ਐਡਮਿੰਟਨ-ਇਕ ਸੰਗਠਨ ਜਿਹੜਾ ਅਲਬਰਟਾ ਵਿਚ ਡਾਕਟਰਾਂ ਦੀ ਪ੍ਰਤੀਨਿਧਤਾ ਕਰਦਾ ਹੈ ਵਲੋਂ ਕੀਤੇ ਸਰਵੇਖਣ ਵਿਚ ਸੰਕੇਤ ਮਿਲਿਆ ਕਿ ਜੇਕਰ ਅਲਬਰਟਾ ਕੈਨੇਡੀਅਨ ਸੰਘ (ਕਨਫੈਡਰੇਸ਼ਨ) ਨੂੰ ਛੱਡਦਾ ਹੈ ਤਾਂ ਸੈਂਕੜੇ ਡਾਕਟਰ ਸੂਬੇ ਵਿਚ ਆਪਣੀ ਪ੍ਰੈਕਟਿਸ ਨਹੀਂ ਕਰਨਗੇ। ਅਲਬਰਟਾ ਮੈਡੀਕਲ ਐਸੋਸੀਏਸ਼ਨ ਵਲੋਂ 1649 ਡਾਕਟਰਾਂ ’ਤੇ ਸਰਵੇਖਣ ਕੀਤਾ ਗਿਆ ਜਿਸ ਵਿਚੋਂ 15 ਫ਼ੀਸਦੀ ਨੇ ਕਿਹਾ ਕਿ ਜੇਕਰ ਅਲਬਰਟਾ ਸੁਤੰਤਰ ਦੇਸ਼ ਬਣ ਜਾਂਦਾ ਹੈ ਤਾਂ ਉਹ ਇਥੇ ਹੀ ਰਹਿ ਕੇ ਪ੍ਰੈਕਟਿਸ ਕਰਨਗੇ ਅਤੇ ਇਕ ਚੌਥਾਈ ਤੋਂ ਵੀ ਘੱਟ ਇਸ ਬਾਰੇ ਅਨਿਸ਼ਚਤ ਹਨ ਉਹ ਕੀ ਕਰਨਗੇ। ਉਹ ਡਾਕਟਰ ਜਿਨ੍ਹਾਂ ਨੇ ਸੂਬਾ ਤੋਂ ਜਾਣ ਦਾ ਫ਼ੈਸਲਾ ਕੀਤਾ ਨੇ ਕਿਹਾ ਕਿ ਉਹ ਕੈਨੇਡਾ ਦੇ ਕਿਸੇ ਦੂਸਰੇ ਸੂਬੇ ਜਾਂ ਟੈਰੀਟਰੀ ਵਿਚ ਚਲੇ ਜਾਣਗੇ ਜਦਕਿ ਕੁਝ ਫ਼ੀਸਦੀ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਹੋ ਜਾਣਗੇ ਜਾਂ ਮੈਡੀਕਲ ਖੇਤਰ ਛੱਡ ਜਾਣਗੇ। ਸਰਵੇਖਣ ਦੇ ਨਤੀਜੇ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਹੇਡੀ ਫੈਲ ਵਲੋਂ ਜਾਰੀ ਇਕ ਪੱਤਰ ਵਿਚ ਪ੍ਰਕਾਸ਼ਤ ਕੀਤੇ ਗਏ ਹਨ। ਇਹ ਪੱਤਰ 19 ਅਕਤੂਬਰ ਨੂੰ ਹੋਣ ਵਾਲੀ ਰਾਏਸ਼ਮਾਰੀ ਤੋਂ ਪਹਿਲਾਂ ਪੰਜ ਦਿਨ ਚੱਲਣ ਵਾਲੀ ਪੇਸ਼ਗੀ ਵੋਟਿੰਗ ਦੇ ਪਹਿਲੇ ਦਿਨ ਸਾਹਮਣੇ ਆਇਆ ਹੈ। ਫੈਲ ਨੇ ਕਿਹਾ ਕਿ ਅਲਬਰਟਾ ਵੋਟਿੰਗ ਲਈ ਤਿਆਰ ਹੈ ਅਤੇ ਏਐਮਏ ਮਹੱਤਵਪੂਰਣ ਸਵਾਲ ’ਤੇ ਕੇਂਦਰਿਤ ਹੈ ਕਿ ਰਾਏਸ਼ਮਾਰੀ ਦੇ ਨਤੀਜੇ ਮਰੀਜ਼ਾਂ, ਡਾਕਟਰਾਂ ਅਤੇ ਅਲਬਰਟਾ ਦੇ ਸਿਹਤ ਸੰਭਾਲ ਪ੍ਰਣਾਲੀ ਲਈ ਕੀ ਮਾਇਨੇ ਰੱਖਣਗੇ।
