Jun 6, 2026

Screenshot

ਕੀ ਕੈਨੇਡਾ ਮੰਦੀ ਦੇ ਦੌਰ ਵਿਚ ਦਾਖਲ ਹੋ ਚੁੱਕਾ ਹੈ-ਅੱਜਕਲ ਇਹ ਸਵਾਲ ਹਾਊਸ ਆਫ਼ ਕਾਮਨਜ਼ ਦੇ ਫਲੋਰ ‘ਤੇ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਚਰਚਾ ਦਾ ਵਿਸ਼ਾ ਹੈ। ਵਿਰੋਧੀ ਧਿਰ ਕੰਸਰਵੇਟਿਵਾਂ ਦੀ ਬਦੌਲਤ ਇਹ ਸਵਾਲ ਬੁੱਧਵਾਰ ਨੂੰ ਪ੍ਰਸ਼ਨ ਕਾਲ ਦੇ ਅੰਤ ਤੱਕ 393 ਵਾਰ ਉੱਠਿਆ।

ਨਿਸ਼ਚਤ ਤੌਰ ‘ਤੇ, ਕੰਸਰਵੇਟਿਵਾਂ ਨੇ ਇਸ ਤੱਥ ਨੂੰ ਉਭਾਰਿਆ ਹੈ ਕਿ ਕੈਨੇਡਾ ਦਾ ਕੁੱਲ ਘਰੇਲੂ ਉਤਪਾਦ ਪਿਛਲੀਆਂ ਦੋ ਤਿਮਾਹੀਆਂ ਵਿੱਚ ਸਾਲਾਨਾ ਆਧਾਰ ‘ਤੇ ਸੁੰਗੜ ਗਿਆ ਹੈ, ਜਿਸਨੂੰ ਕੁਝ ਲੋਕ ਤਕਨੀਕੀ ਮੰਦੀ ਦਾ ਨਾਮ ਦੇ ਰਹੇ ਹਨ । ਸਾਲ 2025 ਦੀ ਚੌਥੀ ਤਿਮਾਹੀ ਵਿੱਚ, ਜੀਡੀਪੀ ਸਾਲਾਨਾ 1 ਪ੍ਰਤੀਸ਼ਤ ਸੁੰਗੜ ਗਿਆ। ਪਹਿਲੀ ਤਿਮਾਹੀ ਵਿੱਚ, ਅਰਥਵਿਵਸਥਾ ਫਿਰ ਤੋਂ ਸਭ ਤੋਂ ਘੱਟ ਹਾਸ਼ੀਏ, 0.1 ਪ੍ਰਤੀਸ਼ਤ, ਸਾਲਾਨਾ ਆਧਾਰ ‘ਤੇ ਸੁੰਗੜ ਗਈ।

ਕੀ ਕੈਨੇਡਾ ਮੰਦੀ ਵਿੱਚ ਹੈ, ਹਾਉਸ ਆਫ ਕਾਮਨਜ਼ ਜਾਂ ਕਿਸੇ ਵੀ ਹੋਰ ਥਾਂ ਇਹ ਸਵਾਲ ਪੁੱਛਣਾ ਹੀ ਗਲਤ ਹੈ। ਸ਼ੁੱਧ ਰਾਜਨੀਤਿਕ ਆਧਾਰ ‘ਤੇ, ਟੋਰੀਜ਼ ਜਲਦੀ ਹੀ, ਸਵਾਲਾਂ ਦੇ ਇਸ ਚੱਕਰ  ‘ਤੇ ਬਾਹਰ ਨਿਕਲਣ ਲਈ ਪਛਤਾ ਸਕਦੇ ਹਨ।  ਸੰਭਵ ਹੈ ਕਿ ਤਿਮਾਹੀ ਜੀਡੀਪੀ ਅੰਕੜਾ ਸਕਾਰਾਤਮਕ ਖੇਤਰ ਵਿੱਚ ਉੱਪਰ ਵੱਲ ਨੂੰ ਸੰਸ਼ੋਧਿਤ ਹੋ ਜਾਵੇ।

ਹਾਊਸ ਆਫ ਕਾਮਨਜ਼ ਵਿਚ ਮੰਦੀ ਦੇ ਮੁੱਦੇ ਤੇ ਬਹਿਸ,ਅਸਲ ਵਿੱਚ ਮਾਇਨੇ ਨਹੀਂ ਰੱਖਦੀ। ਇਸ ਮੁੱਦੇ ਨੂੰ ਵਿਆਪਕ ਪੱਧਰ ਤੇ ਵਿਚਾਰਨ ਦੀ ਲੋੜ ਹੈ। ਇਸਦੀ ਚਰਚਾ ਕਰਦਿਆਂ ਪਤਾ ਚਲਦਾ ਹੈ ਕਿ ਇੱਕ ਮਰ ਰਹੀ ਅਰਥਵਿਵਸਥਾ ਜੋ ਬਹੁਤ ਥੋੜ੍ਹੀ ਜਿਹੀ ਸੁੰਗੜ ਰਹੀ ਹੈ ਜਾਂ ਇੱਕ ਮਰ ਰਹੀ ਅਰਥਵਿਵਸਥਾ ਜੋ ਬਹੁਤ ਹੌਲੀ ਹੌਲੀ ਵਧ ਰਹੀ ਹੈ, ਵਿੱਚ ਕੋਈ ਅਰਥਪੂਰਨ ਅੰਤਰ ਨਹੀਂ ਹੈ। ਕਿਸੇ ਵੀ ਤਰਾਂ, ਨੌਕਰੀਆਂ ਅਜੇ ਵੀ ਖਤਮ ਹੋ ਰਹੀਆਂ ਹਨ , ਆਮਦਨ ਅਜੇ ਵੀ ਸਥਿਰ ਹੈ ਅਤੇ ਕਾਰੋਬਾਰ ਅਜੇ ਵੀ ਸੰਘਰਸ਼ ਚੋਂ ਲੰਘ ਰਹੇ ਹਨ। ਫਿਰ ਇਹ ਸਵਾਲ ਹੈ ਕਿ ਕੈਨੇਡੀਅਨ ਅਰਥਵਿਵਸਥਾ ਹੇਠਾਂ ਨੂੰ ਕਿਊਂ ਜਾ ਰਹੀ  ਹੈ। ਇਹੀ ਉਹ ਥਾਂ ਹੈ ਜਿੱਥੇ ਅਸਲ ਚਿੰਤਾਵਾਂ ਸ਼ੁਰੂ ਹੁੰਦੀਆਂ ਹਨ। ਪਹਿਲੀ ਤਿਮਾਹੀ ਵਿੱਚ ਵਪਾਰਕ ਪੂੰਜੀ ਨਿਵੇਸ਼ 0.7 ਪ੍ਰਤੀਸ਼ਤ ਘਟਿਆ, ਜੋ ਕਿ ਪੰਜਵੀਂ ਤਿਮਾਹੀ ਵਿਚ ਗਿਰਾਵਟ ਨੂੰ ਦਰਸਾਉਂਦਾ ਹੈ। ਇਹਨਾਂ ਅੰਕੜਿਆਂ ਦੇ ਪਿੱਛੇ ਹਜ਼ਾਰਾਂ ਕਾਰੋਬਾਰ ਹਨ ਜੋ ਇਹ ਹਿਸਾਬ ਲਗਾ ਰਹੇ ਹਨ ਕਿ ਉਹ ਆਰਥਿਕਤਾ ਦੇ ਵਿਸਥਾਰ ਵਿੱਚ ਨਿਵੇਸ਼ ਕਰਨ ਦੇ ਸਮਰੱਥ ਨਹੀਂ ਹਨ।

ਵਪਾਰ ਯੁੱਧ, ਊਰਜਾ ਦੀਆਂ ਕੀਮਤਾਂ ਵਿਚ ਵਾਧਾ, ਰੈਗੂਲੇਟਰੀ ਵਾਤਾਵਰਣ, ਕਾਰਪੋਰੇਟ ਸੰਸੇ । ਇਹਨਾਂ ਸਭ ਦਾ ਅੰਤਮ ਨਤੀਜਾ ਉਹੀ ਹੈ – ਨਿੱਜੀ ਖੇਤਰ ਦਾ ਪੂੰਜੀ ਨਿਵੇਸ਼ ਘਟ ਰਿਹਾ ਹੈ। ਚਿੰਤਾ ਕਰਨ ਵਾਲੀ ਗੱਲ ਇਹ ਹੈ ਕਿ ਜਿਵੇਂ ਕਿ ਇਹ ਰੁਝਾਨ ਹੈ, ਪਿਛਲੇ 15 ਮਹੀਨਿਆਂ ‘ਤੇ ਧਿਆਨ ਕੇਂਦਰਿਤ ਕਰਨਾ ਗਲਤ ਹੋਵੇਗਾ, ਆਖਰੀ ਤਿਮਾਹੀ ਦੀ ਪਰਵਾਹ ਨਾ ਕਰੋ। ਕਾਰੋਬਾਰੀ ਚੱਕਰ ਆਪਣੀ ਥਾ ਹੈ ਪਰ  ਕੈਨੇਡੀਅਨ ਅਰਥਵਿਵਸਥਾ ਮੁਸ਼ਕਲਾਂ ਦੇ ਰੂਬਰੀ ਹੈ ਅਤੇ ਇੱਥੋਂ ਤੱਕ ਕਿ ਮੰਦੀ ਦਾ ਸਾਹਮਣਾ ਕਰ ਰਹੀ ਹੈ। ਪਿਛਲੇ 15 ਮਹੀਨਿਆਂ ਦੇ ਆਰਥਿਕ ਪ੍ਰਦਰਸ਼ਨ ਨੂੰ ਧਿਆਨ ਵਿੱਚ ਨਾ ਰੱਖੋ; ਅਗਲੇ 15 ਸਾਲਾਂ ਦੌਰਾਨ ਕੀ ਹੋਵੇਗਾ ? ਜੇਕਰ ਕਿਰਤ ਉਤਪਾਦਕਤਾ ਦੇ ਹਾਲਾਤ ਅਤੇ ਬਹੁਤ ਜ਼ਿਆਦਾ ਵਿਗੜੇ ਰੁਝਾਨ ‘ਤੇ ਨਜ਼ਰ ਮਾਰੀਏ ਤਾਂ, ਇਹ ਸੱਚਮੁੱਚ ਚਿੰਤਾਜਨਕ ਸਵਾਲ ਹੈ।

ਇਹ ਜਾਨਣ ਲਈ ਪਿਛਲਝਾਤ ਮਾਰਨ ਦੀ ਲੋੜ ਹੈ। 1960 ਦੇ ਦਹਾਕੇ ਵਿੱਚ, ਕਿਰਤ ਉਤਪਾਦਕਤਾ ਵਿੱਚ 3.6 ਪ੍ਰਤੀਸ਼ਤ ਦੀ ਪ੍ਰਭਾਵਸ਼ਾਲੀ ਸਾਲਾਨਾ ਔਸਤ ਨਾਲ ਵਾਧਾ ਹੋਇਆ। ਆਰਥਿਕਤਾ ਹਰ ਕਿਸੇ ਲਈ ਤੇਜ਼ੀ ਨਾਲ ਫੈਲ ਰਹੀ ਸੀ, ਅਤੇ ਸਰਕਾਰਾਂ ਮਾਲੀਏ ਵਿੱਚ ਸਿਹਤਮੰਦ ਵਾਧੇ ਦਾ ਆਨੰਦ ਮਾਣ ਰਹੀਆਂ ਸਨ। 1970 ਦੇ ਦਹਾਕੇ ਵਿੱਚ, ਉਤਪਾਦਕਤਾ ਵਾਧਾ 2.1 ਪ੍ਰਤੀਸ਼ਤ ਦੀ ਸਾਲਾਨਾ ਔਸਤ ਤੱਕ ਡਿੱਗ ਗਿਆ, ਜੋ ਕਿ 1980 ਦੇ ਦਹਾਕੇ ਵਿੱਚ ਹੋਰ ਵੀ ਘੱਟ ਕੇ ਸਿਰਫ਼ 1.4 ਪ੍ਰਤੀਸ਼ਤ ਸਾਲਾਨਾ ਔਸਤ ਤੱਕ ਪਹੁੰਚ ਗਿਆ। ਇਹ ਇੱਕ ਲੰਬੇ ਸਮੇਂ ਦੀ ਗਿਰਾਵਟ ਸੀ, ਜੋ ਕੈਨੇਡੀਅਨ ਅਰਥਵਿਵਸਥਾ ਵਿੱਚ ਵੱਡੀਆਂ ਢਾਂਚਾਗਤ ਸਮੱਸਿਆਵਾਂ ਵੱਲ ਇਸ਼ਾਰਾ ਕਰਦੀ ਸੀ।

ਪਰ ਸਰਕਾਰਾਂ ਨੇ ਸ਼ੁਰੂ ਵਿੱਚ ਉਸ ਲੰਬੇ ਸਮੇਂ ਦੀ ਸਮੱਸਿਆ ਨੂੰ ਥੋੜ੍ਹੇ ਸਮੇਂ ਦੇ ਆਰਥਿਕ ਪ੍ਰਦਰਸ਼ਨ ਦੇ ਲੈਂਜ ਰਾਹੀਂ ਦੇਖਿਆ, ਢਾਂਚਾਗਤ ਗਿਰਾਵਟ ਨੂੰ ਚੱਕਰੀ ਗਿਰਾਵਟ ਸਮਝਿਆ। ਨਤੀਜਾ ਆਰਥਿਕ ਉਤੇਜਨਾ ਦੀ ਇੱਕ ਗਲਤ ਕੋਸ਼ਿਸ਼ ਸੀ ਜੋ 1990 ਦੇ ਦਹਾਕੇ ਦੇ ਮੱਧ ਤੱਕ ਇੱਕ ਪੂਰੇ ਵਿੱਤੀ ਸੰਕਟ ਵਿੱਚ ਬਦਲ ਗਈ।

ਅੱਜ ਵੀ ਇਹੀ ਚੱਕਰ ਦੁਹਰਾਇਆ ਜਾ ਰਿਹਾ ਹੈ। 2000 ਅਤੇ 2019 ਦੇ ਵਿਚਕਾਰ, ਕਿਰਤ ਉਤਪਾਦਕਤਾ ਵਿੱਚ ਸਾਲਾਨਾ ਔਸਤਨ ਸਿਰਫ਼ 1.07 ਪ੍ਰਤੀਸ਼ਤ ਦਾ ਵਾਧਾ ਹੋਇਆ, ਜੋ ਕਿ 1970 ਦੇ ਦਹਾਕੇ ਦੇ ਪੱਧਰ ਤੋਂ ਅੱਧੇ ਤੋਂ ਵੀ ਘੱਟ ਹੈ। ਇਸ ਦਹਾਕੇ ਵਿੱਚ ਇਹ ਮਾੜੀ ਕਾਰਗੁਜ਼ਾਰੀ ਹੋਰ ਵੀ ਬਦਤਰ ਹੋ ਗਈ ਹੈ, ਕਿਰਤ ਉਤਪਾਦਕਤਾ ਵਾਧਾ 2020 ਤੋਂ 2025 ਤੱਕ ਅੱਧੇ ਤੋਂ ਵੱਧ ਘਟ ਕੇ 0.47 ਪ੍ਰਤੀਸ਼ਤ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ ‘ਤੇ ਆ ਗਿਆ ਹੈ।

ਇਹੀ ਅਰਥਵਿਵਸਥਾ ਦੇ ਸਾਹਮਣੇ ਵੱਡਾ ਸਵਾਲ ਹੈ – ਕਿਹੜੀਆਂ ਨੀਤੀਆਂ ਕਿਰਤ ਉਤਪਾਦਕਤਾ ਵਾਧੇ ਵਿੱਚ ਅੰਤਰੀਵ ਬੁਨਿਆਦੀ ਕਮਜ਼ੋਰੀ ਨੂੰ ਵਲ ਧਿਆਨ ਕਰਨਗੀਆਂ? ਤੁਰੰਤ ਖ਼ਤਰਾ ਇਹ ਹੈ ਕਿ ਆਖਰੀ ਤਿਮਾਹੀ, ਜਾਂ ਅਗਲੀ ਤਿਮਾਹੀ ‘ਤੇ ਧਿਆਨ ਕੇਂਦਰਿਤ ਕਰਨ ਨਾਲ ਨੀਤੀ ਨਿਰਮਾਤਾਵਾਂ ਨੂੰ 1970 ਦੇ ਦਹਾਕੇ ਦੀ ਦੁਹਰਾਓ ਵਿੱਚ ਬਿਲਕੁਲ ਗਲਤ ਦਿਸ਼ਾ ਵਿੱਚ ਧੱਕਿਆ ਜਾ ਸਕਦਾ ਹੈ।

ਭਾਵੇਂ ਉਸ ਸੰਕਟ ਤੋਂ ਬਚਿਆ ਜਾ ਸਕਦਾ ਹੈ ਪਰ ਕੀ ਕਾਰਨੀ ਸਰਕਾਰ ਕੋਲ ਆਰਥਿਕ ਨੀਤੀ ਦੀ ਮਜ਼ਬੂਤੀ ਲਈ ਕੋਈ ਆਧਾਰ ਮੌਜੂਦ ਹੈ ? ਯਕੀਨਨ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਿਰਯਾਤ ਨੂੰ ਵਿਭਿੰਨ ਬਣਾਉਣ, ਰੈਗੂਲੇਟਰੀ ਸਖਤੀਆਂ ਨੂੰ ਘਟਾਉਣ ਅਤੇ ਅੰਦਰੂਨੀ ਵਪਾਰ ਰੁਕਾਵਟਾਂ ਨੂੰ ਖਤਮ ਕਰਨ ਦੇ ਸਹੀ ਵਿਆਪਕ ਵਿਸ਼ਿਆਂ ਦੀ ਚੋਣ ਕੀਤੀ ਹੈ।

ਪਰ ਪਿਛਲੇ ਸਾਲ ਦੌਰਾਨ ਸਰਕਾਰ ਵਲੋਂ ਉਠਾਏ ਗਏ ਕਦਮ ਮਾਪੇ ਨਹੀਂ ਗਏ ਹਨ। ਵਿਆਪਕ ਅਤੇ ਹਮਲਾਵਰ ਟੈਕਸ ਸੁਧਾਰਾਂ ਦੀ ਬਜਾਏ, ਪੂੰਜੀ ਨਿਵੇਸ਼ ਲਈ ਬਹੁਤ ਹੀ ਮਾਮੂਲੀ ਕਦਮ ਉਠਾਏ ਗਏ ਹਨ। ਰੈਗੂਲੇਟਰੀ ਸੁਧਾਰ, ਵਿੱਤੀ ਛਾਂਟੀ, ਸੁਰੱਖਿਆਵਾਦ, ਅੰਦਰੂਨੀ ਵਪਾਰ ਰੁਕਾਵਟਾਂ: ਕਹਾਣੀ ਉਹੀ ਹੈ। ਸਮੱਸਿਆ ਦਾ ਪਤਾ ਲਗਾਇਆ ਗਿਆ ਹੈ ਪਰ ਉਸ ਦਿਸ਼ਾ ਵਿਚ ਪ੍ਰਗਤੀ ਘੱਟ ਹੈ। ਅਰਥਵਿਵਸਥਾ ਜਾਂ ਮੰਦੀ ਬਾਰੇ ਪੁੱਛਣ ਯੋਗ ਇੱਕੋ ਇੱਕ ਸਵਾਲ ਹੈ। ਉਹ ਇਹ ਹੈ ਕਿ  ਸਰਕਾਰ ਕਦੋਂ ਵੱਡੇ ਕਦਮ ਚੁੱਕਣ ਬਾਰੇ ਗੱਲਾਂ ਜਾਂ ਐਲਾਨਾਂ ਦੀ ਬਿਜਾਏ, ਉਹਨਾਂ ਉਪਰ ਕਾਰਵਾਈ ਕਰਨਾ ਸ਼ੁਰੂ ਕਰੇਗੀ ?

(ਧੰਨਵਾਦ ਸਹਿਤ-ਸੰਪਾਦਕੀ ਬੋਰਡ ਦਾ ਗਲੋਬ ਐਂਡ ਮੇਲ)

Leave a Reply

Your email address will not be published. Required fields are marked *