Sep 18, 2026

ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ) — ਕੈਂਸਰ ਨਾਲ ਜੂਝ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ  ਸਹਾਇਤਾ ਲਈ ਪੁਲਿਸ ਮੁਲਾਜ਼ਮਾਂ ਸਮੇਤ 21 ਸਾਈਕਲ ਸਵਾਰਾਂ ਨੇ ਇਸ ਸਾਲ ਦੀ 6 ਦਿਨਾਂ ਲੰਬੀ ‘ਟੂਰ ਡੀ ਵੈਲੀ’ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ।
ਇਸ ਮੁਹਿੰਮ ਵਿਚ ਹਿੱਸਾ ਲੈਣ ਵਾਲੇ 21 ਸਾਈਕਲ ਸਵਾਰਾਂ ਵਿਚੋਂ ਜ਼ਿਆਦਾਤਰ ਪੁਲਿਸ ਮੁਲਾਜ਼ਮ ਹਨ। ਯਾਤਰਾ ਦੀ ਸ਼ੁਰੂਆਤ ਮੌਕੇ ਸਾਈਕਲ ਸਵਾਰ ਡੈਲਟਾ ਪੁਲਿਸ ਦੇ ਮੁੱਖ ਦਫ਼ਤਰ ਵੀ ਪਹੁੰਚੇ। ਇਹ ਮੁਹਿੰਮ ‘ਕੌਪਸ ਫਾਰ ਕੈਂਸਰ’ ਤਹਿਤ ਕਰਵਾਈ ਜਾ ਰਹੀ ਹੈ ਅਤੇ ਇਸ ਦਾ ਮੁੱਖ ਮਕਸਦ ਬੱਚਿਆਂ ਦੇ ਕੈਂਸਰ ਵਿਰੁੱਧ ਲੜਾਈ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸਹਾਇਤਾ ਇਕੱਠੀ ਕਰਨਾ ਹੈ।

6 ਦਿਨਾਂ ਦੌਰਾਨ ਸਾਈਕਲ ਸਵਾਰ ਵੱਖ-ਵੱਖ ਇਲਾਕਿਆਂ ਵਿਚੋਂ ਲੰਘਣਗੇ ਅਤੇ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਮਰਥਨ ਜੁਟਾਉਣਗੇ।
ਕੈਪਸ਼ਨ ਸਾਈਕਲ ਯਾਤਰਾ ਵਿੱਚ ਸ਼ਾਮਿਲ  ਦੋ ਸਾਈਕਲ ਸਵਾਰਾਂ ਦੀ ਤਸਵੀਰ

Leave a Reply

Your email address will not be published. Required fields are marked *