Oct 8, 2026
ਸਰੀ(ਜਸਵੀਰ ਸਿੰਘ ਭਲੂਰੀਆ)-ਪਿਛਲੇ ਦਿਨੀਂ ਇੰਟਰਨੈਸਨਲ ਸਟੂਡੈਂਟਸ ਯੂਨੀਅਨ ਵਲੋਂ 6ਵਾਂ ਸੀਪ ਦਾ ਟੂਰਨਾਮੈਂਟ ਅਥਲੈਟਿਕ ਪਾਰਕ ਸਰੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਵਿਚੋਂ ਆਈਆਂ 64 ਟੀਮਾਂ ਨੇ ਹਿੱਸਾ ਲਿਆ। ਟੀਮ ਲਈ ਇੰਟਰੀ ਫੀਸ 25 ਡਾਲਰ ਰੱਖੀ ਗਈ ਸੀ ਅਤੇ ਪਹਿਲੇ, ਦੂਜੇ, ਤੀਜੇ,ਚੌਥੇ ਨੰਬਰ ਤੇ ਆਉਣ ਵਾਲੀਆਂ ਜੇਤੂ ਟੀਮਾਂ ਨੂੰ ਕ੍ਰਮਵਾਰ 1000-600-400 ਅਤੇ 200 ਡਾਲਰ ਇਨਾਮੀ ਰਾਸ਼ੀ ਰੱਖੀ ਗਈ ਸੀ। ਸਾਰੀਆਂ ਟੀਮਾਂ ਬਹੁਤ ਹੀ ਪ੍ਰੇਮ ਭਾਵ ਨਾਲ ਖੇਡੀਆਂ। ਮੁਕਾਬਲੇ ਬਹੁਤ ਸਖ਼ਤ ਸਨ। ਇਸ ਤੋਂ ਪਹਿਲਾਂ ‘ਯੰਗ ਬ੍ਰਦਰਜ਼ ਗੇਮਜ਼ ਕਲੱਬ’ ਵੱਲੋਂ ਕਰਵਾਏ ਗਏ ਸੀਪ ਦੇ ਟੂਰਨਾਮੈਂਟ ਵਿੱਚੋਂ ਵੀ ਪ੍ਰੀਤਮ ਸਿੰਘ ਭਰੋਵਾਲ ਅਤੇ ਰਾਮ ਲਾਲ ਅਹੂਜਾ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ ਸੀ ਅਤੇ ਇਸ ਵਾਰ ਵੀ ਪ੍ਰੀਤਮ ਸਿੰਘ ਭਰੋਵਾਲ ਤੇ ਰਾਮ ਲਾਲ ਅਹੂਜਾ ਦੀ ਟੀਮ ਨੇ ਹੀ ਪਹਿਲਾ ਇਨਾਮ ਹਾਸਲ ਕੀਤਾ। ਜਿਸ ਵਿੱਚ ਗਿਆਰਾਂ ਸੌ ਡਾਲਰ ਤੇ ਸ਼ਾਨਦਾਰ ਟਰੋਫੀ ਹਾਸਲ ਕੀਤੀ। ਇਸੇ ਤਰ੍ਹਾਂ ਦੂਜੇ ਸਥਾਨ ਵਾਲੀ ਟੀਮ ਨੂੰ 600 ਡਾਲਰ,ਤੀਜੇ ਸਥਾਨ ਵਾਲੀ ਟੀਮ ਨੂੰ 400 ਡਾਲਰ ਅਤੇ ਚੌਥੇ ਸਥਾਨ ਤੇ ਆਉਣ ਵਾਲੀ ਟੀਮ ਨੂੰ 200 ਡਾਲਰ ਅਤੇ ਸ਼ਾਨਦਾਰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਟੀਮਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਟਰਾਫੀ ਅਤੇ ਨਗਦ ਰਾਸ਼ੀ ਹਾਸਲ ਕੀਤੀ ।ਟੂਰਨਾਮੈਂਟ ਵਿੱਚ ਪ੍ਰਬੰਧ ਬਹੁਤ ਹੀ ਸ਼ਲਾਘਾਯੋਗ ਸੀ।ਨਵੇਂ-ਪੁਰਾਣੇ ਵਿਦਿਆਰਥੀਆਂ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੋ ਕਿ ਸਾਡੀਆਂ ਪੇਂਡੂ ਖੇਡਾਂ ਦਾ ਨਵੀਂ ਪੀੜ੍ਹੀ ਵਿੱਚ ਸੰਚਾਰ ਕਰ ਰਹੇ ਹਨ। ਇਸ ਟੀਮ ਵੱਲੋਂ ਲਗਾਤਾਰ ਦੂਸਰੀ ਵਾਰ ਪਹਿਲਾ ਇਨਾਮ ਜਿੱਤਣ ਕਾਰਨ ਦੋਸਤ/ਮਿੱਤਰ ਵੱਡੀ ਗਿਣਤੀ ਵਿੱਚ ਵਧਾਈਆਂ ਦੇ ਰਹੇ ਹਨ। ਇਸ ਸਮੇਂ ਵਧਾਈਆਂ ਦੇਣ ਵਾਲਿਆਂ ਵਿਚ ਸਰਪੰਚ ਨਿਰਮਲ ਸਿੰਘ,ਨਿਰਮਲ ਸਿੰਘ ਸੰਧੂ,ਪਰਮਜੀਤ ਨਾਗਰਾ,ਹਾਕਮ ਸਿੰਘ ਥਾਲੀਵਾਲ ਹਾਕਮ ਸਿੰਘ ਬਸੀਆਂ,ਪਾਲ਼ਾ ਸਿੰਘ,ਕੁਲਦੀਪ ਸਿੰਘ,ਜੱਗਾ ਸਿੰਘ,ਛਿੰਦਾ ਸਿੰਘ,ਹਰਬੰਸ ਥਾਲੀਵਾਲ,ਤਰਸੇਮ ਸਿੰਘ,ਦੂਲਾ ਸਿੰਘ,ਮਲਕੀਤ ਸਿੰਘ,ਰਘਬੀਰ ਸਿੰਘ ਮਾਂਗਟ ,ਮਾਸਟਰ ਦਰਸ਼ਨ ਸਿੰਘ,ਸਿੱਧੂ ਰਸੂਲਪੁਰ ਵਾਲੇ,ਬਲਬੰਤ ਸਿੰਘ ਹਾਜ਼ਰ ਸਨ।ਅੰਤ ਵਿਚ ਜਸ਼ਨ ਸਿੰਘ ਸਿੱਧੂ ਤੇ ਜਗਜੀਤ ਸਿੰਘ ਬਾਸੀ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਤੇ ਚਾਰੇ ਜੇਤੂ ਟੀਮਾਂ ਨੂੰ ਵਧਾਈਆਂ ਦਿੱਤੀਆਂ। ਗੁਰੂ ਦਾ ਕੰਗਰ ਅੱਟੁਟ ਵਰਤਦਾ ਰਿਹਾ।

Leave a Reply

Your email address will not be published. Required fields are marked *