨਿੱਕੀ,ਦਰਸ਼ਨ ਸਿੰਘ ਸੰਘਾ,ਅਜਮੇਰ ਸਿੰਘ ਢਿੱਲੋਂ ਅਤੇ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਦੋਨਾਂ ਕਿਤਾਬਾਂ ਉੱਪਰ ਪਰਚੇ ਪੜੇ ਅਤੇ ਕੀਮਤੀ ਵਿਚਾਰ ਪੇਸ਼ ਕੀਤੇ। ਵੀਤ ਬਾਦਸ਼ਾਹਪੁਰੀ ਨੇ ਆਪਣੀ ਸੰਪਾਦਿਤ ਕਿਤਾਬ ‘ਤਾਰਿਆਂ ਦੀ ਮਹਿਫ਼ਲ’ ਬਾਰੇ ਗੱਲਬਾਤ ਕੀਤੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਸਭਾ ਦੇ ਨੁਮਾਇੰਦਿਆਂ ਅਤੇ ਮਹਿਮਾਨਾਂ ਦੀ ਹਾਜ਼ਰੀ ਵਿੱਚ ਦੋਵੇਂ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ ਅਤੇ ਹਾਜ਼ਰੀਨ ਨੇ ਤਾੜੀਆਂ ਨਾਲ ਦੋਨਾਂ ਕਿਤਾਬਾਂ ਦਾ ਸਵਾਗਤ ਕੀਤਾ। ਦੋਨਾਂ ਲੇਖਕਾਂ ਵੱਲੋਂ 1-1 ਕਾਪੀ ਸੀਨੀਅਰ ਸਿਟੀਜਨ ਸੈਂਟਰ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਭੇਟ ਕੀਤੀ ਗਈ ਅਖੀਰ ਵਿੱਚ ਸਭਾ ਵੱਲੋਂ ਸ਼ਾਨਦਾਰ ਸਨਮਾਨ ਚਿੰਨ੍ਹਾਂ ਨਾਲ ਦੋਨਾਂ ਹੀ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਵਾਰ ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਾਲ ਦੀ ਇੱਕ ਵੀ ਸੀਟ ਖਾਲੀ ਨਹੀਂ ਸੀ। ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਦੋਨਾਂ ਲੇਖਕਾਂ ਨੂੰ ਸਭਾ ਵੱਲੋਂ ਵਧਾਈ ਦਿੱਤੀ,ਕਵੀ ਦਰਬਾਰ ਵਿੱਚ ਸ਼ਾਮਲ ਲੇਖਕਾਂ,ਸਰੋਤਿਆਂ,ਮਹਿਮਾਨਾਂ ਅਤੇ ਮੀਡੀਆ ਕਰਮੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸਭਾ ਦੇ ਉਪ-ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਦੇ ਕਿਸੇ ਘਰੇਲੂ ਕਾਰਨ ਨਾ ਪਹੁੰਚ ਸਕਣ ਕਰਕੇ ਉਨ੍ਹਾਂ ਦਾ ਗੈਰਹਾਜ਼ਰੀ ਰੜਕਦੀ ਰਹੀ। ਸਟੇਜ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਇਸ ਵਾਰ ਵੀ ਆਪਣੇ ਫਰਜ਼ ਬਾਖੂਬੀ ਨਿਭਾਏ।
ਸੀਨੀਅਰ ਸਿਟੀਜਨ ਸੈਂਟਰ ਦੇ ਖਚਾਖਚ ਭਰੇ ਹਾਲ ਵਿੱਚ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਬਿੱਕਰ ਸਿੰਘ ਖੋਸਾ,ਜਸਵੀਰ ਸਿੰਘ ਭਲੂਰੀਆ,ਡਾ: ਹਰਦੇਵ ਸਿੰਘ ਵਿਰਕ,ਦਵਿੰਦਰ ਕੌਰ ਬਚਰਾ,ਸ਼ਿੰਦਰ ਸਿੰਘ ਪੁਰੇਵਾਲ(ਸਾਬਕਾ ਜੱਜ),ਮੋਹਨ ਬਚਰਾ,ਅਮਰੀਕ ਸਿੰਘ ਲੇਹਲ,ਨਰਿੰਦਰ ਬਾਹੀਆ,ਰਣਜੀਤ ਸਿੰਘ ਨੱਤ,ਜਸਵੰਤ ਕੌਰ,ਰਣਜੀਤ ਕੌਰ ਵਿਰਕ,ਪਲਵਿੰਦਰ ਜੀਤ ਕੌਰ,ਬੇਅੰਤ ਸਿੰਘ ਢਿੱਲੋਂ,ਜਗੀਰ ਸਿੰਘ ਲਾਲੀ,ਗੁਰਦਿਆਲ ਸਿੰਘ ਜੌਹਲ,ਸਿਮਰਜੀਤ ਕੌਰ ਸੇਖੋਂ,ਨਿਰਮਲ ਸਿੰਘ,ਜੀਤ ਖਹਿਰਾ,ਇੰਦਰਪਾਲ ਸੰਧੂ,ਦਵਿੰਦਰ ਸਿੰਘ ਮੰਗਤ,ਅਵਤਾਰ ਸਿੰਘ ਢਿੱਲੋਂ,ਸੁਰਜੀਤ ਸਿੰਘ ਬਾਠ,ਗੁਰਦੇਵ ਸਿੰਘ ਗਰੇਵਾਲ,ਕੇਸਰ ਸਿੰਘ ਕੂਨਰ,ਕਸ਼ਮੀਰ ਸਿੰਘ ਉੱਪਲ,ਗੁਰਦਰਸ਼ਨ ਸਿੰਘ ਮਠਾੜੂ,ਜਤਿੰਦਰਜੀਤ,ਨਰਿੰਦਰ ਸਿੰਘ ਪੰਨੂ,ਨਿਰਮਲ ਗਿੱਲ,ਸੁਖਜਿੰਦਰ ਕੌਰ,ਹਰਵਿੰਦਰ ਕੌਰ,ਕਮਿਕਰਜੀਤ ਜੌਹਲ,ਮਲਕੀਤ ਸਿੰਘ,ਸ਼ਿੰਗਾਰਾ ਸਿੰਘ ਸੰਘੇੜਾ,ਬਖਸ਼ੀਸ ਸਿੰਘ,ਦਿਲਜੀਤ ਸਿੰਘ,ਨਛੱਤਰ ਸਿੰਘ ਦੰਦੀਵਾਲ,ਜਗਰਾਜ ਸਿੰਘ ਢਿੱਲੋਂ,ਸ਼ਾਨ ਗਿੱਲ,ਸੁਖਪਾਲ ਸਿੰਘ,ਗੁਰਚਰਨ ਸਿੰਘ ਬਰਾੜ,ਗੁਰਮੇਲ ਸਿੰਘ,ਬਲਬੀਰ ਸਿੰਘ ਬਚਰਾ ਅਤੇ ਗੁਰਸੇਵਕ ਸਿੰਘ ਪੰਧੇਰ ਨੇ ਆਪਣਾ ਕੀਮਤੀ ਸਮਾਂ ਦੇ ਕੇ ਕਵੀ ਦਰਬਾਰ ਦੀ ਰੌਣਕ ਨੂੰ ਵਧਾਇਆ। ਪੰਜਾਬੀ ਮੀਡੀਆ ਤੋਂ ਹਰਜਿੰਦਰ ਸਿੰਘ ਥਿੰਦ(ਰੈੱਡ ਐਫ. ਐਮ. ਰੇਡੀਓ),ਸੁਰਿੰਦਰ ਸਿੰਘ ਬੜਿੰਗ (ਸਾਂਝਾ ਟੀ.ਵੀ.),ਰਛਪਾਲ ਸਿੰਘ (ਪੰਜਾਬੀ ਟ੍ਰਿਬਿਊਨ),ਨਿਰੰਜਨ ਸਿੰਘ ਲੇਹਲ(ਸਿੱਧੀ ਗੱਲ ਟੀ.ਵੀ),ਅਤੇ ਰਵੀ ਕਾਂਤ(ਚੜ੍ਹਦੀ ਕਲਾ ਟੀ.ਵੀ.)ਨੇ ਪਹੁੰਚ ਕੇ ਕਵੀ ਦਰਬਾਰ ਦੀ ਕਾਰਵਾਈ ਨੂੰ ਦੂਰ-ਦੁਰਾਡੇ ਬੈਠੇ ਸਰੋਤਿਆਂ ਤੱਕ ਪਹੁੰਚਾਇਆ।


