Sep 18, 2026

ਵੈਨਕੂਵਰ ( ਬਲਬੀਰ ਸਿੰਘ ਚੰਗਿਆੜਾ)- ਬੀਤੇ ਦਿਨ 16 ਸਤੰਬਰ ਨੂੰ  ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਵਿੱਚ ਹਾਜ਼ਰੀ ਭਰਨ ਦਾ ਸਮਾਂ ਪ੍ਰਾਪਤ ਹੋਇਆ।  ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿੱਚ ਬੇਠੇ ਵਿਚਾਰਾਂ ਕਰ ਰਹੇ ਸਾਂ ਤਾਂ ਪੁਰਾਣੇ ਮਿੱਤਰ ਸ ਜੋਗਿੰਦਰ ਸਿੰਘ  ਸਿੱਧੂ ਮਨਸੂਰਪੁਰ ਦੀ ਯਾਦ ਆਈ।  ਉਸ ਦਾ ਹਾਲ ਚਾਲ ਜਾਣਨ ਲਈ  ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਗੁਰਦੇਵ ਸਿੰਘ ਛੋਕਰ,  ਚੇਅਰਮੈਨ ਸੁੱਚਾ ਸਿੰਘ ਮਾਨ,  ਗੁਰਦਿਆਲ ਸਿੰਘ ਕੰਗ, ਸ ਕਰਨੈਲ ਸਿੰਘ ਸਹੋਤਾ ਸਮੇਤ ਉਹਨਾਂ ਨੂੰ ਮਿਲਣ ਲਈ 1313 ਸਰਲੋਕ ਸਟ੍ਰੀਟ ਤੇ ਸਥਿਤ ਉਹਨਾਂ ਦੇ ਘਰ ਜਾ ਦਰਵਾਜਾ ਖੜਕਾਇਆ।
ਇਸ ਸਮੇਂ ਉਹਨਾਂ ਦੀ ਉਮਰ ਤਕਰੀਬਨ 93-94 ਸਾਲ ਹੈ।  ਸੰਨ 1954ਵਿਚ ਕਨੇਡਾ ਦੀ ਧਰਤੀ ਤੇ ਉਹ ਆਏ ਬੀਬੀ ਮਿਹਰ ਕੌਰ ਰਾਏਪੁਰ ਡੱਬਾ ਦੇ ਨਾਲ।  ਉਹਨਾਂ ਦਾ 14 ਸਾਲ ਦੀ ਉਮਰ ਵਿੱਚ ਵਿਆਹ ਹੋਇਆ ਸੀ।  ਬੀਬੀ ਮਿਹਰ ਕੌਰ ਉਪਨਾਮ ਮਿਹਰੋ ਕਨੇਡਾ ਦੀ ਜੰਮਪਲ ਸੀ। ਜੋਗਿੰਦਰ ਸਿੰਘ ਦੇ ਦੱਸਣ ਮੁਤਾਬਕ ਜਦੋਂ ਉਹਨਾਂ ਦਾ ਵਿਆਹ ਹੋਇਆ ਉਹ 14 ਸਾਲ ਦਾ ਸੀ ਤੇ ਫਿਰ ਕਨੇਡਾ ਆਕੇ ਪਾਲਦੀ ਸਹਿਰ ਵਿੱਚ ਕੰਮ ਕੀਤਾ ਆਈਲੈਡ ਵਿੱਚ ਲੰਬੇ ਸਮੇਂ ਤੱਕ ਰਹਿ ਕੇ ਕਿਰਤ ਕੀਤੀ।  ਫਿਰ ਵੈਨਕੂਵਰ ਵਿੱਚ ਮੂਵ ਹੋ ਗਏ। ਬਹੁਤ ਮਿਹਨਤ ਕੀਤੀ।  ਮਿੱਲਾਂ ਵਿੱਚ ਕੰਮ ਕਰਕੇ ਪਰਿਵਾਰ ਪਾਲਿਆ। ਮਾਲਕ ਨੇ ਦੋ ਧੀਆਂ ਤੇ ਦੋ ਪੁੱਤਰ ਬਖਸ਼ਿਸ਼ ਕੀਤੇ।
ਕਨੇਡਾ ਵਿਚ ਰਹਿੰਦਿਆਂ ਅਲਗੋਜ਼ੇ ਵਜਾਉਣ ਵਜਾਉਣ ਦੀ ਕਲਾ ਕਾਰਣ  ਪੰਜਾਬੀ ਭਾਈਚਾਰੇ ਵਿੱਚ ਉਹਨਾਂ ਦੀ ਪਛਾਣ  ਜੋਗਿੰਦਰ ਸਿੰਘ ਸਿੱਧੂ ਮਨਸੂਰ ਪੁਰੀਏ ਵਜੋਂ ਬਣੀ। ਉਹ ਪਿਛਲੇ ਕੁਝ ਸਾਲਾਂ ਤੋਂ ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਨਾਲ ਜੁੜੇ ਹੋਏ ਹਨ। ਅੱਜ ਜਦੋਂ  ਉਹਨਾਂ ਨੂੰ ਘਰ ਵਿੱਚ ਇਕੱਲਾ ਦੇਖਿਆ। ਕੰਨਾਂ ਤੋਂ ਉੱਚਾ ਸੁਣਦਾ ਹੈ। ਇਸ ਦੌਰਾਨ ਮੈਂ  ਸੋਚ ਰਿਹਾ ਸੀ ਕਿ ਸਮਾਂ ਕੀ ਵੀ ਸ਼ੈਅ ਹੈ। ਭਵਿਖ ਬਾਰੇ ਕਿਸੇ ਨੂੰ ਕੋਈ ਪਤਾ ਨਹੀ। ਜੋਗਿੰਦਰ ਸਿੰਘ ਨਾਲ ਬੀਤਿਆ ਸਮਾਂ ਯਾਦ ਕਰ ਰਹੇ ਸਾਂ।
ਗੁਰਦੁਆਰਾ ਸਾਹਿਬ ਵਿੱਚ ਵਾਪਸ ਆ ਕੇ ਸ ਪਿਆਰਾ ਸਿੰਘ  ਬੱਸਣ ਸਕੱਤਰ ਗੁਰਦੁਆਰਾ ਸਾਹਿਬ ਨਾਲ ਗੱਲਬਾਤ ਕਰਕੇ ਹੋਈ ਮੁਲਾਕਾਤ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ। ਅਰਦਾਸ ਕਰਦੇ ਹਾਂ ਕਿ ਮਿੱਤਰ ਜੋਗਿੰਦਰ ਸਿੰਘ ਜੋ ਕਾਫੀ ਬਜ਼ੁਰਗ ਹੋ ਗਏ ਹਨ, ਸਤਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਿਸ਼ ਕਰਨ ਤੇ ਚੜਦੀਕਲਾ ਵਿੱਚ ਰੱਖਣ।

Leave a Reply

Your email address will not be published. Required fields are marked *