ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਕੁਆਂਟਲਨ ਪੀਜ਼ਾ ਦੇ ਮਾਲਕ ਸ ਸਤਨਾਮ ਸਿੰਘ ਮੈਂਗੀ, ਗੁਰਨੂਰ ਮੈਂਗੀ ਤੇ ਸਟਾਫ ਵਲੋਂ ਸਟਾਫ ਮੈਂਬਰ ਸ਼ੁਭਮ ਪੂਨੀਆ ਦੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼ੁਭਮ ਪੂਨੀਆ ਜਿਹਨਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਕੁਵਾਂਟਲਨ ਪੀਜਾ ਤੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕੀਤਾ, ਲੰਬੇ ਸਮੇਂ ਦੀ ਛੁੱਟੀ ਲੈਕੇ ਇੰਡੀਆ ਜਾ ਰਹੇ ਹਨ। ਹਰਿਆਣਾ ਨਾਲ ਸਬੰਧਿਤ ਇਸ ਨੌਜਵਾਨ ਦੀਆਂ ਸੇਵਾਵਾਂ ਦਾ ਸਨਮਾਨ ਕਰਦਿਆਂ ਸਤਨਾਮ ਸਿੰਘ ਮੈਂਗੀ ਤੇ ਸਟਾਫ ਵਲੋਂ ਵਿਸ਼ੇਸ਼ ਤੋਹਫੇ ਦੇਕੇ ਵਿਦਾਇਗੀ ਦਿੱਤੀ ਗਈ।

