ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਸਿਹਤ ਅਤੇ ਪੁਲਿਸ ਟਰੇਨਿੰਗ ਸਬੰਧੀ ਕੈਂਪ-
ਵੈਨਕੂਵਰ -13 ਸਤੰਬਰ ਐਤਵਾਰ ਨੂੰ ਲੰਗਰ ਹਾਲ ਵਿਚ ਸਿਹਤ ਸਬੰਧੀ ਡਾਇਬਿਟੀ ਅਤੇ ਬਲੱਡ ਪ੍ਰੈਸਰ ਨੂੰ ਚੈਕ-ਅੱਪ ਕਰਨ ਦਾ ਕੈਂਪ ਲਾਇਆ ਗਿਆ । ਇਸ ਮੌਕੇ 40 ਦੇ ਲਗਪਗ ਯੂ.ਬੀ. ਸੀ ਦੇ ਵਿਦਿਆਰਥੀਆਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਵੱਡੀ ਗਿਣਤੀ ਵਿਚ ਬਲੱਡ ਪ੍ਰੈਸਰ ਅਤੇ ਡਾਇਬਿਟੀਜ਼ ਬਲੱਡ ਸ਼ੂਗਰ ਚੈੱਕ ਅੱਪ ਕੀਤੇ ਗਏ ਤੇ ਸਹੀ ਡਾਇਟ ਦੀ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਵੈਨਕੂਵਰ ਪੁਲੀਸ ਵੱਲੋਂ ਸਾਊਥ ਏਸ਼ੀਅਨ ਬੱਚਿਆਂ ਨੂੰ ਪੁਲਿਸ ਵਿਚ ਭਰਤੀ ਹੋਣਾ ਚਾਹੀਦਾ ਹੈ, ਸਬੰਧੀ ਸੁਚੱਜੀ ਜਾਣਕਾਰੀ ਪੁਲਿਸ ਦੀਆਂ ਸੇਵਾਵਾਂ ਨਿਭਾ ਰਹੀਆਂ ਬੇਟੀਆਂ ਵੱਲੋਂ ਭਰਤੀ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬੱਚੇ ਬਹੁਤ ਪ੍ਰਭਾਵਿਤ ਹੋਏ। ਕੈਂਪ ਬਹੁਤ ਹੀ ਪ੍ਰਭਾਵਸ਼ਾਲੀ ਰਹੇ ਜਿਸ ਤੋਂ ਬੱਚਿਆਂ ਨੇ ਪੂਰਾ ਲਾਭ ਉਠਾਇਆ।
ਨਗਰ ਨਿਵਾਸੀ ਬੰਗਾ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ-
ਵੈਨਕੂਵਰ- ਹਰ ਸਾਲ ਦੀ ਤਰਾਂ ਨਗਰ ਨਿਵਾਸੀ ਬੰਗਾ ਦੀਆਂ ਸੰਗਤਾਂ ਵਲੋਂ ਬਾਬਾ ਗੋਲਾ ਜੀ ਦੀ ਯਾਦ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਆਰੰਭ 11 ਸਤੰਬਰ ਨੂੰ ਕਰਵਾਏ ਗਏ ਜਿਹਨਾਂ ਦੇ ਭੋਗ 13 ਸਤੰਬਰ ਐਤਵਾਰ ਨੂੰ ਪਾਏ ਗਏ। ਉਪਰੰਤ ਕੀਰਤਨ ਦਰਬਾਰ ਸਜਾਏ ਗਏ ਤੇ ਕਥਾ ਦੇ ਪ੍ਰਵਾਹ ਚਲਾਏ ਗਏ। ਢਾਡੀ ਜਥੇ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਬਲਵੰਤ ਸਿੰਘ ਬੰਗਾ ਵਲੋਂ ਬਾਬਾ ਗੋਲਾ ਜੀ ਦਾ ਬੰਗਾ, ਗੁਰਦੁਆਰਾ ਕਮੇਟੀ ਨੂੰ ਭੇਟ ਕੀਤੀ ਗਈ। ਨਗਰ ਨਿਵਾਸੀਆਂ ਨੇ ਨਗਰ ਦੀਆਂ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਜੋ ਸ਼ੁਰੂ ਤੋਂ ਲੈਕੇ ਸੇਵਾ ਨਿਭਾਕੇ ਗਏ ਸਨ। ਪਰਮਜੀਤ ਸਿੰਘ ਮਾਨ (ਘੋਲੀ), ਬੂਟਾ ਸਿੰਘ ਮਾਨ, ਸਰੂਪ ਸਿੰਘ ਮਾਨ ਤੋਂ ਇਲਾਵਾ ਹੋਰ ਸ਼ਖਸੀਅਤਾਂ ਨੂੰ ਯਾਦ ਕੀਤਾ ਗਿਆ। ਨਗਰ ਨਿਵਾਸੀ ਸੰਗਤਾਂ ਨੇ ਤਿੰਨੇ ਦਿਨ ਸ਼ਰਧਾ ਪਿਆਰ ਤੇ ਸਤਿਕਾਰ ਸਹਿਤ ਸੇਵਾਵਾਂ ਨਿਭਾਈਆਂ। ਰੇਸ਼ਮ ਸਿੰਘ ਮਾਨ ਤੇ ਹਰੀ ਸਿੰਘ ਮਾਨ ਨੇ ਅਣਥੱਕ ਸੇਵਾਵਾਂ ਨਿਭਾਈਆਂ। ਉਹਨਾਂ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਜੋ ਪਿਛਲੇ ਕਈ ਸਾਲਾਂ ਤੋਂ ਸਹਿਯੋਗ ਦਿੰਦੇ ਆ ਰਹੇ ਹਨ। ਬਲਵੰਤ ਸਿੰਘ ਮਾਂਗਟ ਦੀ ਲਿਖੀ ਪੁਸਤਕ ਵਿਚ ਬੰਗਿਆਂ ਦਾ ਇਤਿਹਾਸ ਬੜੀ ਖੂਬਸੂਰਤੀ ਨਾਲ ਅੰਕਿਤ ਕੀਤਾ ਗਿਆ ਹੈ। ਇਸ ਮੌਕੇ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ ਗਈਆਂ।
ਨੇਪਾਲ ਦੇ ਹੜ੍ਹ ਪੀੜਤਾਂ ਵਾਸਤੇ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਸਹਾਇਤਾ –

ਵੈਨਕੂਵਰ – ਨੇਪਾਲ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਪੀੜਤਾਂ ਵਾਸਤੇ ਨੇਪਾਲ ਦੇ ਵਲੰਟੀਅਰਾਂ ਵੱਲੋਂ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੋਲ ਬੇਨਤੀ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਪਾਸ ਬੇਨਤੀ ਕੀਤੀ ਗਈ। ਕੁੱਝ ਕੁ ਘੰਟਿਆਂ ਵਿਚ ਸੰਗਤਾਂ ਨੇ 2000 ਡਾਲਰ ਦੀ ਰਾਸ਼ੀ ਦਾਨ ਕੀਤੀ ਤੇ ਆਉਣ ਵਾਲੇ ਹਫ਼ਤੇ ਹੋਰ ਸਹਾਇਤਾ ਵਾਸਤੇ ਲਈ ਕਿਹਾ।
ਨੇਪਾਲ ਵਿਚ ਸੈਂਕੜੇ ਲੋਕ ਮਾਰੇ ਗਏ। ਹਜ਼ਾਰਾਂ ਦੀ ਗਿਣਤੀ ਵਿਚ ਬੇਘਰ ਹੋ ਗਏ। ਖ਼ਾਲਸਾ ਦੀਵਾਨ ਸੁਸਾਇਟੀ ਦਾ ਇਤਿਹਾਸ ਗਵਾਹ ਹੈ ਇਹ ਸਮੇਂ ਪੀੜਤਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਨੇ ਖ਼ਾਲਸਾ ਦੀਵਾਨ ਸੁਸਾਇਟੀ ਤੇ ਸੰਗਤਾਂ ਦਾ ਧੰਨਵਾਦ ਕੀਤਾ।
-ਦਿਨੇਸ਼ ਮਲਹੋਤਰਾ ਦਾ ਜਨਮ ਦਿਨ ਮਨਾਇਆ-

ਵੈਨਕੂਵਰ – ਦਿਨੇਸ਼ ਮਲਹੋਤਰਾ ਨੇ ਆਪਣਾ ਜਨਮ ਦਿਨ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਨਤਮਸਤਕ ਹੁੰਦਿਆਂ ਤੇ ਅਸ਼ੀਰਵਾਦ ਨਾਲ ਮਨਾਇਆ। ਦਿਨੇਸ਼ ਮਲਹੋਤਰਾ ਜੋ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਡੋਨੇਸ਼ਨ ਦੀਆਂ ਰਸੀਦਾਂ ਕੱਟਣ ਦੀ ਸੇਵਾ ਨਿਭਾਉਂਦੇ ਹਨ। ਉਹ ਸਨ-ਸੈੱਟ ਸੀਨੀਅਰ ਇੰਡੋਕੈਨਡੀਅਨ ਸੁਸਾਇਟੀ ਵੈਨਕੂਵਰ ਵਿਖੇ ਵੀ ਸੇਵਾਵਾਂ ਨਿਭਾ ਚੁੱਕੇ ਹਨ। ਗਿਆਨੀ ਜੀ ਨੇ ਤੰਦਰੁਸਤੀ ਤੇ ਲੰਮੀ ਉਮਰ ਦੀ ਅਰਦਾਸ ਬੇਨਤੀ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ।
ਸਵੀਨਾ ਕੌਰ ਤੂਰ ਦਾ ਪਹਿਲਾ ਜਨਮ ਦਿਨ ਮਨਾਇਆ-


ਵੈਨਕੂਵਰ – 13 ਸਤੰਬਰ ਸ਼ਾਮ ਦੇ ਲੰਗਰ ਦੀ ਸੇਵਾ ਤੂਰ ਪਰਿਵਾਰ ਵੱਲੋਂ ਬੇਟੀ ਸਵੀਨਾ ਕੌਰ ਦੇ ਪਹਿਲੇ ਜਨਮ ਦਿਨ ਦੀ ਖ਼ੁਸ਼ੀ ਵਿਚ ਕਰਾਈ ਗਈ। ਜੋ ਬੇਟੀ ਹੈ ਰੋਹਿਤ ਸਿੰਘ ਤੂਰ ਤੇ ਰਾਜਵਿੰਦਰ ਕੌਰ ਤੂਰ ਦੀ, ਪੋਤਰੀ ਹੈ ਦਲਵੀਰ ਕੌਰ ਤੂਰ ਦੀ। ਦੋਹਤੀ ਹੈ ਖ਼ਾਲਸਾ ਦੀਵਾਨ ਸੁਸਾਇਟੀ ਦੇ ਖ਼ਜ਼ਾਨਚੀ ਸੁਖਵਿੰਦਰ ਸਿੰਘ ਗਿੱਲ ਰਾਣਾ ਤੇ ਕੁਲਜੀਤ ਕੌਰ ਗਿੱਲ ਦੀ। ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਕੀਰਤਨ ਦੀ ਸੇਵਾ ਕੀਤੀ ਗਈ। ਗਿਆਨੀ ਜੀ ਵੱਲੋਂ ਬੇਟੀ ਦੀ ਤੰਦਰੁਸਤੀ, ਉਚੇਰੀ ਵਿੱਦਿਆ ਤੇ ਚੰਗੀ ਸੰਗਤ ਦੀ ਅਰਦਾਸ ਕੀਤੀ ਗਈ। ਪਰਿਵਾਰ ਵੱਲੋਂ ਲੰਗਰ ਦੀ ਸੇਵਾ ਸ਼ਰਧਾ ਤੇ ਪਿਆਰ ਸਤਿਕਾਰ ਨਾਲ ਕੀਤੀ ਗਈ। ਪਰਿਵਾਰ ਵੱਲੋਂ ਕੇਕ ਵੀ ਕੱਟਿਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਸਾਕ ਸੰਬੰਧੀਆਂ ਤੇ ਰਿਸ਼ਤੇਦਾਰਾਂ ਵੱਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਲੁਆਈ ਗਈ ਤੇ ਬੱਚੀ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਯਾਦਗਾਰੀ ਤਸਵੀਰਾਂ ਲਈਆਂ ਗਈਆਂ।
ਅੰਗਦ ਉਂਕਾਰ ਸਿੰਘ ਜੌਹਲ ਦਾ ਜਨਮ ਦਿਨ ਮਨਾਇਆ-

ਵੈਨਕੂਵਰ (ਜਰਨੈਲ ਸਿੰਘ ਭੰਡਾਲ)-ਬੱਚੇ ਅੰਗਦ ਉਂਕਾਰ ਸਿੰਘ ਜੌਹਲ ਦਾ ਜਨਮ ਦਿਨ ਮਨਾਇਆ ਗਿਆ। ਸੁਖਮਨੀ ਸਾਹਿਬ ਜੀ ਦੇ ਪਾਠ, ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਗਈਆਂ। ਗਿਆਨੀ ਜੀ ਨੇ ਬੱਚੇ ਨੂੰ ਇੱਕ ਪਲੇਕ ਭੇਟ ਕਰ ਕੇ ਬੱਚੇ ਦੀ ਹੌਸਲਾ ਅਫਜਾਈ ਕੀਤੀ। ਬੱਚੇ ਦੀ ਮਾਤਾ ਅਨੂਪ ਕੌਰ ਜੌਹਲ ਅਤੇ ਬੀਬਾ ਬੀਬਾ ਦਇਆ ਕੌਰ ਜੀ ਮਾਸੀ ਨੇ ਦੋ ਸ਼ਬਦਾਂ ਦਾ ਕੀਰਤਨ ਸਰਵਣ ਕਰਵਾਇਆ। ਅੰਗਦ ਉਂਕਾਰ ਸਿੰਘ ਦੇ ਮਾਤਾ ਅਤੇ ਪਿਤਾ ਜੀ ਜਸਪ੍ਰੀਤ ਸਿੰਘ ਜੌਹਲ ਅਤੇ ਅਨੂਪ ਕੌਰ ਜੀ ਹਨ। ਬਾਬਾ ਜੀ ਮੱਖਣ ਸਿੰਘ ਜੌਹਲ ਅਤੇ ਦਾਦੀ ਜੀ ਜਸਵੀਰ ਕੌਰ ਜੀ ਹਨ। ਨਾਨਾ ਨਾਨੀ ਜੀ ਸਵ: ਵਿਜੈ ਸਿੰਘ ਗਿੱਲ ਅਤੇ ਕੁਲਦੀਪ ਕੌਰ ਜੀ ਗਿੱਲ ਹਨ। ਪ੍ਰਬੰਧਕਾਂ ਵੱਲੋਂ ਜੌਹਲ ਪਰਿਵਾਰ ਅਤੇ ਗਿੱਲ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ।





