Oct 18, 2026

ਵੈਨਕੂਵਰ ( ਦੇ ਪ੍ਰ ਬਿ)-ਵੈਨਕੂਵਰ ਦੀ ‘ਗ੍ਰੀਨ ਪਾਰਟੀ’ ਦੇ ਪੀਟ ਫਰਾਈ ਬ੍ਰਿਟਿਸ਼ ਕੋਲੰਬੀਆ  ਦੇ ਸਭ ਤੋਂ ਵੱਡੇ ਸ਼ਹਿਰ, ਵੈਨਕੂਵਰ ਦੇ ਨਵੇਂ ਮੇਅਰ ਬਣ ਗਏ ਹਨ। ਬੀਤੀ ਰਾਤ 4 ਲੱਖ 72665 ਰਜਿਸਟਰਡ ਵੋਟਰ ਵਾਲੇ ਸ਼ਹਿਰ ਦੇ ਆਏ ਚੋਣ ਨਤੀਜਿਆਂ ਮੁਤਾਬਿਕ ਅਨੁਸਾਰ ਪੀਟ ਫਰਾਈ ਨੇ ‘ਏ.ਬੀ.ਸੀ. ਵੈਨਕੂਵਰ’ ਦੇ ਮੌਜੂਦਾ ਮੇਅਰ ਕੇਨ ਸਿਮ ਨੂੰ 31,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।
ਪੀਟ ਫਰਾਈ ਨੂੰ 98494 ਵੋਟਾਂ ਮਿਲੀਆਂ ਸਨ, ਜਦਕਿ ਸਿਮ ਨੂੰ 67467 ਵੋਟਾਂ ਪ੍ਰਾਪਤ ਹੋਈਆਂ।
ਸ਼ਨੀਵਾਰ (17 ਅਕਤੂਬਰ) ਰਾਤ 10:30 ਵਜੇ ਤੋਂ ਕੁਝ ਸਮਾਂ ਬਾਅਦ, ਫਰਾਈ ਨੇ ਆਪਣੀ ਜਿੱਤ ਤੋਂ ਬਾਅਦ ਬੋਲਦਿਆਂ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ।
ਇਸ ਤੋਂ ਕੁਝ ਸਮਾਂ ਬਾਅਦ ਹੀ, ਕੇਨ ਸਿਮ ਨੇ ਆਪਣੀ ਹਾਰ ਸਵੀਕਾਰ ਕਰਦਿਆਂ ਭਾਸ਼ਣ ਦਿੱਤਾ। ਉਹ ਪਹਿਲੀ ਵਾਰ 2022 ਵਿੱਚ ਚੁਣੇ ਗਏ ਸਨ, ਜਦੋਂ ਉਨ੍ਹਾਂ ਨੇ ਉਸ ਸਮੇਂ ਦੇ ਮੇਅਰ ਕੈਨੇਡੀ ਸਟੀਵਰਟ ਨੂੰ ਹਰਾਇਆ ਸੀ। ਪੀਟ ਫਰਾਈ, ਵੈਨਕੂਵਰ ਸੈਂਟਰ ਤੋਂ ਲਿਬਰਲ ਸੰਸਦ ਮੈਂਬਰ  ਹੈਡੀ ਫਰਾਈ ਦੇ ਪੁੱਤਰ ਹਨ।
ਨਵੀਂ ਕੌਂਸਲ ਵਿੱਚ ਵੱਖ-ਵੱਖ ਸਿਆਸੀ ਸਲੇਟਾਂ ਦੇ ਨੁਮਾਇੰਦੇ ਸ਼ਾਮਲ ਹਨ, ਜਿਨ੍ਹਾਂ ਵਿੱਚ COPE, ਗ੍ਰੀਨ ਪਾਰਟੀ, ਵਨ-ਸਿਟੀ ਅਤੇ ਏ.ਬੀ.ਸੀ. ਵੈਨਕੂਵਰ ਦੇ ਕੌਂਸਲਰ ਸ਼ਾਮਲ ਹਨ।
ਇਹਨਾਂ ਵਿਚ  COPE ਦੇ ਸੀਨ ਓਰ (51,777), ਗ੍ਰੀਨ ਪਾਰਟੀ ਦੀ ਐਨੇਟ ਰਿਲੀ (47,854), COPE ਦੀ ਕਲੋਈ ਲੈਸਲੀ (42,554), COPE ਦੀ ਦੇਵਯਾਨੀ ਸਿੰਘ (41,031), ਵਨ-ਸਿਟੀ ਦੀ ਲੂਸੀ ਮੈਲੋਨੀ (39,756), ਗ੍ਰੀਨ ਪਾਰਟੀ ਦੀ ਸਟੈਫਨੀ ਸਮਿਥ (38,498), COPE ਦੇ ਸੋਲੋਮਨ ਯੀ-ਕੀਰਨ (38,013), ਗ੍ਰੀਨ ਪਾਰਟੀ ਦੇ ਕੈਮਿਲ ਡੁਮੋਂਟ (37,514), ਏ.ਬੀ.ਸੀ. ਵੈਨਕੂਵਰ ਦੇ ਮਾਈਕ ਕਲਾਸਨ (36,927) ਅਤੇ ਏ.ਬੀ.ਸੀ. ਵੈਨਕੂਵਰ ਦੀ ਜੋਇਸ ਗਿਲੇਸਪੀ (35,218) ਜੇਤੂ ਰਹੇ।

ਮੈਟਰੋ ਵੈਨਕੂਵਰ ਦੀਆਂ ਹੋਰ ਸਿਟੀ ਕੌੱਸਲਾਂ ਦੇ ਨਤੀਜੇ ਇਸ ਪ੍ਰਕਾਰ ਰਹੇ-

ਰਿਚਮੰਡ ਸਿਟੀ ਕੌਂਸਲ ਤੋਂ ਮੇਅਰ ਲਈ ਰੌਬ ਹਾਵਰਡ ਜੇਤੂ ਰਹੇ। ਉਹਨਾਂ ਨੇ 19676 ਵੋਟਾਂ ਨਾਲ ਅਲੈਕਸਾ ਲੂ ( 18796) ਨੂੰ ਹਰਾਇਆ। ਇਥੇ ਕੈਸ਼ ਹੀਡ 11,111 ਵੋਟਾਂ ਨਾਲ ਲੈਕੇ ਤੀਸਰੇ ਸਥਾਨ ਤੇ ਰਹੇ।

ਨਿਊ ਵੈਸਟ ਮਿਨਸਟਰ ਤੋਂ -ਡੈਨੀਅਲ ਫੌਨਟੇਨ ਜੇਤੂ ਰਹੇ। ਉਹਨਾਂ ਨੇ ਮੇਅਰ ਦੀ ਪਦਵੀ ਲਈ 12361 ਵੋਟਾਂ ਲੈਕੇ ਪੈਟਰਿਕ ਜੌਹਨਸਟਨ (10,128) ਨੂੰ ਹਰਾਇਆ। ਇਥੋ ਪੰਜਾਬੀ ਉਮੀਦਵਾਰ ਪੌਲ ਮਿਨਹਾਸ 10847 ਵੋਟਾਂ ਲੈਕੇ ਕੌਂਸਲਰ ਚੁਣੇ ਗਏ।

ਬਰਨਬੀ ਸਿਟੀ ਕੌਂਸਲ ਲਈ ਮਾਈਕ ਹਰਲੀ 28946 ਵੋਟਾਂ ਲੈਕੇ ਮੇਅਰ ਬਣੇ। ਉਹਨਾਂ ਹੈਮਾਨ ਯਿਪ ਨੂੰ ( 9250 ਵੋਟਾਂ) ਨੂੰ ਹਰਾਇਆ। ਸਿਟੀ ਦੇ 8 ਕੌੰਸਲਰਾਂ ਵਿਚ ਇਕ ਪੰਜਾਬੀ ਉਮੀਦਵਾਰ ਕਿਰਨ ਸਿੰਘ 13209 ਵੋਟਾਂ ਨਾਲ ਜੇਤੂ ਰਹੇ। ਅਵਤਾਰ ਸਿੰਘ ਢੀਂਡਸਾ 6854 ਵੋਟਾਂ ਹਾਸਲ ਕੀਤੀਆਂ।

ਰਿਚਮੰਡ ਤੋਂ ਜੇਤੂ ਰਹੇ ਰੌਬ ਹਾਵਰਡ ਨੂੰ ਵਧਾਈ ਦਿੰਦੇ ਹੋਏ ਅਲੈਕਸਾ ਲੂ।

ਨਿਊ ਵੈਸਟ ਮਿਨਸਟਰ ਤੋਂ ਜੇਤੂ ਰਹੇ ਡੈਨੀਅਲ ਫੌਨਟੇਨ ।

ਬਰਨਬੀ ਤੋਂ ਜੇਤੂ ਰਹੇ ਮਾਈਕ ਹਰਲੀ।

Leave a Reply

Your email address will not be published. Required fields are marked *