Apr 25, 2026

Screenshot

ਓਟਵਾ ( ਦੇ ਪ੍ਰ ਬਿ)-ਸਰੀ ਫਲੀਟਵੁੱਡ ਪੋਰਟ -ਕੈਲਸ ਤੋਂ ਲਿਬਰਲ ਐਮ ਪੀ ਗੁਰਬਖਸ਼ ਸਿੰਘ ਸੈਣੀ ਵਲੋਂ ਪਿਛਲੇ ਦਿਨੀਂ ਹਾਊਸ ਆਫ ਕਾਮਨਜ਼ ਵਿਚ ਲਿਆਂਦਾ ਗਿਆ ਪ੍ਰਾਈਵੇਟ ਮੈਂਬਰ ਬਿੱਲ, ਸੀ-226 (ਨੈਸ਼ਨਲ ਫਰੇਮਵਰਕ ਫਾਰ ਫੂਡ ਪ੍ਰਾਈਸ ਟਰਾਂਸਪੇਰੈਂਸੀ ਐਕਟ) ਸਦਨ ਵਲੋਂ ਦੂਸਰੀ ਰੀਡਿੰਗ ਉਪਰੰਤ ਪਾਸ ਕਰ ਦਿੱਤਾ ਗਿਆ।  ਇਸ  ਬਿੱਲ ਦਾ ਉਦੇਸ਼ ਮੁਲਕ ਭਰ ਵਿਚ ਗਰੋਸਰੀ ਦੀਆਂ ਕੀਮਤਾਂ ਵਿਚ ਪਾਰਦਰਸ਼ਤਾ ਨੂੰ ਵਧਾਉਣਾ ਅਤੇ ਖਾਧ ਪਦਾਰਥਾਂ  ਦੀਆਂ ਨਿਸ਼ਚਿਤ ਕੀਮਤਾਂ ਲਈ ਇੱਕ ਸੰਘੀ ਢਾਂਚਾ ਸਥਾਪਤ ਕਰਕੇ ਇਸਨੂੰ ਲੋਕਾਂ ਲਈ ਹੋਰ ਕਫਾਇਤੀ ਬਣਾਉਣਾ ਹੈ। ਬੀਤੀ 22 ਅਪ੍ਰੈਲ 2026 ਨੂੰ ਇਸ ਪ੍ਰਾਈਵੇਟ ਬਿਲ ਦੀ ਦੂਜੀ ਰੀਡਿੰਗ ਪਾਸ ਕੀਤੀ ਗਈ ਅਤੇ ਹੁਣ  ਇਸਨੂੰ ਖੇਤੀਬਾੜੀ ਅਤੇ ਖੇਤੀਬਾੜੀ-ਭੋਜਨ ਬਾਰੇ ਸਥਾਈ ਕਮੇਟੀ ਨੂੰ ਭੇਜਿਆ ਗਿਆ ਹੈ।

ਇਸ ਸਬੰਧੀ ਦੇਸ ਪ੍ਰਦੇਸ ਟਾਈਮਜ਼ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਮ ਪੀ ਗੁਰਬਖਸ਼ ਸਿੰਘ ਸੈਣੀ ਨੇ ਦੱਸਿਆ ਕਿ ਉਹਨਾਂ ਦੇ ਇਸ ਬਿਲ ਦਾ ਮਕਸਦ ਫੂਡ ਦੀਆਂ ਕੀਮਤਾਂ ਵਿਚ ਪਾਰਦਸ਼ਤਾ ਨੂੰ ਮਜਬੂਤ ਕਰਨਾ ਅਤੇ ਕੈਨੇਡੀਅਨ ਲੋਕਾਂ ਨੂੰ ਮਹਿੰਗਾਈ ਦੇ ਇਕ ਯੁਗ ਵਿਚ ਵਸਤਾਂ ਦੀ ਕੀਮਤਾਂ ਨੂੰ ਤੁਲਨਾਤਮਕ ਆਸਾਨ ਬਣਾਉਣ ਦੇ ਨਾਲ ਸਟੋਰ ਮਾਲਕਾਂ ਦੀ ਮਨਮਰਜ਼ੀ ਤੋਂ ਬਚਾਉਣਾ ਵੀ ਹੈ। ਉਹਨਾਂ ਇਸ ਬਿਲ ਨੂੰ ਪਾਸ ਕਰਨ ਲਈ ਲਿਬਰਲ ਮੈਂਬਰਾਂ ਦੇ ਸਮਰਥਨ ਦਾ ਸਵਾਗਤ ਕਰਦਿਆਂ ਕੰਸਰਵੇਟਿਵ ਅਤੇ ਬਲਾਕ ਕਿਊਬੈਕਾ ਦੇ ਮੈਂਬਰਾਂ ਵਲੋਂ ਵਿਰੋਧ ਕੀਤੇ ਜਾਣ ਤੇ ਖੇਦ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਕੰਸਰਵੇਟਿਵ ਪਾਰਟੀ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੌਖਾਲਾ ਬਣਾਉਣ ਦੀ ਗੱਲ ਕਰਦੀ ਹੈ ਪਰ ਅਫਸੋਸ ਕਿ ਉਸਦੇ ਮੈਂਬਰਾਂ ਵਲੋਂ ਇਸ ਬਿਲ ਦੇ ਵਿਰੋਧ ਵਿਚ ਵੋਟ ਪਾਈ ਗਈ।

 

Leave a Reply

Your email address will not be published. Required fields are marked *