Nov 13, 2026

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਵਿਚ ਵਸਦੀ ਪਿੰਡ ਦਾਊਧਰ ਦੀ ਸੰਗਤ ਵਲੋਂ ਬਾਬਾ ਹੀਰਾ ਲਾਲ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਗੁਰਦੁਆਰਾ ਕਲਗੀਧਰ ਸਾਹਿਬ ਵਿੰਨੀਪੈਗ ਵਿਖੇ ਸ੍ਰੀ ਆਖੰਡ ਪਾਠ ਦੇ ਪ੍ਰਕਾਸ਼ ਕਰਵਾਏ ਗਏ ਜਿਸਦੇ ਭੋਗ ਪਾਏ ਗਏ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸ ਕਰਮਜੀਤ ਸਿੰਘ ਸਿੱਧੂ ਪਰਿਵਾਰ ਸਮੇਤ ਸਰੀ (ਬੀਸੀ) ਤੋਂ ਪੁੱਜੇ ਤੇ ਹਾਜ਼ਰੀਆਂ ਲਗਵਾਈਆਂ। ਦਾਊਧਰ ਦੀਆਂ ਸੰਗਤਾਂ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।