Oct 21, 2026

ਕਿਹਾ : ਵੋਟਰਾਂ ਵੱਲੋਂ ਦਿੱਤਾ ਜਾ ਰਿਹੈ ਉਤਸ਼ਾਹਜਨਕ ਹੁੰਗਾਰਾ—

ਵੈਨਕੂਵਰ, (ਮਲਕੀਤ ਸਿੰਘ) — ਸਰੀ ਸਿਟੀ ਕੌਂਸਲ ਚੋਣਾਂ ਵਿੱਚ ਸਰੀ ਇਮੈਜਨ ਵੱਲੋਂ ਕੌਂਸਲਰ ਦੀ ਚੋਣ ਲੜ ਰਹੇ ਉੱਘੇ ਸਮਾਜ ਸੇਵੀ ਪਰਮਿੰਦਰ ਚੌਹਾਨ ਦੇ ਸਮਰਥਨ ਵਿੱਚ ਭਾਈਚਾਰੇ ਦੇ ਪ੍ਰਮੁੱਖ ਆਗੂਆਂ ਨੇ ਵੋਟਰਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਆਗੂਆਂ ਨੇ ਪਰਮਿੰਦਰ ਚੌਹਾਨ ਵੱਲੋਂ  ਸਮਾਜ ਸੇਵੀ ਕਾਰਜਾਂ ਵਿੱਚ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀ ਰਹੀਆਂ ਸੇਵਾਵਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਦੀ ਭਾਵਨਾ ਦਾ ਜ਼ਿਕਰ ਕੀਤਾ। ਚੌਹਾਨ ਦੇ ਚੋਣ ਦਫਤਰ ਵਿੱਚ ਆਯੋਜਿਤ ਇੱਕ ਚੋਣ ਮੀਟਿੰਗ ਦੌਰਾਨ ਉਨਾਂ ਨੂੰ ਜਿਤਾਉਣ ਦੀ ਅਪੀਲ ਕਰਨ ਵਾਲੇ ਆਗੂਆਂ ਵਿੱਚ ਹਰਭਜਨ ਕਾਹਲੋ, ਗੁਰਬਚਨ ਕਾਹਲੋ, ਰਣਦੀਪ ਸਿੰਘ ਆਲੂਵਾਲੀਆ, ਹਾਰਡੀ ਗਿੱਲ, ਬੇਅੰਤ ਸਿੰਘ ਗਿੱਲ,ਅੰਮ੍ਰਿਤਪਾਲ ਸਿੰਘ,ਹਰਜੋਤ ਸੰਧੂ,ਰਾਜਦੀਪ ਸੇਖੋ, ਗੁਰਜੀਤ ਬੱਲ,ਪ੍ਰੀਤ ਵਿਰਕ,ਗੁਰਪ੍ਰੀਤ ਸਿੱਧੂ ਬੰਟੀ,ਜਤਿੰਦਰ ਸਿੰਘ ਗਿੱਲ, ਸਿਮਰ ਸਿੰਘ ਘੁਮਾਣ ਅਤੇ ਅਮਨਦੀਪ ਸਿੰਘ ਸੰਘੇੜਾ ਦੇ ਨਾਮ ਜ਼ਿਕਰਯੋਗ ਹਨ
ਇਸ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਉਹ ਪਰਮਿੰਦਰ ਚੌਹਾਨ ਨੂੰ ਸਾਲ 1995 ਤੋਂ ਜਾਣਦੇ ਹਨ ਅਤੇ ਇਸ ਲੰਮੇ ਸਮੇਂ ਦੌਰਾਨ ਉਨ੍ਹਾਂ ਨੂੰ ਭਾਈਚਾਰੇ ਦੀ ਸੇਵਾ ਕਰਦਿਆਂ ਦੇਖਿਆ ਹੈ। ਉਨ੍ਹਾਂ ਅਨੁਸਾਰ, ਪਰਮਿੰਦਰ ਚੌਹਾਨ ਅਜਿਹੇ ਵਿਅਕਤੀ ਹਨ ਜੋ ਕਿਸੇ ਨੂੰ ਵੀ ਲੋੜ ਪੈਣ ’ਤੇ ਮਦਦ ਕਰਨ ਲਈ ਤਿਆਰ ਰਹਿੰਦੇ ਹਨ।

ਉਨਾਂ ਸਮੂਹਿਕ ਤੌਰ ਤੇ ਇਹ ਵੀ ਕਿਹਾ ਕਿ ਭਾਈਚਾਰੇ ਦੇ ਕੰਮਾਂ ਵਿੱਚ ਸਰਗਰਮ ਰਹਿਣ ਵਾਲੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਵਾਲੇ ਵਿਅਕਤੀਆਂ ਨੂੰ ਸਥਾਨਕ ਰਾਜਨੀਤੀ ਵਿੱਚ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਸਰੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪਰਮਿੰਦਰ ਚੌਹਾਨ ਨੂੰ ਆਪਣੀਆ ਕੀਮਤੀ ਵੋਟਾਂ ਪਾਉਣ
ਅਖੀਰ ਵਿੱਚ ਉਕਤ ਆਗੂਆਂ ਨੇ ਦਾਅਵਾ ਕੀਤਾ ਕਿ ਪਰਮਿੰਦਰ ਚੌਹਾਨ ਦੀ ਚੋਣ ਮੁਹਿੰਮ ਦੌਰਾਨ ਕਈ ਪਰਿਵਾਰਾਂ ਨਾਲ ਵਿਚਰਦਿਆਂ ਉਹਨਾਂ ਨੂੰ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ ਜਿਸ ਕਾਰਨ  ਚੌਹਾਨ ਦੀ ਜਿੱਤ ਹੋਣੀ ਤੈਅ ਹੈ

ਕੈਪਸ਼ਨ ਪਰਮਿੰਦਰ ਚੌਹਾਨ ਦੀ ਚੋਣ ਮੁਹਿੰਮ ਸਬੰਧੀ ਗੱਲਬਾਤ ਕਰਦੇ ਹੋਏ ਵੱਖ ਵੱਖ ਆਗੂ-

Leave a Reply

Your email address will not be published. Required fields are marked *