ਸਰੀ-( ਅਮਰਜੀਤ ਸਿੰਘ ਬਰਾੜ)ਮਿਤੀ 20 ਸਿਤੰਬਰ-2026 ਐਤਵਾਰ ਨੂੂੰ ਪਿੰਡ ਰੌਲੀ ਦੀ ਸੰਗਤ ਵਲੋਂ ਹਰ ਸਾਲ ਦੀ ਤਰਾਂ ਬਾਬਾ ਮਾਨ ਦਾਸ ਜੀ ਦੀ ਬਰਸੀ ਸਬੰਧੀ ਸਲਾਨਾਂ ਸਮਾਗਮ ਕਰਵਾਇਆ ਗਿਆ। ਸ਼ੁਕਰਵਾਰ ਨੂੰ ਅਖੰਡਪਾਠ ਸਹਿਬ ਅਰੰਭ ਕਰਵਾਏ ਗਏ ਅਤੇ ਲੰਗਰ ਦੀ ਸੇਵਾ ਸੰੰਮੂਹ ਸੰਗਤ ਦੇ ਸਹਿਯੋਗ ਨਾਲ ਤਿੰਨੇ ਦਿਨ ਕੀਤੀ ਗਈ।ਅੇੈਤਵਾਰ ਨੂੰ ਅਖੰਡਪਾਠ ਦੇ ਭੋਗ ਪਾਏ ਗਏ,ਉਪਰੰਤ ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਵਾਈ ਗਈ। ਗੁਰਦਵਾਰਾ ਸਹਿਬ ਦੀ ਪਰਬੰਧਕੀ ਕਮੇਟੀ ਵਲੋਂ ਅਮਰਜੀਤ ਸਿੰਘ ਬਰਾੜ ਨੇ ਸੰਗਤ ਦਾ ਧੰਨਵਾਦ ਕੀਤਾ।


