Oct 18, 2026

ਸਿਟੀ ਵਿਚ ਮੈਕ ਤੇ ਟਾਉਨਸ਼ਿਪ ਵਿਚ ਲੰਡਗਰੇਨ ਮੇਅਰ ਬਣੇ-

ਲੈਂਗਲੀ- ਸਰੀ ਦੇ ਗਵਾਂਢੀ ਸ਼ਹਿਰ ਲੈਂਗਲੀ ਸਿਟੀ ਵਿਚ  ਮੌਜੂਦਾ ਮੇਅਰ ਨਾਥਨ ਪਚਾਲ ਨੂੰ ਹਰਾਕੇ ਡੈਲਨੀ ਮੈਕ ਨਵੀਂ  ਮੇਅਰ ਚੁਣੀ ਗਈ ਹੈ। ਮੈਕ ਨੂੰ 3753 ਵੋਟਾਂ ਜਦੋਂਕਿ ਪਚਾਲ ਨੂੰ 2411 ਵੋਟਾਂ ਮਿਲੀਆਂ। ਸਾਬਕਾ ਕੌਂਸਲਰ ਡੇਲੇਨੀ ਮੈਕ ਨੇ ਪਾਚਲ ਨੂੰ 1,300 ਵੋਟਾਂ ਦੇ ਫਰਕ ਨਾਲ ਹਰਾਕੇ ਜਨਤਕ ਸੁਰੱਖਿਆ ਦੇ ਨਾਲ ਸ਼ਹਿਰ ਦੇ ਵਿਕਾਸ ਨੂੰ ਮੁੱਖ ਮੁੱਦਾ ਬਣਾਇਆ ਹੈ। ਉਸਦੇ ਨਾਲ 6 ਕੌਂਸਲਰ ਚੁਣੇ ਗਏ ਹਨ ਜਿਹਨਾਂ ਵਿਚ

ਫਲਿਟਨ ਐਂਡਰਿਊ, ਹਾਈਲੈਂਡਜ਼ ਮਾਈਕਲ, ਥੌਮਸਨ ਸਕੌਟ, ਔਰਲੈਂਡੋ ਰਿਕ , ਜੈਂਕਿਨਜ਼ ਹੈਦਰ ਤੇ ਭਾਰਤੀ ਮੂਲ ਦੀ ਸਿਮੀ ਰਾਜਪੂਤ ਸ਼ਾਮਿਲ ਹੈ।

ਇਸੇ ਤਰਾਂ ਲੈਂਗਲੀ ਟਾਊਨਸ਼ਿਪ ਵਿਚ ਸਿਆਸਤ ਵਿਚ ਨਵੇਂ ਆਏ ਜੈ ਲੰਡਗਰੇਨ ਨੇ ਮੌਜੂਦਾ ਮੇਅਰ ਐਰਿਕ ਵੁੱਡਵਾਰਡ ਨੂੰ ਹਰਾ ਦਿੱਤਾ ਹੈ। ਉਸਦੀ ਇਹ ਜਿੱਤ 3000 ਤੋਂ ਵੱਧ ਵੋਟਾਂ ਨਾਲ ਹੋਈ ਹੈ। ਜੈ ਲੰਡਗ੍ਰੇਨ ਨੂੰ ਕੁਲ 18302 ਵੋਟਾਂ ਮਿਲੀਆਂ ਜਦੋਂਕਿ ਐਰਿਕ ਵੁੱਡਵਾਰਡ ਨੂੰ 15,459 ਵੋਟਾਂ ਪਈਆਂ। 8 ਮੈਂਬਰੀ ਕੌੰਸਲ ਵਿਚ ਲੰਡਗਰੇਨ ਦੀ ਲੈਂਗਲੀ ਸਟ੍ਰੌਂਗ ਟੀਮ ਦੇ ਛੇ ਮੈਂਬਰ ਜਿੱਤੇ ਹਨ। ਇਹਨਾਂ ਵਿਚ

ਮਾਰਗਰੇਟ ਕੁੰਸਟ, ਬਾਰਬ ਮਾਰਟੇਨਜ਼, ਬਲੇਅਰ ਵਿਟਮਾਰਸ਼,  ਕਿਮ ਰਿਕਟਰ, ਟੇਰੇਸਾ ਟਾਊਨਸਲੇ, ਲੌਰੇਨ ਚਾਲਸ, ਮਾਈਕਲ ਪ੍ਰੈਟ ਤੇ ਸਟੀਵ ਫਰਗੂਸਨ ਸ਼ਾਮਿਲ ਹਨ। ਇਥੇ ਪੰਜਾਬੀ ਉਮੀਦਵਾਰ ਸਰਬ ਰਾਏ ਨੂੰ 8721 ਵੋਟਾਂ ਮਿਲੀਆਂ ਤੇ ਕੌਸਲਰ ਬਣਨ ਵਿਚ ਸਫਲ ਨਹੀ ਹੋਏ।

ਲੈਂਗਲੀ ਸਿਟੀ ਤੋਂ ਕੌਂਸਲਰ ਚੁਣੀ ਗਈ ਸਿਮੀ ਰਾਜਪੂਤ।

Leave a Reply

Your email address will not be published. Required fields are marked *