Sep 20, 2026
ਵੈਨਕੂਵਰ, 18 ਸਤੰਬਰ (ਮਲਕੀਤ ਸਿੰਘ)-ਕੈਂਸਰ ਖ਼ਿਲਾਫ਼ ਜੰਗ ਦਾ ਵਿਸ਼ਵ ਪੱਧਰੀ ਪ੍ਰਤੀਕ ਬਣੇ ਮਰਹੂਮ ਕੈਨੇਡੀਅਨ ਨੌਜਵਾਨ ਟੈਰੀ ਫਾਕਸ ਨਾਲ ਜੁੜੀਆਂ ਯਾਦਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹਨ।
 ਟੈਰੀ ਫਾਕਸ ਦੀ ਯਾਦ ਵਿੱਚ ਐਤਵਾਰ ਨੂੰ ਸਰੀ ਵਿੱਚ ਟੈਰੀ ਫਾਕਸ ਦੌੜ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕੈਂਸਰ ਖੋਜ ਲਈ ਲੋਕਾਂ ਨੂੰ ਇਕੱਠਾ ਕਰਨ ਅਤੇ ਟੈਰੀ ਫਾਕਸ ਦੇ ਸੁਪਨੇ ਨੂੰ ਅੱਗੇ ਵਧਾਉਣ ਦਾ ਸੁਨੇਹਾ ਦਿੱਤਾ ਜਾਵੇਗਾ।
 ਇੱਥੇ ਜ਼ਿਕਰਯੋਗ ਹੈ ਕਿ ਟੈਰੀ ਫਾਕਸ ਨੇ ਕੈਂਸਰ ਖੋਜ ਲਈ ਧਨ ਇਕੱਠਾ ਕਰਨ ਦੇ ਮਕਸਦ ਨਾਲ ਆਪਣੀ ਇਤਿਹਾਸਕ ‘ਮੈਰਾਥਨ ਆਫ ਹੋਪ’ ਸ਼ੁਰੂ ਕੀਤੀ ਸੀ। ਇਕ ਲੱਤ ਗੁਆਉਣ ਦੇ ਬਾਵਜੂਦ ਉਸ ਨੇ ਕੈਨੇਡਾ ਭਰ ਵਿੱਚ ਦੌੜ ਕੇ ਲੋਕਾਂ ਅੰਦਰ ਕੈਂਸਰ ਖ਼ਿਲਾਫ਼ ਲੜਾਈ ਲਈ ਨਵੀਂ ਚੇਤਨਾ ਪੈਦਾ ਕੀਤੀ। ਬਿਮਾਰੀ ਮੁੜ ਫੈਲਣ ਕਾਰਨ ਉਸ ਨੂੰ ਆਪਣੀ ਦੌੜ ਵਿਚਕਾਰ ਹੀ ਰੋਕਣੀ ਪਈ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ। ਟੈਰੀ ਫਾਕਸ ਦੇ ਦਿਹਾਂਤ ਨੂੰ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਉਸ ਦੀ ਮੁਹਿੰਮ ਅੱਜ ਵੀ ਕੈਨੇਡਾ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਕੈਂਸਰ ਖੋਜ ਲਈ ਲੋਕਾਂ ਨੂੰ ਇਕਜੁੱਟ ਕਰ ਰਹੀ ਹੈ।

Leave a Reply

Your email address will not be published. Required fields are marked *