ਭੋਗ ਤੇ ਅੰਤਿਮ ਅਰਦਾਸ ਪਹਿਲੀ ਮਈ ਨੂੰ ਪਿੰਡ ਮਜਵਿੰਡ ਗੋਪਾਲਪੁਰਾ ਵਿਖੇ ਹੋਵੇਗੀ-
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,27 ਅਪ੍ਰੈਲ
ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜੋ਼ਨ ਦੇ ਸਲਾਹਕਾਰ, ਸਾਬਕਾ ਸਰਪੰਚ ਤੇ ਸੀਨੀਅਰ ਪੱਤਰਕਾਰ ਸੁਖਦੀਪ ਸਿੱਧੂ ਦੇ ਪਿਤਾ ਮਾਸਟਰ ਜੋਗਾ ਸਿੰਘ ਸਿੱਧੂ ਦਾ ਬੀਤੇ ਦਿਨ ਦੇਹਾਂਤ ਹੋ ਗਿਆ।ਉਹ ਤਕਰੀਬਨ 87 ਸਾਲ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ।ਮਾਸਟਰ ਜੋਗਾ ਸਿੰਘ ਵਾਲੀਬਾਲ ਦੇ ਨਾਮਵਰ ਖਿਡਾਰੀ ਰਹੇ ਹੋਣ ਦੇ ਨਾਲ ਨਾਲ ਪੰਜਾਬ ਰਾਜ ਅਧਿਆਪਕ ਖੇਡਾਂ ਵਿੱਚ ਗੋਲਾ ਸੁੱਟਣ ਦੇ ਸੂਬਾਈ ਚੈਂਪੀਅਨ ਵੀ ਰਹਿ ਚੁੱਕੇ ਸਨ।ਉਨ੍ਹਾਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਇੱਕ ਮਈ, ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਪਿੰਡ ਮਜਵਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।
ਉਨ੍ਹਾਂ ਦੇ ਦੇਹਾਂਤ ਸਬੰਧੀ ਸਿੱਧੂ ਪਰਿਵਾਰ ਨਾਲ ਦੁੱਖ ਵੰਡਾਉਣ ਅਤੇ ਅਫ਼ਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ,ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ:ਐਸ.ਪੀ.ਸਿੰਘ ਓਬਰਾਏ, ‘ਆਪ’ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ,ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ, ਆਪ ਆਗੂ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ,ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ,ਮੇਜਰ ਸ਼ਿਵਚਰਨ ਸ਼ਿਵੀ,ਲਖਬੀਰ ਸਿੰਘ ਗਿੱਲ,ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ,ਪ੍ਰਿੰਸੀਪਲ ਗੁਰਦੇਵ ਸਿੰਘ ਖ਼ਾਲਸਾ ਕਾਲਜ ਚਵਿੰਡਾ ਦੇਵੀ, ਪ੍ਰਿੰਸੀਪਲ ਸੰਤੋਖ ਸਿੰਘ ਸਿੱਧੂ,ਪ੍ਰੋ: ਸਤਨਾਮ ਸਿੰਘ ਖ਼ਾਲਸਾ ਕਾਲਜ ਅੰਮ੍ਰਿਤਸਰ,ਪ੍ਰੋ: ਜਗਦੀਪ ਸਿੰਘ ਚੰਡੀਗੜ੍ਹ,ਪ੍ਰਿੰਸੀਪਲ ਪਰਮਜੀਤ ਕੌਰ, ਪੱਤਰਕਾਰ ਰਾਕੇਸ਼ ਨਈਅਰ ਚੋਹਲਾ ਸਾਹਿਬ,ਆਕਾਸ਼ਦੀਪ ਸਿੰਘ ਮਜੀਠੀਆ,ਪ੍ਰਿੰਸੀਪਲ ਕੰਵਲਜੀਤ ਸਿੰਘ ਮਜੀਠਾ,ਸਰਬੱਤ ਦਾ ਭਲਾ ਟਰੱਸਟ ਦੇ ਸਲਾਹਕਾਰ ਰਵਿੰਦਰ ਸਿੰਘ ਰੌਬਿਨ,ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਸ਼ਿਸ਼ਪਾਲ ਸਿੰਘ ਲਾਡੀ,ਮਨਪ੍ਰੀਤ ਸਿੰਘ ਸੰਧੂ,ਜਗਦੇਵ ਸਿੰਘ ਛੀਨਾ, ਨਵਜੀਤ ਸਿੰਘ ਘਈ,ਹਰਦੀਪ ਸਿੰਘ ਖਿਲਚੀਆਂ,ਵਧੀਕ ਜ਼ਿਲ੍ਹਾ ਅਟਾਰਨੀ ਕੰਵਰਜੀਤ ਸਿੰਘ ਗਿੱਲ,ਸਰਪੰਚ ਬਲਦੇਵ ਸਿੰਘ ਡੱਡੀਆਂ,ਪਹਿਲਵਾਨ ਕੁਲਦੀਪ ਸਿੰਘ ਚੋਗਾਵਾਂ,ਚੇਅਰਮੈਨ ਜੈ਼ਲ ਸਿੰਘ ਗੋਪਾਲਪੁਰ,ਸਰਪੰਚ ਨਿਰੰਜਣ ਸਿੰਘ ਮਜਵਿੰਡ,ਸਾਬਕਾ ਸਰਪੰਚ ਅਰਜੀਤ ਸਿੰਘ ਕੌੜਾ,ਸਾਬਕਾ ਸਰਪੰਚ ਅਵਤਾਰ ਸਿੰਘ,ਸਾਬਕਾ ਸਰਪੰਚ ਹਰਬਿੰਦਰ ਸਿੰਘ ਰਾਣਾ ਖੁਸ਼ੀਪੁਰ,ਹਰਿੰਦਰ ਸਿੰਘ ਸੇਖੋਂ,ਨਿਸ਼ਾਨ ਸਿੰਘ ਮਨਿਹਾਲਾ,ਐਡਵੋਕੇਟ ਅਮਨਦੀਪ ਗੋਪਾਲਪੁਰ,ਪੱਤਰਕਾਰ ਮਿੱਤਰਪਾਲ ਸਿੰਘ ਰੰਧਾਵਾ,ਪਲਵਿੰਦਰ ਸਿੰਘ ਸਰਹਾਲਾ,ਭੁਪਿੰਦਰ ਸਿੰਘ ਕੱਥੂਨੰਗਲ,ਜਗਤਾਰ ਸਿੰਘ ਸਹਿਮੀ,ਸਰਬਜੀਤ ਸਿੰਘ ਮਜੀਠਾ, ਸਤਪਾਲ ਸਿੰਘ ਢੱਡੇ,ਦਲਵਿੰਦਰ ਸਿੰਘ ਰੰਧਾਵਾ,ਵਿਨੋਦ ਕੁਮਾਰ ਭੀਲੋਵਾਲ, ਜਰਨੈਲ ਸਿੰਘ ਤੱਗੜ ਅਤੇ ਸਰਪੰਚ ਰਾਜ ਕੁਮਾਰ ਲੁੱਧੜ ਤੋਂ ਇਲਾਵਾ ਵੱਖ ਵੱਖ ਸਿਆਸੀ,ਸਮਾਜਿਕ ਅਤੇ ਪੱਤਰਕਾਰੀ ਦੇ ਖੇਤਰਾਂ ਨਾਲ ਸਬੰਧਤ ਕਾਰਕੁੰਨ ਸ਼ਾਮਲ ਹਨ।


