Oct 23, 2026

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਦੇ ਉਘੇ ਸਿੱਖ ਆਗੂ ਤੇ ਰਾਏ ਟਰਾਂਸਪੋਰਟ ਦੇ ਸੀਈਓ ਸ ਕਰਨੈਲ ਸਿੰਘ ਰਾਏ ਤੇ ਸਾਥੀਆਂ ਵਲੋਂ ਸਰੀ ਦੇ ਕੰਸਰਵੇਟਿਵ ਉਮੀਦਵਾਰਾਂ ਦੇ ਸਮਰਥਨ ਵਿਚ ਮੀਟ ਐਂਡ ਗਰੀਟ ਪ੍ਰੋਗਰਾਮ ਦਾ ਰਾਏ ਟਰਾਂਸਪੋਰਟ ਦੇ ਯਾਰਡ 17710-97 ਐਵਨਿਊ ਵਿਖੇ ਕੀਤਾ ਗਿਆ। ਇਸ ਮੌਕੇ ਪੁੱਜੇ ਕੰਸਰਵੇਟਿਵ ਉਮੀਦਵਾਰਾਂ ਵਿਚ ਸਰੀ ਨਿਊਟਨ ਤੋਂ ਡਾ ਹਰਜ ਧਾਲੀਵਾਲ, ਸਰੀ ਨੌਰਥ ਤੋਂ ਮਨਦੀਪ ਧਾਲੀਵਾਲ, ਸਰੀ ਗਿਲਫੋਰਡ ਤੋਂ ਗੈਰੀ ਥਿੰਦ, ਸਰੀ ਪੈਨੋਰਾਮਾ ਤੋਂ ਬਰਾਇਨ ਟੈਪਰ, ਸਰੀ ਸਰਪੈਨਟਾਈਨ ਤੋਂ ਜੈਸੀ ਸਹੋਤਾ, ਸਰੀ ਕਲੋਵਰਡੇਲ ਤੋਂ ਨਿਕੋਲਸ ਕਾਰਟਮਲ ਦਾ ਸ ਕਰਨੈਲ ਸਿੰਘ ਰਾਏ ਤੇ ਉਹਨਾਂ ਦੇ ਸਾਥੀਆਂ ਨੇ ਭਰਵਾਂ ਸਵਾਗਤ ਕੀਤਾ। ਮੰਚ ਸੰਚਾਲਕ ਦੀ ਜਿੰਮੇਵਾਰੀ ਨਿਭਾਉਂਦਿਆਂ ਅਵਤਾਰ ਸਿੰਘ ਗਿੱਲ ਨੇ ਸਾਰੇ ਉਮੀਦਵਾਰਾਂ ਦੀ ਹਾਜ਼ਰ ਲੋਕਾਂ ਨਾਲ ਜਾਣ ਪਹਿਚਾਣ ਕਰਵਾਈ। ਇਸ ਮੌਕੇ ਕੰਸਰਵੇਟਿਵ ਉਮੀਦਵਾਰਾਂ ਨੇ ਸੰਬੋਧਨ ਕਰਦਿਆਂ ਬੀ ਸੀ ਐਨ ਡੀ ਪੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਪਛਾੜਨ ਅਤੇ ਸੂਬੇ ਵਿਚ ਬੀਸੀ ਕੰਸਰਵੇਟਿਵ ਸਰਕਾਰ ਬਣਾਉਣ ਦੀ ਅਪੀਲ ਕੀਤੀ। ਉਹਨਾਂ ਨੇ ਡੇਵਿਡ ਈਬੀ ਵਲੋਂ ਇਸ ਸੰਕਟ ਦੀ ਘੜੀ ਵਿਚ ਸੂਬੇ ਦੇ ਲੋਕਾਂ ਉਪਰ ਅਚਾਨਕ ਚੋਣਾਂ ਥੋਪਣ ਅਤੇ ਲੱਖਾਂ ਮਿਲੀਅਨ ਡਾਲਰ ਫਜ਼ੂਲ ਖਰਚੇ ਜਾਣ ਅਤੇ ਲੋਕਾਂ ਤੇ ਭਾਰੀ ਆਰਥਿਕ ਬੋਝ ਪਾਉਣ ਲਈ ਜਿੰਮੇਵਾਰ ਠਹਿਰਾਇਆ। ਇਸ ਮੌਕੇ ਕਰਨੈਲ ਸਿੰਘ ਰਾਏ ਤੇ ਪ੍ਰਬੰਧਕਾਂ ਨੇ ਆਏ ਸਾਰੇ ਸਮਰਥਕਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *