Nov 5, 2026

ਵੈਨਕੂਵਰ, 4 ਨਵੰਬਰ (ਮਲਕੀਤ ਸਿੰਘ)-  ਇੱਕ ਔਰਤ ਵੱਲੋਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸੜਕ ਕਿਨਾਰੇ ਬੱਚੀ ਨੂੰ ਜਨਮ ਦੇਣ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਮਾਰਿਸਾ ਰੌਸ ਨਾਂ ਦੀ ਔਰਤ ਨੇ ਕੈਮਲੂਪਸ ਦੇ ਹਸਪਤਾਲ ਜਾਂਦੇ ਸਮੇਂ ਹਾਈਵੇਅ ਨੰਬਰ 24 ਦੇ ਕਿਨਾਰੇ ਆਪਣੀ ਚੌਥੀ ਸੰਤਾਨ ਨੂੰ ਜਨਮ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਰਿਸਾ ਰੌਸ ਬ੍ਰਿਜ ਲੇਕ ਤੋਂ ਵਾਹਨ ਰਾਹੀ ਕੈਮਲੂਪਸ ਵੱਲ ਜਾ ਰਹੀ ਸੀ। ਇਸ ਦੌਰਾਨ ਉਸ ਨੂੰ ਜਣੇਪੇ ਦੀਆਂ ਪੀੜਾਂ ਸ਼ੁਰੂ ਹੋ ਗਈਆਂ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਚੀ ਦਾ ਜਨਮ ਹੋ ਗਿਆ। ਮਾਰਿਸਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਚੌਥੀ ਸੰਤਾਨ ਦਾ ਜਨਮ ਕਿਸੇ ਹਸਪਤਾਲ ਦੀ ਬਜਾਏ ਹਾਈਵੇਅ ਦੇ ਕਿਨਾਰੇ ਹੋਵੇਗਾ।
ਇਸ ਅਣਕਿਆਸੀ ਘਟਨਾ ਨੇ ਮਾਰਿਸਾ ਅਤੇ ਉਸ ਦੇ ਪਰਿਵਾਰ ਲਈ ਬੱਚੀ ਦੇ ਜਨਮ ਨੂੰ ਇੱਕ ਅਜਿਹਾ ਯਾਦਗਾਰੀ ਪਲ ਬਣਾ ਦਿੱਤਾ, ਜਿਸ ਨੂੰ ਉਹ ਸ਼ਾਇਦ ਕਦੇ ਨਹੀਂ ਭੁੱਲ ਸਕਣਗੇ।

ਕੈਪਸ਼ਨ : ਹਾਈਵੇਅ ਕਿਨਾਰੇ ਜਨਮੀ ਆਪਣੀ ਨਵਜੰਮੀ ਧੀ  ਨੂੰ ਗੋਦ ਵਿੱਚ ਚੁੱਕੀ ਮਾਰਿਸਾ ਰੌਸ।

Leave a Reply

Your email address will not be published. Required fields are marked *