ਸਰੀ – ਰੀਅਲ ਅਸਟੇਟ ਅਤੇ ਮੀਡੀਆ ਦੀ ਜਾਣੀ-ਪਛਾਣੀ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਪਲੈਨਿਟ ਗਰੁੱਪ ਰਿਐਲਿਟੀ ਵੱਲੋਂ ਪਹਿਲੇ ਨੰਬਰ ਤੇ ‘ਟੌਪ ਸੇਲਸ ਪਰਸਨ’ ਐਲਾਨੇ ਗਏ ਹਨ। ਉਹਨਾਂ ਨੇ ਲਗਾਤਾਰ 12ਵੀਂ ਵਾਰ ਰੀਅਲ ਅਸਟੇਟ ਦੇ ਖੇਤਰ ਵਿੱਚ ਇਨਾਮ ਹਾਸਿਲ ਕੀਤਾ ਹੈ। ਪਲੈਨਿਟ ਗਰੁੱਪ ਰਐਲਟੀ ਵੱਲੋਂ ਧਾਲੀਵਾਲ ਬੈਂਕੁਇਟ ਹਾਲ ਸਰੀ ਵਿੱਚ ਕਰਵਾਏ ਗਏ ਸਲਾਨਾ ਅਵਾਰਡ ਸਮਾਗਮ ‘ਚ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਪਲੈਨਿਟ ਗਰੁੱਪ ਐਬਸਫੋਰਡ ਦੇ ‘ਟੌਪ ਰਐਲਟਰ’ ਦਾ ਅਵਾਰਡ ਦਿੱਤਾ ਗਿਆ। ਇਸ ਮੌਕੇ ‘ਤੇ ਉਹਨਾਂ ਸਮੂਹ ਭਾਈਚਾਰੇ ਵੱਲੋਂ, ਲਗਾਤਾਰ 18 ਵਰ੍ਹਿਆਂ ਤੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਥੇ ਦੱਸਣਯੋਗ ਹੈ ਕਿ ਡਾ. ਧਾਲੀਵਾਲ ਪੰਜਾਬੀ ਅਖ਼ਬਾਰਾਂ ਦੇ ਪਾਠਕਾਂ ਨਾਲ ਆਪਣੀਆਂ ਲਿਖਤਾਂ ਰਾਹੀਂ ਅਕਸਰ ਸਾਂਝ ਪਾਉਂਦੇ ਰਹਿੰਦੇ ਹਨ ਅਤੇ ਚੈਨਲ ਪੰਜਾਬੀ ‘ਤੇ ਪ੍ਰੋਗਰਾਮ ‘ਆਵਾਜ਼-ਏ-ਪੰਜਾਬ’ ਪੇਸ਼ ਕਰਦੇ ਹਨ। ਉਹਨਾਂ ਕੈਨੇਡਾ ਦੇ ‘ਪੰਜਾਬੀ ਮੀਡੀਆ ਦੇ ਸੌ ਸਾਲ ਦੇ ਸਫਰ ‘ਤੇ ਪੀਐਚ. ਡੀ. ਕੀਤੀ ਹੈ ਅਤੇ ਗੁਰੂ ਨਾਨਕ ਜਹਾਜ਼ ਅਤੇ ਗਦਰ ਲਹਿਰ ਦੇ ਸੰਘਰਸ਼ ਬਾਰੇ ਖੋਜ ਭਰਪੂਰ ਇਤਿਹਾਸਿਕ ਲੇਖ ਲਿਖੇ ਹਨ। ਡਾ. ਗੁਰਵਿੰਦਰ ਸਿੰਘ ਨਾਲ ਕਿਸੇ ਵੀ ਜਾਣਕਾਰੀ ਲਈ ਫੋਨ ਨੰਬਰ 604-825-1550 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
