ਬੈਂਸ ਪਰਿਵਾਰ ਨੇ ਦੌੜ ਵਿਚ ਸ਼ਾਮਿਲ ਹੁੰਦਿਆਂ ਫੰਡਰੇਜਿੰਗ ਵਿਚ ਯੋਗਦਾਨ ਪਾਇਆ-
ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਸੀ ਆਈ ਬੀ ਸੀ ਬੈਂਕ ਦੁਆਰਾ ਕੈਨੇਡੀਅਨ ਕੈਂਸਰ ਸੁਸਾਇਟੀ ਲਈ ਕਿਓਰ ਫਾਰ ਕੈਂਸਰ ਫੰਡ ਰੇਜਿੰਗ ਦੌੜ ਦਾ ਆਯੋਜਨ ਕੀਤਾ ਗਿਆ। ਇਸ ਐਤਵਾਰ ਦੀ ਸਵੇਰ ਬੀਸੀ ਪਲੇਸ ਤੋਂ 5 ਮੀਲ ਦੀ ਇਸ ਦੌੜ ਦਾ ਆਰੰਭ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਇਸ ਦੌੜ ਵਿਚ ਉਘੇ ਬਿਜਨਸਮੈਨ ਸ ਤਰਸੇਮ ਸਿੰਘ ਬੈਂਸ ਅਤੇ ਤੇਜਾ ਫੂਡਜ ਦੇ ਸੀਈਓ ਮਨਦੀਪ ਸਿੰਘ ਬੈਂਸ ਅਤੇ ਪਰਿਵਾਰ ਨੇ ਹਿੱਸਾ ਲਿਆ। ਸ ਤਰਸੇਮ ਸਿੰਘ ਬੈਂਸ ਦੀ ਬੇਟੀ ਹਰਲੀਨ ਕੌਰ ਜੰਡਾ ਨੇ ਦੌੜ ਵਿਚ ਭਾਗ ਲੈਣ ਦੇ ਨਾਲ 19 ਹਜ਼ਾਰ 750 ਡਾਲਰ ਇਕੱਤਰ ਕੀਤੇ ਤੇ ਕੈਂਸਰ ਫੰਡ ਵਿਚ ਯੋਗਦਾਨ ਪਾਇਆ। ਹੋਰ ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਦੌੜ ਦੌਰਾਨ ਕੁਲ 18 ਮਿਲੀਅਨ ਡਾਲਰ ਇਕੱਤਰ ਕੀਤੇ ਗਏ। ਸੁਸਾਇਟੀ ਵਲੋਂ ਅਗਲੇ ਸਾਲ ਇਹ ਦੌੜ 3 ਅਕਤੂਬਰ 2027 ਨੂੰ ਆਯੋਜਨ ਕਰਨ ਦਾ ਐਲਾਨ ਵੀ ਕੀਤਾ ਗਿਆ।
