ਸਰੀ ( ਪੰਨੂ)-ਪੰਜਾਬ ਦੇ ਹਲਕਾ ਗਿੱਲ ਦੇ ਕਾਂਗਰਸੀ ਆਗੂ ਦਿਲਾਵਰ ਸਿੰਘ ਲਹਿਰਾ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਹਨ, ਕੈਨੇਡਾ ਦੇ ਨਿੱਜੀ ਦੌਰੇ ਤੇ ਪੁੱਜੇ ਹਨ। ਉਹ ਇਥੇ ਲਗਪਗ ਤਿੰਨ ਹਫਤੇ ਠਹਿਰਨਗੇ ਅਤੇ ਇਸ ਦੌਰਾਨ ਪੰਜਾਬੀਆਂ ਅਤੇ ਕਾਂਗਰਸ ਸਮਰਥਕਾਂ ਨੂੰ ਮਿਲਣਗੇ। ਉਹਨਾਂ ਨੇ ਲੁਧਿਆਣਾ ਜਿਲੇ ਦੇ ਹਲਕਾ ਗਿੱਲ ਨਾਲ ਸਬੰਧਿਤ ਐਨ ਆਰ ਆਈ ਭਰਾਵਾਂ ਨੂੰ ਰਾਬਤਾ ਕਰਨ ਦੀ ਅਪੀਲ ਕੀਤੀ ਹੈ।
