Sep 25, 2026
ਵੈਨਕੂਵਰ, 24 ਸਤੰਬਰ (ਮਲਕੀਤ ਸਿੰਘ)- ਵੈਨਕੂਵਰ ਦੇ ਨਾਲ ਪੈਂਦੇ ਸ਼ਹਿਰ ਬਰਨਬੀ ਵਿੱਚ ਹਾਈਵੇਅ-1 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਉਬਰ ਕਾਰ ਵਿੱਚ ਸਵਾਰ ਦੋ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਜ਼ਖ਼ਮੀ ਹੋ ਗਿਆ।
ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਨੁਸਾਰ ਹਾਦਸਾ ਅੱਧੀ ਰਾਤ ਤੋਂ ਕੁਝ ਸਮੇਂ ਬਾਅਦ ਵਾਪਰਿਆ। ਮੁੱਢਲੀ ਜਾਂਚ ਮੁਤਾਬਕ ਇੱਕ ਪਿਕਅੱਪ ਟਰੱਕ ਹਾਈਵੇਅ ‘ਤੇ ਗਲਤ ਦਿਸ਼ਾ ਵਿੱਚ ਜਾ ਰਿਹਾ ਸੀ, ਜਿਸ ਦੀ ਪੱਛਮ ਵੱਲ ਜਾ ਰਹੀ  ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ।
ਕਾਰ ਵਿੱਚ ਸਵਾਰ ਦੋ ਉਬਰ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਕਾਰ ਦਾ ਚਾਲਕ ਜ਼ਖ਼ਮੀ ਹੋਇਆ। ਪੁਲਿਸ ਨੇ ਪਿਕਅੱਪ ਟਰੱਕ ਦੇ ਚਾਲਕ ਨੂੰ ਸ਼ਰਾਬੀ ਹਾਲਤ ‘ਚ ਗ੍ਰਿਫ਼ਤਾਰ ਕਰ ਲਿਆ ਹੈ।

Leave a Reply

Your email address will not be published. Required fields are marked *