Nov 18, 2026

ਵੈਨਕੂਵਰ (ਜੁਗਿੰਦਰ ਸਿੰਘ ਸੂੰਨੜ)- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ 15 ਨਵੰਬਰ ਐਤਵਾਰ ਨੂੰ ਸਾਰਾ ਦਿਨ ਲੰਗਰਾਂ ਦੀ ਸੇਵਾ ਭੱਟੀ ਪਰਿਵਾਰ ਵੱਲੋਂ ਕਰਾਈ ਗਈ। ਸ. ਸੁਰਜੀਤ ਸਿੰਘ ਭੱਟੀ ਜੋ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਰਿਕਾਰਡਿੰਗ ਸਕੱਤਰ ਦੀਆਂ ਸੇਵਾਵਾਂ ਨਿਭਾ ਰਹੇ ਹਨ, ਗੁਰੂਘਰ ਦੇ ਬਹੁਤ ਸ਼ਰਧਾਲੂ ਅਤੇ ਮਿਲਾਪੜੇ ਵਿਅਕਤੀ ਹਨ। ਇਨਾਂ ਨੇ ਭਾਰਤੀ ਫੌਜ ਵਿਚ 23 ਸਾਲ ਦੇਸ ਪ੍ਰਤੀ ਸੇਵਾਵਾਂ ਨਿਭਾਈਆਂ ਹਨ। ਇਨ੍ਹਾ ਦੇ ਵਿਆਹ ਦੀ 60ਵੀਂ ਵਰੇਗੰਢ ਗੁਰੂਘਰ ਵਿਖੇ ਮਨਾਈ ਗਈ । ਇਨ੍ਹਾਂ ਨੇ 50ਵੀਂ ਵਰੇਗੰਢ ਭਾਰਤ (ਪੰਜਾਬ) ਆਪਣੇ ਘਰ ਮਨਾਈ ਸੀ। ਪਰਿਵਾਰ ਦੇ ਸਾਕ ਸਬੰਧੀ ਸ਼ੁਭ ਇਛਾਵਾਂ ਦੇਣ ਲਈ  ਗੁਰੂ ਘਰ ਪਹੁੰਚੇ। ਬੇਟੀ ਹਰਮਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਇੰਦਰਜੀਤ ਸਿੰਘ ਵਿਸ਼ੇਸ ਤੌਰ ਤੇ ਟਰਾਂਟੋ ਤੋਂ ਪਹੁੰਚੇ ਹੋਏ ਸਨ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਤੇ ਪ੍ਰਬੰਧਕ ਕਮੇਟੀ ਵੱਲੋਂ 60ਵੀਂ ਸਾਲਗਿਰਾਹ ਸਬੰਧੀ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਪਰਿਵਾਰ ਵੱਲੋਂ ਸ਼ਰਧਾ ਪਿਆਰ ਤੇ ਸਤਿਕਾਰ ਨਾਲ ਲੰਗਰਾਂ ਵਿਚ ਸੇਵਾ ਕੀਤੀ ਗਈ। ਭੱਟੀ ਪਰਿਵਾਰ ਵੱਲੋਂ ਸਾਰੇ ਰਿਸ਼ਤੇਦਾਰਾਂ ਤੇ ਸਬੰਧੀਆਂ ਦਾ ਧੰਨਵਾਦ ਕੀਤਾ ਗਿਆ।

ਬੇਟੇ ਜਗਜੋਤ ਸਿੰਘ ਸੰਘਾ ਦਾ 16 ਵਾ ਜਨਮ ਦਿਨ  ਮਨਾਇਆ-


ਵੈਨਕੂਵਰ (ਜੁਗਿੰਦਰ ਸਿੰਘ ਸੂੰਨੜ)- 14 ਨਵੰਬਰ ਸ਼ਾਮ ਦੇ ਲੰਗਰਾਂ ਦੀ ਸੇਵਾ ਸੰਘਾ ਪਰਿਵਾਰ ਵੱਲੋਂ ਬੇਟੇ ਜਗਜੋਤ ਸਿੰਘ ਸੰਘਾ ਦੇ 16ਵੇਂ ਜਨਮ ਦਿਨ ਦੀ ਖੁਸ਼ੀ ਵਿਚ ਕਰਾਈ ਗਈ। ਜਗਜੋਤ ਸਿੰਘ ਜੋ ਬੇਟਾ ਹੈ ਚਰਨਜੀਤ ਸਿੰਘ ਸੰਘਾ ਤੇ ਪਲਵਿੰਦਰ ਕੌਰ ਸੰਘਾ ਦਾ ਪੋਤਰਾ ਹੈ ਕੇਵਲ ਸਿੰਘ ਤੇ ਬਲਦੇਵ ਕੌਰ ਸੰਘਾ ਦਾ ਦੋਹਤਰਾ ਹੈ ਪਰਮਜੀਤ ਸਿੰਘ ਢਿੱਲੋਂ ਤੇ ਦਰਸ਼ਨ ਕੌਰ ਢਿੱਲੋਂ ਦਾ। ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ । ਗਿਆਨੀ ਜੀ ਵੱਲੋਂ ਬੇਟੇ ਦੀ ਲੰਮੀ ਉਮਰ, ਉਚੇਰੀ ਵਿੱਦਿਆ, ਤੇ ਚੰਗੀ ਸੰਗਤ ਦੀ ਅਰਦਾਸ ਕੀਤੀ ਗਈ। ਕੀਰਤਨੀ ਜਥੇ ਵੱਲੋਂ ਅਸੀਸ ਦੇ ਕੇ ਸ਼ਬਦ ਗਾਇਨ ਕੀਤੇ ਗਏ। ਪ੍ਰਬੰਧਕ ਕਮੇਟੀ ਵੱਲੋਂ ਜਰਨੈਲ ਸਿੰਘ ਭੰਡਾਲ (ਸੈਕਟਰੀ) ਵੱਲੋਂ ਬੇਟੇ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਸਮੂਹ ਪਰਿਵਾਰਕ ਮੈਂਬਰਾਂ ਨਾਲ ਯਾਦਗਾਰੀ ਤਸਵੀਰਾਂ ਲਈਆਂ ਗਈਆਂ। ਪਰਿਵਾਰ ਵੱਲੋਂ ਸ਼ਰਧਾ ਪਿਆਰ ਸਤਿਕਾਰ ਨਾਲ ਲੰਗਰ ਦੀ ਸੇਵਾ ਕੀਤੀ ਗਈ।

ਬੇਟੀ ਰੀਤਵੀਰ ਕੌਰ ਭੱਟੀ ਦਾ 16 ਵਾਂ ਜਨਮ ਦਿਨ ਮਨਾਇਆ-


ਵੈਨਕੂਵਰ (ਜੁਗਿੰਦਰ ਸਿੰਘ ਸੂੰਨੜ)- 15 ਨਵੰਬਰ ਐਤਵਾਰ ਨੂੰ ਬੇਟੀ ਰੀਤਵੀਰ ਕੌਰ ਭੱਟੀ ਦਾ 16ਵਾਂ ਜਨਮ ਦਿਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਮਨਾਇਆ ਗਿਆ। ਰੀਤਵੀਰ ਕੌਰ ਜੋ ਬੇਟੀ ਹੈ ਗੁਰਦੀਪ ਸਿੰਘ ਭੱਟੀ ਅਤੇ ਮਨਦੀਪ ਕੌਰ ਭੱਟੀ ਦੀ, ਪੋਤਰੀ ਹੈ ਸੁਰਜੀਤ ਸਿੰਘ ਭੱਟੀ ਤੇ ਨਿਰਮਲ ਕੌਰ ਭੱਟੀ ਦੀ। ਪ੍ਰਵਾਰ ਵੱਲੋਂ ਸਾਰੇ ਦਿਨ ਦੇ ਲੰਗਰਾਂ ਦੀ ਸੇਵਾ ਕਰਾਈ ਗਈ। ਗਿਆਨੀ ਜੀ ਨੇ ਬੇਟੀ ਦੀ ਲੰਮੀ ਉਮਰ ਉਚੇਰੀ ਵਿਦਿਆ, ਚੰਗੀ ਸੰਗਤ ਦੀ ਅਰਦਾਸ ਬੇਨਤੀ ਕੀਤੀ। ਕੀਰਤਨੀ ਜਥੇ ਵੱਲੋਂ ਅਸੀਸ ਦੇ ਸ਼ਬਦ ਗਾਇਨ ਕੀਤੇ ਗਏ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਤੇ ਪ੍ਰਬੰਧਕ ਕਮੇਟੀ ਵੱਲੋ ਬੱਚੀ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਪਰਿਵਾਰ ਦੇ ਸੱਦੇ ਤੇ ਧਾਲੀਵਾਲ ਅਤੇ ਸੇਖੋ ਪਰਿਵਾਰ ਗੁਰੂ ਘਰ ਪਹੁੰਚ ਕੇ ਬੱਚੀ ਨੂੰ ਅਸ਼ਰੀਵਾਦ ਦੇਣ ਲਈ ਪਹੁੰਚੇ। ਸਮੂਹ ਸੰਗਤਾਂ ਨੂੰ ਭੱਟੀ ਪਰਿਵਾਰ ਵੱਲੋਂ ਸ਼ਰਧਾ ਤੇ ਪਿਆਰ ਸਤਿਕਾਰ ਨਾਲ ਲੰਗਰ ਛਕਾਇਆ।

Leave a Reply

Your email address will not be published. Required fields are marked *