ਸਮੁੱਚੀ ਰਕਮ ਇਕ ਹਫਤੇ ਵਿਚ ਜਮਾਂ ਕਰਵਾਉਣ ਦੇ ਆਦੇਸ਼-
ਸਰੀ ( ਗੁਰਪ੍ਰੀਤ ਸਿੰਘ ਤਲਵੰਡੀ)-– ਵਰਕਰਾਂ ਦੀ ਤਨਖਾਹ ਹੜੱਪਣ ਵਾਲੀ ਸਰੀ ਦੀ ਇੱਕ ਕਿਚਨ ਕੈਬਨਿੱਟ ਕੰਪਨੀ ਦੇ ਮਾਲਕਾਂ ਨੂੰ ਇੰਪਲਾਇਮੈਂਟ ਸਟੈਂਡਰਡਜ ਬਰਾਂਚ ਵਲੋਂ ਬਣਦੀ ਤਨਖਾਹ ਅਤੇ ਲਗਾਏ ਗਏ ਜੁਰਮਾਨਿਆਂ ਸਮੇਤ ਸਮੁੱਚੀ ਰਕਮ ਇੱਕ ਹਫਤੇ ਵਿੱਚ ਜਮਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰੀ ਦੀ 127 ਸਟਰੀਟ ਅਤੇ 80 ਐਵੀਨਿਊ ਤੇ ਸਥਿੱਤ ਉਕਤ ਕੈਬਨਿੱਟ ਕੰਪਨੀ ਵਲੋਂ ਕਰੀ ਇੱਕ ਮਹੀਨਾਂ ਕੰਮ ਕਰਨ ਵਾਲੇ ਇੱਕ ਵਰਕਰ ਦੀ ਤਨਖਾਹ ਨਹੀਂ ਦਿੱਤੀ ਗਈ, ਸਗੋਂ ਲਾਰਿਆਂ ਵਿੱਚ ਹੀ ਸਮਾਂ ਲੰਘਾਇਆ ਗਿਆ। ਕਾਫੀ ਸਮਾਂ ਉਡੀਕਣ ਤੋਂ ਬਾਅਦ ਉਕਤ ਵਰਕਰ ਨੇ ਇੰਪਲਾਇਮੈਂਟ ਸਟੈਂਡਰਡ ਬਰਾਂਚ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ। ਉਕਤ ਵਿਭਾਗ ਦੇ ਅਧਿਕਾਰੀਆਂ ਵਲੋਂ ਵਰਕਰ ਦੇ ਕੰਮ ਕਰਨ ਬਾਰੇ ਸਾਰੇ ਸਬੂਤਾਂ ਦੀ ਘੋਖ ਕਰਨ ਤੋਂ ਬਾਅਦ ਉਕਤ ਕੰਪਨੀ ਮਾਲਕਾਂ ਨੂੰ ਆਪਣਾਂ ਪੱਖ ਪੇਸ਼ ਕਰਨ ਲਈ ਕਈ ਵਾਰ ਸਮਾਂ ਦਿੱਤਾ, ਪਰ ਹਰ ਵਾਰ ਉਨਾਂ ਵਲੋਂ ਇਸਦਾ ਜਬਾਵ ਦੇਣਾਂ ਜਰੂਰੀ ਨਹੀਂ ਸਮਝਿਆ। ਜਾਂਚ ਅਧਿਕਾਰੀ ਵਲੋਂ ਜਾਂਚ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣਾਂ ਪੱਖ ਪੇਸ਼ ਕਰਨ ਲਈ ਸਮਾਂ ਦਿੱਤਾ ਪਰ ਕੰਪਨੀ ਮਾਲਕਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ। ਹੁਣ ਉਕਤ ਵਿਭਾਗ ਵਲੋਂ ਕੰਪਨੀ ਮਾਲਕਾਂ ਖਿਲਾਫ ਫੈਸਲਾ ਦਿੰਦਿਆਂ ਰੈਗੂਲਰ ਘੰਟਿਆਂ ਦੇ ਪੈਸਿਆਂ ਸਮੇਤ ਓਵਰ ਟਾਈਮ ਅਤੇ ਵੇਕੇਸ਼ਨ ਪੇਅ ਅਤੇ ਸਮੁੱਚੀ ਰਕਮ ਤੇ ਵਿਆਜ ਅਤੇ ਲਗਾਏ ਗਏ ਹਰਜਾਨਿਆਂ ਸਮੇਤ ਕਰੀਬ 8000 ਡਾਲਰ ਪੰਜ ਦਿਨ ਵਿੱਚ ਜਮਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ, ਪੈਸੇ ਜਮਾਂ ਨਾਂ ਕਰਵਉਣ ਦੀ ਸੂਰਤ ਵਿੱਚ ਕੋਲੈਕਸ਼ਨ ਕਾਰਵਾਈ ਕਰਨ ਦੇ ਵੀ ਸੰਕੇਤ ਦਿੱਤੇ ਹਨ। ਕੰਪਨੀ ਨੂੰ ਅਪੀਲ ਕਰਨ ਲਈ ਵੀ ਇੱਕ ਮੌਕਾ ਦਿੱਤਾ ਗਿਆ ਹੈ।
